ਚੰਡੀਗੜ੍ਹ 14 ਅਗਸਤ ( ਖ਼ਬਰ ਖਾਸ ਬਿਊਰੋ)
ਹਾਲਾਂਕਿ ਤਰਨ ਤਾਰਨ ਦੀ ਉਪ ਚੋਣ ਦਾ ਐਲਾਨ ਨਹੀਂ ਹੋਇਆ ਪਰ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਤਰਨ ਤਾਰਨ ਉਪ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਇਸਤੋ ਪਹਿਲਾਂ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਆਪਣਾ ਹਲਕਾ ਇੰਚਾਰਜ਼ ਲਗਾ ਦਿੱਤਾ ਹੈ। ਸੰਭਾਵਨਾਂ ਹੈ ਕਿ ਉਹ ਆਪ ਦੇ ਉਮੀਦਵਾਰ ਹੋਣਗੇ ਕਿਉਂਕਿ ਸੰਧੂ ਅਕਾਲੀ ਦਲ ਨੂੰ ਅਲਵਿਦਾ ਕਹਿ ਪਿਛਲੇ ਮਹੀਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ। ਆਪ ਵਿਚ ਸ਼ਾਮਲ ਹੋਣ ਨਾਲ ਹੀ ਇਹ ਕਿਆਸਰਾਈਆ ਲਾਈਆਂ ਜਾ ਰਹੀਆਂ ਸਨ ਕਿ ਸੰਧੂ ਹੀ ਆਪ ਦੇ ਉਮੀਦਵਾਰ ਹੋਣਗੇ। ਸੰਧੂ ਨੂੰ ਹਲਕਾ ਇੰਚਾਰਜ ਲਾਉਣ ਨਾਲ ਪਾਰਟੀ ਦੇ ਕਈ ਵਲੰਟੀਅਰਜ਼ ਕਾਫ਼ੀ ਖਫ਼ਾ ਵੀ ਹਨ।
ਚੇਤੇ ਰਹੇ ਕਿ ਤਰਨ ਤਾਰਨ ਤੋ ਵਿਧਾਇਕ ਕਸ਼ਮੀਰ ਸਿੰਘ ਦੀ ਮੌਤ ਹੋ ਗਈ ਸੀ। ਜਿਸ ਕਰਕੇ ਇਹ ਸੀਟ ਖਾਲੀ ਘੋਸ਼ਿਤ ਕਰ ਦਿੱਤੀ ਗਈ ਹੈ।