ਗਾਇਕ ਗੁਰੂ ਰੰਧਾਵਾ ਨੇ ਗ਼ਰੀਬ ਕਿਸਾਨ ਦੀ ਮਦਦ ਲਈ ਵਧਾਇਆ ਹੱਥ 

ਜਲੰਧਰ 22 ਅਪ੍ਰੈਲ (ਖਬਰ ਖਾਸ ਬਿਊਰੋ)

ਇੰਨੀਂ ਦਿਨੀਂ ਪੰਜਾਬ ‘ਚ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਕਿ ਸਾਰੇ ਆਏ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਉਜ਼ ‘ਚ ਵੇਖਦੇ ਹਨ ਕਿ ਕਿਸਾਨਾਂ ਦੀ ਕਈ-ਕਈ ਏਕੜ ਫ਼ਸਲ ਸੜ੍ਹ ਕੇ ਸਵਾਹ ਹੋ ਰਹੀ ਹੈ। ਬੀਤੇ ਹੀ ਦਿਨੀਂ ਇਕ ਕਿਸਾਨ ਦੀ ਪੰਜਾਬ ਤੋਂ ਵੀਡੀਉ ਵਾਇਰਲ ਹੋਈ ਸੀ, ਜਿਸ ਕੋਲ ਸਿਰਫ਼ 2 ਏਕੜ ਜ਼ਮੀਨ ਹੈ ਅਤੇ ਅੱਗ ਲੱਗਣ ਕਾਰਨ ਕਿਸਾਨ ਦੀ ਸਾਰੀ ਫ਼ਸਲ ਸੜ੍ਹ ਕੇ ਸਵਾਹ ਹੋ ਜਾਂਦੀ ਹੈ। ਇਸ ਦੌਰਾਨ ਕਿਸਾਨ ਦੀ ਧੀ ਰੋਂਦੇ ਹੋਏ ਪਿਤਾ ਨੂੰ ਦਿਲਾਸਾ ਦਿੰਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ 👉  ਜਲ ਸਰੋਤਾਂ ਨੂੰ ਭਰਨ ਤੇ ਸੰਭਾਲਣ ਲਈ ਪਹਿਲੀ ਦਫ਼ਾ ਪੰਜਾਬ ਅਪਣਾਏਗਾ ਏਕੀਕ੍ਰਿਤ ਸੂਬਾਈ ਜਲ ਯੋਜਨਾ

ਉਥੇ ਹੀ ਜਦੋਂ ਇਹ ਵੀਡੀਉ ਪੰਜਾਬੀ ਗਾਇਕ ਤੇ ਅਦਾਕਾਰ ਗੁਰੂ ਰੰਧਾਵਾ ਕੋਲ ਪਹੁੰਚੀ ਤਾਂ ਉਸ ਨੇ ਗਾਇਕ ਦਾ ਦਿਲ ਝੰਜੋੜ ਦਿਤਾ। ਗੁਰੂ ਰੰਧਾਵਾ ਨੇ ਗਰੀਬ ਕਿਸਾਨ ਦੀ ਮਦਦ ਲਈ ਹੱਥ ਵਧਾਇਆ ਅਤੇ ਮਦਦ ਲਈ ਖ਼ੁਦ ਅੱਗੇ ਆਏ। ਦਸਿਆ ਜਾ ਰਿਹਾ ਹੈ ਕਿ ਟੀਮ ਪਰਵਾਰ ਨਾਲ ਸੰਪਰਕ ਕਰ ਰਹੀ ਹੈ ਅਤੇ ਗੁਰੂ ਰੰਧਾਵਾ ਨੇ ਦੂਜੇ ਲੋਕਾਂ ਨੂੰ ਵੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਇਸ ਸਬੰਧੀ ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ ਦੇ ਐਕਸ ’ਤੇ ਪੋਸਟ ਕੀਤਾ ਹੈ। ਜਿਸ ਵਿਚ ਉਨ੍ਹਾਂ ਲਿਖਿਆ ਕਿ ਇਹ ਦੇਖ ਕੇ ਬਹੁਤ ਦੁੱਖ ਹੋਇਆ। ਕਿਰਪਾ ਕਰ ਕੇ ਕੀ ਮੈਨੂੰ ਪਰਵਾਰ ਦਾ ਸੰਪਰਕ ਲੱਭ ਸਕਦੇ ਹੋ? ਮੈਂ ਕਿਸਾਨ ਹੋਣ ਦੇ ਨਾਤੇ ਪਰਵਾਰ ਦੀ ਮਦਦ ਕਰਨਾ ਚਾਹੁੰਦਾ ਹਾਂ। ਮੈਨੂੰ ਦਰਦ ਪਤਾ ਹੈ। ਜੇ ਕਿਸੇ ਨੂੰ ਨੰਬਰ ਪਤਾ ਹੈ ਤਾਂ ਕ੍ਰਿਪਾ ਕਰ ਕੇ ਕੁਮੈਂਟ ਕਰ ਕੇ ਨੰਬਰ ਦੀ ਜਾਣਕਾਰੀ ਦਿਉ। ਜੈ ਜਵਾਨ, ਜੈ ਕਿਸਾਨ

ਹੋਰ ਪੜ੍ਹੋ 👉  ਫੀਲਡ ਮੁਲਾਜ਼ਮ ਮੁੱਖ ਕਾਰਜਕਾਰੀ ਅਫਸਰ ਸੀਵਰੇਜ ਬੋਰਡ ਖਿਲਾਫ ਚੰਡੀਗੜ੍ਹ ਵਿਖੇ ਦੇਣਗੇ ਰੋਸ ਧਰਨਾਂ

dd

ਦਸ ਦਈਏ ਕਿ ਗਾਇਕ ਗੁਰੂ ਰੰਧਾਵਾ ਨੇ ਅਪਣੇ ਐਕਸ ਟਵਿੱਟਰ ਅਕਾਊਂਟ ‘ਤੇ ਵੀਡੀਉ ਪੋਸਟ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ।

Leave a Reply

Your email address will not be published. Required fields are marked *