ਕੇਜਰੀਵਾਲ ਦੀ ਦੋਹਰੀ ਨੀਤੀ ਨੇ ਪੰਜਾਬ ਨੂੰ ਬਣਾ ਦਿੱਤਾ ਪੁਲਿਸ ਰਾਜ; ਐਮਰਜੈਂਸੀ ਦੀ ਯਾਦ ਫਿਰ ਹੋਈ ਤਾਜਾ-ਚੁੱਘ

ਚੰਡੀਗੜ੍ਹ, 27 ਜੂਨ (ਖ਼ਬਰ ਖਾਸ ਬਿਊਰੋ) ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ…

ਕਾਂਗਰਸੀਆਂ ਨੇ ਪੰਜ ਤਾਰਾ ਹੋਟਲ ’ਚ ਕੀਤੀ ਮੀਟਿੰਗ ਤੇ ਭੂਪੇਸ਼ ਬਘੇਲ ਕੋਲ ਲਾਈ ਇਸ ਆਗੂ ਦੀ ਸ਼ਿਕਾਇਤ

ਚੰਡੀਗੜ੍ਹ 16 ਜੂਨ (ਖ਼ਬਰ ਖਾਸ ਬਿਊਰੋ) ਪੰਜਾਬ ਕਾਂਗਰਸ ਵਿੱਚ ਸੱਭ ਕੁੱਝ ਅੱਛਾ ਨਹੀਂ ਹੈ। ਜਦੋਂ ਸੂਬੇ ਵਿਚ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋ ਰਹੀ ਹੈ ਤੇ ਸਾਰੀਆ ਸਿਆਸੀ ਪਾਰਟੀਆਂ ਨੇ ਚੋਣ ਜਿੱਤਣ ਲਈ ਸਭ ਕੁੱਝ ਦਾਅ ਉਤੇ ਲਗਾ ਰੱਖਿਆ ਹੈ ਤਾਂ ਕਾਂਗਰਸ ਦੇ ਕੁੱਝ ਆਗੂਆਂ ਦਾ ਗੁੱਸਾ ਸੱਤਵੇਂ ਅਸਮਾਨ ਚੜਿਆ ਪਿਆ ਹੈ। ਪਾਰਟੀ ਆਗੂਆਂ ਦੇ ਮਨਾਂ ਵਿਚ ਪਈ ਤਰੇੜ ਅਤੇ ਗੁੱਸੇ ਦੀ ਬਰਫ਼ ਨੂੰ ਪਿਘਲਾਉਣ ਦੇ ਯਤਨ ਵਜੋਂ ਕਾਂਗਰਸ ਦੇ ਸਕੱਤਰ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਸੈਕਟਰ 17 ਦੇ ਇਕ ਪੰਜ ਤਾਰਾਂ ਹੋਟਲ ਵਿਚ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਸਵੇਰੇ ਸਵੇਰੇ ਬੁਲਾਇਆ ਅਤੇ ਚੋਣ ਤੇ ਕਾਂਗਰਸ ਦੇ ਹਾਲਾਤਾਂ ਬਾਰੇ ਜਾਇਜ਼ਾ ਲਿਆ। ਪ੍ਰਾਪਤ ਵੇਰਵਿਆਂ ਅਨੁਸਾਰ ਮੀਟਿੰਗ ਵਿਚ ਕਰੀਬ ਸਾਰੇ ਨੇਤਾਵਾਂ ਨੇ ਭੂਪੇਸ਼ ਬਘੇਲ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਵਿਵਹਾਰ ਪ੍ਰਤੀ ਨਰਾਜ਼ਗੀ ਪ੍ਰਗਟ ਕੀਤੀ ਹੈ। ਕਨਸੋਅ ਮਿਲੀ ਹੈ ਕਿ ਕਈ ਆਗੂਆਂ ਨੇ ਭੂਪੇਸ਼ ਬਘੇਲ ਨੂੰ ਵੀ ਸੁਣਾ ਦਿੱਤਾ ਕਿ ਪਾਰਟੀ ਹਾਈਕਮਾਨ ਨੇ ਵੀ ਸਮੇਂ ਰਹਿੰਦੇ ਦਖਲ ਨਹੀਂ ਦਿੱਤਾ। ਹੁਣ ਤਾਂ ਜੋ ਨੁਕਸਾਨ ਹੋਣਾ ਸੀ , ਉਹ ਹੋ ਗਿਆ ਹੈ। ਨੇਤਾਵਾਂ ਨੇ ਕਿਹਾ ਕਿ ਜੇਕਰ ਹਾਈਕਮਾਨ ਨੇ ਸਹੀ ਟਾਈਮ ਦਖਲ ਦਿੱਤਾ ਹੁੰਦਾਂ ਤਾ ਕਾਂਗਰਸ ਦੀ ਸਥਿਤੀ ਅੱਜ ਹੋਰ ਹੋਣੀ ਸੀ। ਦੱਸਿਆ ਜਾਂਦਾ ਹੈ ਕਿ ਇਕ ਸੀਨੀਅਰ ਆਗੂ ਨੇ ਕਿਹਾ ਕਿ ਵੋਟਾਂ ਵਿਚ ਤਾਂ ਉਮੀਦਵਾਰ ਹਰ ਇੱਕ ਵਿਅਕਤੀ ਤੋਂ ਮੱਦਦ ਮੰਗਣ ਲਈ ਕਾਹਲਾ ਪਿਆ ਹੁੰਦਾ ਹੈ, ਪਰ ਇੱਥੇ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਬੁਲਾਇਆ ਤੱਕ ਨਹੀਂ ਗਿਆ। ਨੇਤਾਵਾਂ ਨੇ ਦਲੀਲ ਦਿੱਤੀ ਕਿ ਰਾਜਾ ਵੜਿੰਗ ਜਿੱਥੇ ਪਾਰਟੀ ਦਾ ਸਟੇਟ ਪ੍ਰਧਾਨ ਹੈ, ਉਥੇ ਲੁਧਿਆਣਾ ਤੋਂ ਲੋਕ ਸਭਾ ਦੀ ਨੁਮਾਇੰਦਗੀ ਵੀ ਕਰਦੇ ਹਨ। ਨੇਤਾਵਾਂ ਨੇ ਕਿਹਾ ਕਿ ਕਿਸੇ ਵੀ ਸੰਸਥਾਂ ਦੇ ਨਿਯਮ ਹੁੰਦੇ ਹਨ। ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਕਿਵੇਂ ਇਗਨੋਰ ਕੀਤਾ ਜਾ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਕਈ ਆਗੂਆਂ ਨੇ ਇਹ ਵੀ ਕਿਹਾ ਕਿ ਸ਼ਾਇਦ ਭਾਰਤ ਭੂਸ਼ਣ ਆਸੂ ਪੁਲਿਸ ਵਲੋਂ ਦਰਜ਼ ਕੀਤੇ ਗਏ ਕੇਸਾਂ ਕਾਰਨ ਅਜਿਹਾ ਕਰ ਰਿਹਾ ਹੈ। ਇਕ ਯੂਥ ਆਗੂ ਨੇ ਦੱਸਿਆ ਕਿ ਮੀਟਿੰਗ ਵਿਚ ਗੁਟਬਾਜ਼ੀ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ। ਬਲਿਕ ਪਾਰਟੀ ਦੀ ਸੰਵਿਧਾਨ ਬਚਾਓ ਮੁਹਿੰਮ, ਬੂਥ ਤੇ ਮੰਡਲ ਕਮੇਟੀਆਂ ਬਣਾਉਣ ਬਾਰੇ ਚਰਚਾ ਹੋਈ ਹੈ। ਬਘੇਲ ਨੇ ਸਾਰੇ ਆਗੂਆਂ ਨੂੰ ਕਮੇਟੀਆਂ ਬਣਾਉਣ ਦਾ ਕੰਮ ਜ਼ਲਦ ਨੇਪਰੇ ਚਾੜਨ ਦੀ ਗੱਲ ਕਹੀ ਹੈ।   ਆਗੂਆਂ ਦੀ ਦਿਲ ਦੀ ਗੱਲ ਸੁਣਨ ਅਤੇ ਉਨ੍ਹਾਂ ਦਾ ਗੁੱਸਾ ਠੰਡਾਂ ਕਰਨ ਤੋਂ ਬਾਅਦ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਨਾਲ ਲੁਧਿਆਣਾ ਚੋਣ ਪ੍ਰਚਾਰ ਲਈ ਲੈ ਗਏ। ਦੱਸਿਆ ਜਾਂਦਾ ਹੈ ਕਿ ਜਦੋ ਭੂਪੇਸ਼ ਬਘੇਲ, ਰਾਜਾ ਵੜਿੰਗ ਤੇ ਬਾਜਵਾ ਨੇ ਲੁਧਿਆਣਾ ਵਿਚ ਪ੍ਰੈੱਸ ਕਾਨਫਰੰਸ ਕੀਤੀ ਤਾਂ ਉਥੇ ਭਾਰਤ ਭੂਸ਼ਣ ਆਸੂ ਹਾਜ਼ਰ ਨਹੀਂ ਸੀ। ਮੀਟਿੰਗ ਵਿਚ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸਮਸ਼ੇਰ ਸਿੰਘ ਦੂਲੋ, ਰਾਣਾ ਕੇਪੀ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਡਾ ਅਮਰ ਸਿੰਘ, ਵਿਜੈ ਇੰਦਰ ਸਿੰਗਲਾ, ਵਰਿੰਦਰਮੀਤ ਸਿੰਘ ਪਾਹੜਾ,ਸੁਖਵਿੰਦਰ ਸਿੰਘ ਡੈਣੀ, ਕੁਲਬੀਰ ਸਿੰਘ ਜ਼ੀਰਾ ਤੇ ਕੈਪਟਨ ਸੰਦੀਪ ਸੰਧੂ ਸਮੇਤ ਕਈ ਆਗੂ ਹਾਜ਼ਰ ਸਨ।

ਪ੍ਰਧਾਨ ਮੰਤਰੀ ਅੱਜ ਜਾਣਗੇ ਅਹਿਮਦਾਬਾਦ, ਜਹਾਜ਼ ਕ੍ਰੈਸ਼ ਘਟਨਾਂ ਦਾ ਲੈਣਗੇ ਜਾਇਜਾ

ਨਵੀਂ ਦਿੱਲੀ, 13 ਜੂਨ (ਖ਼ਬਰ ਖਾਸ ਬਿਊਰੋ) ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ…

ਪੰਜਾਬ ‘ਚ ਅਜੇ ਨਸ਼ਾ ਖ਼ਤਮ ਨਹੀਂ ਹੋਇਆ,ਨਸ਼ੇੜੀਆਂ ਦੀ ਗਿਣਤੀ 10 ਲੱਖ ਤੋਂ ਟੱਪੀ- ਡਾ ਬਲਵੀਰ ਸਿੰਘ

ਚੰਡੀਗੜ੍ਹ 13 ਜੂਨ (ਖ਼ਬਰ ਖਾਸ ਬਿਊਰੋ) ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਵੀਰ ਸਿੰਘ…

ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸ਼ਤ, ਗੁਜ਼ਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਣੀ ਸਮੇਤ 200 ਤੋਂ ਵੱਧ ਲੋਕਾਂ ਦੀ ਮੌਤ

ਅਹਿਮਦਾਬਾਦ 12 ਜੂਨ (ਖ਼ਬਰ ਖਾਸ ਬਿਊਰੋ)  ਅਹਿਮਦਾਬਾਦ ਤੋਂ ਲੰਡਨ ਜਾ ਰਹੇ ਏਅਰ ਇੰਡੀਆਂ ਦਾ ਜਹਾਜ਼ ਹਾਦਸਾ…

ਅਨਿਲ ਜੋਸ਼ੀ ਮੁੜ ਅਕਾਲੀ ਦਲ ’ਚ ਹੋਏ ਸ਼ਾਮਲ, ਸੁਖਬੀਰ ਬਾਦਲ ਬਾਗੋ ਬਾਗ

ਲੁਧਿਆਣਾ, 9 ਜੂਨ (ਖ਼ਬਰ ਖਾਸ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਬਹੁਤ ਵੱਡਾ ਹੁਲਾਰਾ…

ਵਿਜੀਲੈਂਸ ਦੇ SSP ਜਗਤਪ੍ਰੀਤ ਸਿੰਘ ਮੁਅੱਤਲ, ਆਪ ਅਤੇ ਕਾਂਗਰਸੀ ਆਗੂਆਂ ਨੇ ਲਾਏ ਇੱਕ ਦੂਜੇ ਉਤੇ ਮੱਦਦ ਕਰਨ ਦੇ ਦੋਸ਼

ਚੰਡੀਗੜ੍ਹ 6 ਜੂਨ (ਖ਼ਬਰ ਖਾਸ ਬਿਊਰੋ) ਲੁਧਿਆਣਾ ਜ਼ਿਲ੍ਹੇ ਦੇ ਵਿਜੀਲੈਂਸ ਦੇ ਐੱਸ.ਐੱਸ.ਪੀ ਜਗਤਪ੍ਰੀਤ ਸਿੰਘ (ਪੀਪੀਐੱਸ) ਨੂੰ…

ਰੋਪੜ ਵਿੱਚ ਸਥਾਪਤ ਹੋਣਗੇ 800-800 ਮੈਗਾਵਾਟ ਦੇ ਦੋ ਹੋਰ ਬਿਜਲੀ ਉਤਪਾਦਨ ਦੇ ਯੂਨਿਟ

ਚੰਡੀਗੜ੍ਹ, 6 ਜੂਨ (ਖ਼ਬਰ ਖਾਸ ਬਿਊਰੋ) ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ. ਟੀ. ਓ.…

ਲੁਧਿਆਣਾ ਪੱਛਮੀ ਜ਼ਿਮਨੀ ਚੋਣ,  ਜ਼ਿਮਨੀ ਚੋਣ ਦੌਰਾਨ ਜ਼ਬਤੀ ਮਾਮਲਿਆਂ ਨੂੰ ਸੰਭਾਲਣ ਲਈ ਜ਼ਿਲ੍ਹਾ ਕਮੇਟੀ ਬਣਾਈ ਗਈ

ਲੁਧਿਆਣਾ, 1 ਜੂਨ (ਖ਼ਬਰ ਖਾਸ ਬਿਊਰੋ) ਆਗਾਮੀ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ…

PU ਪੰਜਾਬ ਯੂਨੀਵਰਸਿਟੀ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਦਾ ਵਿਰੋਧ ਕਰਾਂਗੇ-Kang

ਚੰਡੀਗੜ੍ਹ, 31 ਮਈ (ਖ਼ਬਰ ਖਾਸ ਬਿਊਰੋ) ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ…

ਪੰਜਾਬ ਦੇ ਹੱਕਾਂ ਉਤੇ ਇੱਕ ਹੋਰ ਡਾਕਾ,ਭਾਖੜਾ ਡੈਮ ’ਤੇ ਕੇਂਦਰੀ ਬਲ ਹੋਣਗੇ ਤਾਇਨਾਤ

ਚੰਡੀਗੜ੍ਹ 22 ਮਈ, ( ਖ਼ਬਰ ਖਾਸ ਬਿਊਰੋ) ਪੰਜਾਬ ਦਾ ਇਕ ਹੋਰ ਅਧਿਕਾਰ ਖੋਹਣ ਜਾ ਰਿਹਾ ਹੈ।ਕੇਂਦਰ…

ਪਾਕਿਸਤਾਨ ਨੂੰ ਅਖੀਰ ਚੰਗੀ ਸਮਝ ਆਈ; ਜਾਖੜ ਨੇ ਜੰਗਬੰਦੀ ਦੇ ਐਲਾਨ ਦਾ ਸਵਾਗਤ ਕੀਤਾ

ਚੰਡੀਗੜ੍ਹ, 10 ਮਈ (ਖ਼ਬਰ ਖਾਸ ਬਿਊਰੋ) ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਆਪਰੇਸ਼ਨ ਸਿੰਦੂਰ…