ਕਮਿਸ਼ਨਰੇਟ ਪੁਲਿਸ ਜਲੰਧਰ ਨੇ ਇੱਕ ਕਿਲੋ ਹੈਰੋਇਨ ਅਤੇ 2 ਪਿਸਤੌਲਾਂ ਸਮੇਤ ਦੋ ਨੂੰ ਕੀਤਾ ਗ੍ਰਿਫਤਾਰ

ਜਲੰਧਰ, 21 ਜੁਲਾਈ  (ਖ਼ਬਰ ਖਾਸ ਬਿਊਰੋ)

ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਟੀਮ ਨੇ ਇੱਕ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ।

    ਮਨਪ੍ਰੀਤ ਸਿੰਘ ਢਿੱਲੋਂ, ਡੀਸੀਪੀ (ਜਾਂਚ), ਜਯੰਤ ਪੁਰੀ ਏਡੀਸੀਪੀ (ਜਾਂਚ) ਅਤੇ ਪਰਮਜੀਤ ਸਿੰਘ ਏਡੀਸੀਪੀ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀਆਈਏ ਸਟਾਫ ਸਮੇਤ ਪੁਲਿਸ ਟੀਮ ਵਲੋਂ ਦੋ ਮੁਲਜ਼ਮਾਂ ਨੂੰ 1 ਕਿਲੋ ਹੈਰੋਇਨ ਸਮੇਤ 2 ਗੈਰ-ਕਾਨੂੰਨੀ ਪਿਸਤੌਲ .32 ਬੋਰ, 2 ਜ਼ਿੰਦਾ ਕਾਰਤੂਸਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ ਜਲੰਧਰ ਨੇ ਵੇਰਵਾ ਸਾਂਝਾ ਕਰਦਿਆਂ ਹੋਇਆਂ ਕਿਹਾ ਕਿ 18 ਜੁਲਾਈ ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਲਿੰਕ ਰੋਡ, ਕੋਟ ਕਾਲਾ, ਨੇੜੇ ਬੋਹੜਵਾਲਾ ਚੌਕ ਵਿਖੇ ਇੱਕ ਨਾਕਾਬੰਦੀ (ਚੈੱਕਪੁਆਇੰਟ) ਦੀ ਕਾਰਵਾਈ ਕਰ ਰਹੀ ਸੀ। ਕਾਰਵਾਈ ਦੌਰਾਨ, ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸਦੇ ਕਬਜ਼ੇ ਵਿੱਚੋਂ 1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਸ਼ੀ ਦੀ ਪਛਾਣ ਵਿਨੇ ਕੁਮਾਰ ਉਰਫ਼ ਮਿੱਠੂ, ( 34 ਸਾਲ) ਪੁੱਤਰ ਆਸ਼ੀਸ਼ ਪਾਲ ਵਾਸੀ ਮਕਾਨ ਨੰਬਰ 9, ਗਲੀ ਨੰਬਰ 8, ਗੁਰੂ ਨਾਨਕ ਨਗਰ, ਨੇੜੇ ਨਾਗਰਾ ਰੇਲਵੇ ਫਾਟਕ, ਜਲੰਧਰ ਵਜੋਂ ਹੋਈ ਹੈ। ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 115 ਮਿਤੀ 18.07.2025, ਐਨਡੀਪੀਐਸ ਐਕਟ ਦੀ ਧਾਰਾ 21(ਸੀ)-61-85 ਅਧੀਨ ਥਾਣਾ ਕੈਂਟ, ਜਲੰਧਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਉਹਨਾਂ ਨੇ ਅੱਗੇ ਕਿਹਾ ਕਿ ਜਾਂਚ ਦੌਰਾਨ, ਇੱਕ ਹੋਰ ਦੋਸ਼ੀ ਮੇਜਰ ਸਿੰਘ ਉਰਫ਼ ਮੇਜਰ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰਬਰ 357/6, ਸ਼ਹੀਦ ਬਾਬੂ ਲਾਭ ਸਿੰਘ ਨਗਰ, ਬਸਤੀ ਬਾਵਾ ਖੇਲ, ਜਲੰਧਰ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ। ਉਸਨੂੰ ਮਿਤੀ 19 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸਦੀ ਗ੍ਰਿਫਤਾਰੀ ‘ਤੇ ਪੁਲਿਸ ਨੇ ਦੋ ਗੈਰ-ਕਾਨੂੰਨੀ ਪਿਸਤੌਲ (.32 ਬੋਰ) ਦੇ ਨਾਲ-ਨਾਲ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਨਤੀਜੇ ਵਜੋਂ, ਮੁਕੱਦਮੇ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ 25(1)(ਬੀ), 54, ਅਤੇ 59 ਦਾ ਵਾਧਾ ਜੁਰਮ ਕੀਤਾ ਗਿਆ। ਉਹਨਾਂ ਨੇ ਅੱਗੇ ਕਿਹਾ ਕਿ ਇਸ ਸਬੰਧੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *