ਚੰਡੀਗੜ੍ਹ 27 ਜਨਵਰੀ (ਖ਼ਬਰ ਖਾਸ ਬਿਊਰੋ)
ਇਥੇ ਲਾਜਪਤ ਰਾਏ ਭਵਨ, ਸੈਕਟਰ 15 B, ਚੰਡੀਗੜ੍ਹ ਵਿਖੇ ਡਾ ਲਾਭ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਵਿਚ ਕਨੈਡਾ ਤੋਂ ਆਈ ਮੁਰਗਾਬੀਆਂ ਕਹਾਣੀ ਸੰਗ੍ਰਹਿ ਦੀ ਲੇਖਿਕਾ ਗੁਰਮੀਤ ਪਨਾਗ ਨਾਲ ਇੱਕ ਸਾਹਿਤਕ ਮਿਲਣੀ ਕੀਤੀ ਗਈ। ਇਸ ਮਿਲਣੀ ਵਿੱਚ ਗੁਰਮੀਤ ਪਨਾਗ ਨੇ ਆਪਣੀ ਲੇਖਣੀ ਅਤੇ ਕੈਨੇਡਾ ਵਿੱਚ ਲਿਖੀ ਜਾ ਰਹੀ ਪੰਜਾਬੀ ਕਹਾਣੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।
ਹਾਜ਼ਰ ਲੇਖਕਾਂ ਨੇ ਕਈ ਸਵਾਲ ਵੀ ਕੀਤੇ ਤੇ ਗੁਰਮੀਤ ਪਨਾਗ ਨੇ ਬੜੇ ਸਹਿਜ ਨਾਲ ਜਵਾਬ ਦਿੱਤੇ। ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਇਹ ਮਿਲਣੀ ਬੜੀ ਜਾਣਕਾਰੀ ਭਰਪੂਰ ਹੋ ਨਿੱਬੜੀ ਅਤੇ ਹਾਜ਼ਰ ਲੇਖਕਾਂ ਨੇ ਵਿਚਾਰ ਦਿੱਤੇ ਕਿ ਇਸ ਤਰ੍ਹਾਂ ਦੀਆਂ ਮਿਲਣੀਆਂ ਲਈ ਅੱਗੇ ਵੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ।
ਡਾ ਲਾਭ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਹੋਈ ਇਸ ਮਿਲਣੀ ਵਿੱਚ ਪਰਮਜੀਤ ਮਾਨ, ਦੀਪਤੀ ਬਬੂਟਾ, ਬਲੀਜੀਤ, ਹਰਪ੍ਰੀਤ ਚੰਨੂ, ਡਾ ਅਵਤਾਰ ਸਿੰਘ ਪਤੰਗ, ਰਜਿੰਦਰ ਕੌਰ, ਡਾ ਲਖਵਿੰਦਰ ਕੌਰ ਵਿਰਕ, ਸਤਨਾਮ ਸਿੰਘ ਸੋ਼ਕਰ, ਸਰੂਪ ਸਿਆਲਵੀ, ਸੱਚਪ੍ਰੀਤ ਕੌਰ, ਸਿੰਮੀਪ੍ਰੀਤ ਕੌਰ, ਨੀਰੂ ਸ਼ਰਮਾ, ਸੁਰਜੀਤ ਸੁਮਨ, ਪਾਲ ਅਜਨਵੀ, ਕੁਲਦੀਪ ਸਿੰਘ ਆਦਿ ਲੇਖਕਾਂ ਤੇ ਵਿਦਵਾਨਾਂ ਨੇ ਹਾਜ਼ਰੀ ਭਰੀ।