ਚੰਡੀਗੜ੍ਹ, 24 ਅਪ੍ਰੈਲ, (ਖ਼ਬਰ ਖਾਸ ਬਿਊਰੋ)
ਲੁਧਿਆਣਾ ਵਿਚ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਿਆ ਹੈ। ਕਿਲਾ ਰਾਏਪੁਰ ਦੇ ਸਾਬਕਾ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ, ਜੋ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ‘ਚ ਸ਼ਾਮਲ ਹੋਏ ਸਨ, ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲਈ ਪਾਰਟੀ ਟਿਕਟ ਦੇ ਦਾਅਵੇਦਾਰਾਂ ਵਿੱਚੋਂ ਇੱਕ ਸਨ। ਪਾਰਟੀ ਨੇ ਲੁਧਿਆਣਾ ਲੋਕ ਸਭਾ ਸੀਟ ਲਈ ਮੌਜੂਦਾ ਵਿਧਾਇਕ ਅਸ਼ੋਕ ਪੱਪੀ ਪਰਾਸ਼ਰ ਨੂੰ ਆਪਣਾ ਉਮੀਦਵਾਰ ਚੁਣਿਆ ਹੈ।
ਖੰਗੂੜਾ ਨੇ ਪਾਰਟੀ ਨੂੰ ਕਿਹਾ ਸੀ –
ਜਾਣਕਾਰੀ ਅਨੁਸਾਰ ਜੱਸੀ ਖੰਗੂੜਾ ਨੇ ਪਾਰਟੀ ਹਾਈਕਮਾਨ ਨੂੰ ਚਿੱਠੀ ਲਿਖਕੇ ਲੁਧਿਆਣਾ ਦੇ ਉਮੀਦਵਾਰ ਬਾਰੇ ਪੁਨਰ ਵਿਚਾਰ ਕਰਨ ਦੀ ਗ੍ਲ ਕਹੀ ਸੀ। ਪਰ ਪਾਰਟੀ ਹਾਈਕਮਾਨ ਨੇ ਕੋਈ ਜਵਾਬ ਨਾ ਦਿੱਤਾ ਜਿਸਦੇ ਰੋਸ ਵਜੋਂ ਜੱਸੀ ਖੰਗੂੜਾ ਨੇ ਆਪ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ 2007 ਤੋਂ 2012 ਤੱਕ ਪੰਜਾਬ ਦੇ ਕਿਲਾ ਰਾਏਪੁਰ ਹਲਕੇ ਤੋਂ ਵਿਧਾਇਕ ਰਹੇ ਹਨ।