ਆਮ ਆਦਮੀ ਪਾਰਟੀ ਨੇ  ਵੱਖ ਵੱਖ ਵਿੰਗਾਂ ਦੀਆਂ ਕੀਤੀਆਂ ਨਿਯੁਕਤੀਆਂ 

 ਫਾਜ਼ਿਲਕਾ 21 ਜੁਲਾਈ (ਖ਼ਬਰ ਖਾਸ ਬਿਊਰੋ)
 ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ  ਸੀਨੀਅਰ ਲੀਡਰਸ਼ਿਪ ਵੱਲੋਂ ਵੱਖ ਵੱਖ ਵਿੰਗਾ ਲਈ  ਨਿਯੁਕਤ ਕੀਤੇ ਗਏ ਇੰਚਾਰਜਾਂ ਨੂੰ ਦਫਤਰ ਵਿਖੇ ਬੁਲਾ ਕੇ ਵਧਾਈ ਦਿੱਤੀ ਅਤੇ ਹਾਈ ਕਮਾਂਡ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਲਈ ਹੌਸਲਾ ਅਫਜਾਈ ਕੀਤੀ| ਇਸ ਮੌਕੇ ਉਨਾਂ ਨਾਲਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਉਪਕਾਰ ਸਿੰਘ ਜਾਖੜ ਤੇ ਮਹਿਲਾ ਵਿੰਗ ਦੇ ਇੰਚਾਰਜ ਪੂਜਾ ਲੁਥਰਾ ਵੀ ਮੌਜੂਦ ਸਨ |
 ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸੀਨੀਅਰ ਲੀਡਰਸ਼ਿਪ ਵੱਲੋਂ ਵੱਖ ਵੱਖ ਵਿੰਗਾ ਤੇ ਨਿਯੁਕਤੀਆਂ ਕਰਨ ਤੇ ਆਮ ਆਦਮੀ ਪਾਰਟੀ ਦਾ ਸੰਗਠਨ ਹੋਰ ਮਜਬੂਤ ਹੋਇਆ ਹੈ| ਉਹਨਾਂ ਕਿਹਾ ਕਿ ਸਾਡੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਨੂੰ ਲਗਾਤਾਰ ਮਜਬੂਤ ਕੀਤਾ ਜਾ ਰਿਹਾ ਹੈ ਤੇ ਨੌਜਵਾਨਾਂ ਨੂੰ ਵੱਖ ਵੱਖ ਵਿੰਗਾਂ ਦਾ ਇੰਚਾਰਜ ਲਗਾਇਆ ਗਿਆ ਹੈ|
ਉਨ੍ਹਾਂ ਕਿਹਾ ਕਿ ਬਲਜਿੰਦਰ ਸਿੰਘ ਨੂੰ ਜ਼ਿਲਾ ਮੀਡੀਆ ਇੰਚਾਰਜ, ਜੀਤ ਸਿੰਘ ਵਾਰਵਲ ਨੂੰ ਸੋਸ਼ਲ ਮੀਡੀਆ ਇੰਚਾਰਜ ਅਤੇ ਰਜਿੰਦਰ ਕੰਬੋਜ ਨੂੰ ਯੂਥ ਵਿੰਗ ਦਾ ਜਿਲਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ| ਉਨ੍ਹਾਂ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਤੇ ਚੱਲਣ ਲਈ ਕਿਹਾ |
 ਸ੍ਰੀ ਸਵਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇੱਕੋ ਇਕ ਸੋਚ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰਨਾ ਹੈ | ਉਹਨਾਂ ਕਿਹਾ ਕਿ ਅਹੁਦੇਦਾਰਾਂ ਦੀ ਨਿਯੁਕਤੀ ਹੋਣ ਨਾਲ ਪਾਰਟੀ ਦਾ ਕੱਦ ਹੋਰ ਵਧਿਆ ਹੈ ਤੇ ਉਹ ਹੋਰ ਬਖੂਬੀ ਢੰਗ ਨਾਲ ਲੋਕਾਂ ਦੀਆਂ ਸਮੱਸਿਆਵਾਂ ਦਾ ਰਲ ਮਿਲ ਕੇ ਹੱਲ ਕਰਨਗੇ| ਉਹਨਾਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕੀ ਨੌਜਵਾਨ ਵਰਗ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਹੈ ਤੇ ਉਹ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਵਿਚ ਸਫਲ ਸਾਬਿਤ ਹੋ ਰਹੇ ਹਨ |
 ਇਸ ਮੌਕੇ  ਬਲਾਕ ਪ੍ਰਧਾਨ, ਆਪ ਆਗੂ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ |
ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

Leave a Reply

Your email address will not be published. Required fields are marked *