ਚੰਡੀਗੜ,24 ਅਪ੍ਰੈਲ (ਅਮਨਪ੍ਰੀਤ)
ਨਗਰ ਨਿਗਮ ਚੰਡੀਗੜ ਨੇ ਇਕ ਚੰਗਾ ਫੈਸਲਾ ਲਿਆ ਹੈ। ਨਿਗਮ ਦਾ ਇਹ ਫੈਸਲਾ ਆਉਣ ਵਾਲੀਆਂ ਪੀੜੀਆ ਤੇ ਉਨਾਂ ਦਾ ਭਵਿੱਖ ਨੂੰ ਬਚਾਉਣ ਵਾਲਾ ਹੈ। ਹਾਲਾਂਕਿ ਅਜਿਹਾ ਫੈਸਲਾ ਪੰਜਾਬ ਸਰਕਾਰ , ਹਰਿਆਣਾ ਸਰਕਾਰ ਨੂੰ ਲੈਣਾ ਚਾਹੀਦਾ ਹੈ ਜਾਂ ਸੀ, ਪਰ ਨਗਰ ਨਿਗਮ ਚੰਡੀਗੜ ਦੀ ਕਮਿਸ਼ਨਰ ਅਨਿਦਿੱਤਾ ਮਿਤਰਾ, ਜੋ ਪੰਜਾਬ ਕੇਡਰ ਦੀ ਆਈ.ਏ.ਐੱਸ ਅਧਿਕਾਰੀ ਹੈ, ਨੇ ਲਿਆ ਹੈ।
ਨਹਿਰੀ ਪਾਣੀ ਦੀ ਹੋ ਰਹੀ ਸਪਲਾਈ –
ਹਾਲਾਂਕਿ ਚੰਡੀਗੜ, ਪੰਚਕੂਲਾਂ ਨੂੰ ਪਾਣੀ ਦੀ ਸਪਲਾਈ ਭਾਖੜਾ ਨਹਿਰ,ਯਾਨੀ ਕਜੌਲੀ ਵਾਟਰ ਵਰਕਸ ਰਾਹੀੰ ਹੋ ਰਹੀ ਹੈ। ਰੋਜਾਨਾਂ ਚੰਡੀਗੜ ਵਾਸੀਆਂ ਨੂੰ 120 ਮਿਲੀਅਨ ਗੈਲਨ ਪਾਣੀ ਕਜੌਲੀ ਵਾਟਰ ਵਰਕਸ ਤੋ ਸਪਲਾਈ ਹੋ ਰਿਹਾ ਹੈ। ਇਸ ਵਿਚੋਂ 87 ਮਿਲੀਅਨ ਗੈਲਨ ਚੰਡੀਗੜ ਵਿਚ ਅਤੇ ਬਾਕੀ ਮੋਹਾਲੀ ਅਤੇ ਪੰਚਕੂਲਾਂ ਵਾਸੀਆ ਨੂੰ ਮਿਲਦਾ ਹੈ। ਫਿਰ ਵੀ ਨਿਗਮ ਨੇ ਟਿਊੂਬਵੈੱਲ ਕਰਨ ਦਾ ਫੈਸਲਾ ਕੀਤਾ ਹੈ।
-ਕੀ ਹੈ ਫੈਸਲਾ –
ਨਗਰ ਨਿਗਮ ਨੇ ਬਿਊਟੀਫੁਲ ਸ਼ਹਿਰ ਵਿਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਿਗਮ ਦੇ ਸ਼ਹਿਰ ਵਿਚ ਚੱਲਦੇ ਕਰੀਬ 17 ਟਿਊਬਵੈਲਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਹੁਣ ਇਹਨਾਂ ਟਿਊਬਵੈਲਾਂ ਰਾਹੀਂ ਧਰਤੀ ਹੇਠਾਂ ਤੋ ਪਾਣੀ ਨਹੀਂ ਕੱਢਿਆ ਜਾ ਸਕੇਗਾ। ਅਨਿਦਿੱਤਾ ਮਿੱਤਰਾ ਅਨੁਸਾਰ ਨਿਗਮ ਦੇ ਇੰਜੀਨੀਅਰਾਂ ਦੀ ਟੀਮ ਨੇ ਐਮ.ਸੀ ਦੇ 17 ਟਿਊੂਬਵੈੱਲ ਬੰਦ ਕਰਨ ਸਬੰਧੀ ਰਿਪੋਰਟ ਸੌਂਪੀ ਸੀ। ਉਹਨਾਂ ਦੱਸਿਆ ਕਿ ਨਿਗਮ ਦੇ ਇੰਜੀਨੀਅਰਾਂ ਦੀ ਟੀਮ ਨੇ ਧਰਤੀ ਹੇਠਲੇ ਪਾਣੀ ਦਾ ਪੱਧਰ ਜਾਚਣ ਲਈ ਇਕ ਸਰਵੇਖਣ ਕੀਤਾ ਸੀ। ਉਨਾਂ ਦੱਸਿਆ ਕਿ ਨਿਗਮ ਦੇ ਇਸ ਫੈਸਲੇ ਨਾਲ ਨਾ ਸਿਰਫ਼ ਪਾਣੀ ਦੀ ਬੱਚਤ ਹੋਵੇਗੀ ਪਰ ਦੂਜੇ ਪਾਸੇ ਬਿਜਲੀ ਦੇ ਬਿਲ ਦੇ ਰੂਪ ਵਿਚ 50 ਲੱਖ ਰੁਪਏ ਦੀ ਬੱਚਤ ਵੀ ਹੋਵੇਗੀ।
ਪਾਣੀ ਬਰਬਾਦ ਕਰਨ ਵਾਲਿਆਂ ਦੇ ਕੱਟੇ ਚਾਲਾਨ –
ਅਨਿਦਿੱਤਾ ਮਿੱਤਰਾ ਅਨੁਸਾਰ ਪਾਣੀ ਨੂੰ ਬਚਾਉਣ ਲਈ ਨਿਗਮ ਗੰਭੀਰ ਹੈ। ਪਾਣੀ ਦੀ ਬਰਬਾਦੀ ਕਰਨ ਵਾਲਿਆ ਦੇ ਪਿਛਲੇ ਇਕ ਹਫ਼ਤੇ ਦੌਰਾਨ 89 ਚਲਾਨ ਕੱਟੇ ਗਏ ਹਨ। ਇਸੀ ਤਰਾਂ 425 ਖਪਤਕਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਮੁਹਿੰਮ 30 ਜੂਨ ਤੱਕ ਜਾਰੀ ਰਹੇਗੀ। ਉਨਾਂ ਨੇ ਦੱਸਿਆ ਕਿ ਰਿਪੋਰਟ ਅਨੁਸਾਰ 17 ਟਿਊਬਵੈੱਲਾਂ ਜਿਹਨਾਂ ਵਿਚ ਆਰ-9, ਸੈਕਟਰ-10, 7, ਆਰ.ਐੱਨ.-77, ਸੈਕਟਰ-19 ਮੰਦਰ ਨੇੜੇ, ਸੈਕਟਰ-26 ਟੀ.ਟੀ.ਟੀ.ਆਈ. ਨੇੜੇ, ਸੈਕਟਰ-19 ਅਤੇ 27 ਗ੍ਰੀਨ ਬੈਲਟ, ਸੈਕਟਰ- 18 ਸੈਕਟਰ-32 ਨੇੜੇ ਓ.ਐੱਚ.ਐੱਸ.ਆਰ. ਸੈਕਟਰ-38 ਗ੍ਰੀਨ ਬੈਲਟ, ਆਰ.ਐੱਨ. 10, ਆਰ.ਐੱਨ-11 ਡੱਡੂਮਾਜਰਾ ਕਲੋਨੀ, ਆਰ . ਐੱਨ . – 8 1 ਐੱਫ ਜੇ . – 22, ਆਰ.ਐੱਨ.-13 ਅਤੇ ਆਰ.ਐੱਨ. -12 ਨੂੰ ਬੰਦ ਕਰਨ ਦੀ ਮੰਜ਼ੂਰੀ ਦੇ ਦਿੱਤੀ ਹੈ।
ਪੰਜਾਬ ਵਿਚ 14.50 ਲੱਖ ਟਿਊਬਵੈੱਲ
ਜੇਕਰ ਪੰਜਾਬ ਦੀ ਗ੍ਲ ਕਰੀਏ ਤਾਂ ਸੂਬੇ ਵਿਚ 14.50 ਲੱਖ ਦੇ ਕਰੀਬ ਟਿਊੂਬਵੈੱਲ ਹਨ, ਜਦਕਿ 1980-81 ਵਿਚ ਇਹ ਅੰਕੜਾ 6000 ਹਜ਼ਾਰ ਦੇ ਕਰੀਬ ਸੀ। ਪੰਜਾਬ ਦੇ 117 ਬਲਾਕ ਡਾਰਕ ਜੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ। ਜਿਥੋਂ ਧਰਤੀ ਹੇਠਲਾ ਪਾਣੀ ਕੱਢਣ ਉਤੇ ਰੋਕ ਲੱਗੀ ਹੋਈ ਹੈ, ਪਰ ਟਿਊਬਵੈਲ ਲਗਾਉਣ ਦਾ ਸਿਲਸਿਲਾ ਜਾਰੀ ਹੈ। ਸੱਭਤੋ ਬੁਰੀ ਸਥਿਤੀ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜਿਲੇ ਸੰਗਰੂਰ ਦੀ ਹੈ। ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾ ਡਿੱਗ ਰਿਹਾ ਹੈ। ਝੋਨੇ ਦੀ ਫਸਲ ਹੇਠ ਰਕਬਾ ਲਗਾਤਾਰ ਵੱਧਦਾ ਜਾ ਰਿਹਾ ਹੈ।