ਜ਼ਿੰਦਗੀ ਸਭ ਨੂੰ ਪਿਆਰੀ ਹੈ। ਹਰੇਕ ਵਿਅਕਤੀ ਇਹ ਚਾਹੁੰਦਾ ਕਿ ਉਹ ਲੰਬੀ ਉਮਰ ਜੀਵੇ ਤੇ ਜਿੰਦਗੀ ਵਿੱਚ ਤੰਦਰੁਸਤ ਰਹੇ, ਪਰ ਰੋਜਾਨਾਂ ਦੌੜ ਭੱਜ ਦੀ ਜਿੰਦਗੀ ਵਿੱਚ ਮਨੁੱਖ ਨੂੰ ਇਹ ਸਮਝ ਨਹੀਂ ਲੱਗ ਰਿਹਾ ਕਿ ਉਹ ਖੁਦ ਸਮੱਸਿਆਵਾਂ ਸਹੇੜ ਰਿਹਾ ਹੈ। ਵਿਅਕਤੀ ਦੀ ਜਿੱਥੇ ਉਮਰ ਘੱਟ ਰਹੀ ਹੈ, ਉੱਥੇ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਘਟ ਰਹੀ ਹੈ।
ਇਸ ਕਰਕੇ ਵਿਗੜ ਰਹੀ ਹੈ ਸਕੈਡੀਅਨ ਰਿਦਮ
ਮਨੁੱਖ ਅੰਦਰ ਅੱਜ ਸਭ ਕੁਝ ਪਾਉਣ ਦੀ ਹੋੜ ਲੱਗੀ ਹੋਈ ਹੈ। ਇਸ ਦੌੜ ਭੱਜ ਦੀ ਜ਼ਿੰਦਗੀ ਵਿੱਚ ਉਹ ਆਪਣੇ ਸਰੀਰ ਨੂੰ ਪੂਰਾ ਆਰਾਮ ਨਹੀਂ ਦੇ ਰਿਹਾ। ਸਹੀ ਸਮੇਂ ਨਾ ਸੌਣ ਕਾਰਨ, ਮੋਬਾਇਲ, ਟੈਲੀਵਿਜ਼ਨ ਅਤੇ ਹੋਰ ਇਲੈਕਟਰੋਨਿਕ ਸਿਸਟਮ ਦੀ ਜਿਆਦਾ ਵਰਤੋਂ ਨਾਲ ਮਨੁੱਖ ਦਾ ਸੌਣ ਦਾ ਸ਼ਡਿਊਲ ਵਿਗੜ ਗਿਆ ਹੈ। ਸਾਉਣ ਦਾ ਸ਼ਡਿਊਲ ਵਿਗੜਨ ਕਾਰਨ ਮਨੁੱਖ ਦੀ ਸਕੈਡੀਅਨ ਰਿਦਮ ਪ੍ਰਭਾਵਤ ਹੋ ਰਹੀ ਹੈ
ਜੋ ਕਿ ਮਨੁੱਖ ਦੇ ਸਰੀਰ ਵਿੱਚ ਹੋਣ ਵਾਲੇ ਮਾਨਸਿਕ, ਵਿਵਹਾਰਿਕ ਅਤੇ ਸਰੀਰਕ ਪਰਿਵਰਤਨ ਨੂੰ ਸੰਤੁਲਨ ਕਰਣ ਲਈ ਜਿੰਮੇਦਾਰ ਹੈ।
ਨੈਸ਼ਨਲ ਇੰਸਟੀਚਿਊਟ ਆਫ ਜਨਰਲ ਮੈਡੀਕਲ ਸਾਇੰਸ ਦੇ ਅਨੁਸਾਰ ਆਮ ਤੌਰ ‘ਤੇ ਸੂਰਜ ਅਤੇ ਹਨੇਰੇ ਦੀ ਪ੍ਰਤੀਕਿਰਿਆ ਦੇ ਰੂਪ ਵਿੱਚ ਇਹ ਰਿਦਮ 24 ਘੰਟੇ ਦਾ ਚੱਕਰ ਚਲਾਉਂਦੀ ਹੈ ਪਰੰਤੂ ਦੇਰ ਨਾਲ ਸੌਣ ਕਾਰਨ ਇਹ ਰਿਦਮ ਗੜਬੜਾ ਜਾਂਦੀ ਹੈ। ਹਾਰਵਰਡ ਮੈਡੀਕਲ ਸਕੂਲ ਵਿੱਚ ਹੋਈ ਸੋਧ ਦੇ ਮੁਤਾਬਕ ਸਕੈਡੀਅਨ ਰਿਦਮ ਪ੍ਰਭਾਵਿਤ ਹੋਣ ਨਾਲ ਮਨੁੱਖ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਕਮਜ਼ੋਰ ਹੋ ਰਹੀ ਹੈ। ਇਸੀ ਤਰ੍ਹਾਂ ਨਵਾਂ ਸਿੱਖਣ ਦੀ ਸਮਰੱਥਾ ਉਤੇ ਵੀ ਡੂੰਘਾ ਪ੍ਰਭਾਵ ਪੈ ਰਿਹਾ ਹੈ ।
ਮੋਟਾਪੇ ਦਾ ਇਹ ਵੀ ਹੈ ਕਾਰਨ
ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਤੈਨਾਤ ਸੀਨੀਅਰ ਕੰਸਲਟੈਂਟ ਫਿਜੀਸ਼ੀਅਨ ਡਾਕਟਰ ਦਲੀਪ ਗੁੜ੍ਹੇ ਅਨੁਸਾਰ ਦੇਰ ਨਾਲ ਸੌਣ ਨਾਲ ਜਿੱਥੇ ਵਿਅਕਤੀ ਦੀ ਉਮਰ ਘੱਟ ਰਹੀ ਹੈ ਉਥੇ ਮੋਟਾਪਾ, ਅੰਗਜਾਇਟੀ ਤੇ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਵੀ ਮਨੁੱਖ ਨੂੰ ਘੇਰ ਰਹੀਆਂ ਹਨ। ਸਕੈਡੀਅਨ ਰਿਦਮ ਪ੍ਰਭਾਵਿਤ ਹੋਣ ਨਾਲ ਹਾਰਮੋਨ ਰਿਲੀਜ ਅਤੇ ਸਰੀਰ ਦਾ ਤਾਪਮਾਨ ਪ੍ਰਭਾਵਿਤ ਹੋ ਰਿਹਾ ਹੈ।
ਵਿਗੜਦੀ ਜੀਵਨ ਸ਼ੈਲੀ ਅਤੇ ਮਹਾਨਗਰਾਂ ਵਿੱਚ ਦੇਰ ਰਾਤ ਦੀ ਸ਼ਿਫਟ ਨਾਲ ਭਾਰਤੀਆਂ ਵਿੱਚ ਨੀਂਦ ਦੀ ਸਮੱਸਿਆ ਵਧਦੀ ਜਾ ਰਹੀ ਹੈ।
ਇਕਾਗਰਤਾ ਵੀ ਹੁੰਦੀ ਹੈ ਪ੍ਰਭਾਵਿਤ
ਸਪੈਸ਼ਲ ਕੰਸਲਟੈਂਟ ਡਾਕਟਰ ਮੁਰਲੀ ਦੇ ਅਨੁਸਾਰ ਭਾਰਤ ਦੀ ਲਗਭਗ 30% ਆਬਾਦੀ ਨੀਂਦ ਦੀ ਸਮੱਸਿਆ ਤੋਂ ਪੀੜਤ ਹੈ ਇਹ ਸੰਖਿਆ ਆਉਣ ਵਾਲੇ ਸਾਲਾਂ ਵਿੱਚ ਹੋਰ ਵਧੇਗੀ ਜੋ ਚਿੰਤਾ ਦਾ ਵਿਸ਼ਾ ਹੈ । ਡਾਕਟਰ ਮੁਰਲੀ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਦੇਰ ਤੱਕ ਸੌਣ ਦੀ ਆਦਤ ਸਾਡੀ ਮਾਨਸਿਕ ਇਕਾਗਰਤਾ ਉਤੇ ਵੀ ਡੂੰਘਾ ਅਸਰ ਪਾਉਂਦੀ ਹੈ ।
ਦੇਰ ਨਾਲ ਸੌਣ ਵਾਲਿਆਂ ‘ਚ ਇਹ ਸ਼ਹਿਰ ਨੇ ਸਭ ਤੋਂ ਅੱਗੇ
ਕੰਮ ਦੇ ਦਬਾਅ ਕਾਰਨ ਰਾਤ ਨੂੰ ਦੇਰ ਨਾਲ ਸੌਣ ਵਾਲਿਆਂ ਵਿੱਚ ਚੇਨਈ, ਗੁਰੂਗ੍ਰਾਮ ਹੈਦਰਾਬਾਦ ਸਭ ਤੋਂ ਅੱਗੇ ਹੈ।
ਦੀ ਗਰੇਟ ਇੰਡੀਅਨ ਸਲੀਪ ਸਕੋਰ ਕਾਰਡ ਨਾਮ ਤੋਂ ਜਾਰੀ ਰਿਪੋਰਟ ਅਨੁਸਾਰ 58 ਫੀਸਦੀ ਭਾਰਤੀ ਰਾਤ 11 ਵਜੇ ਤੋਂ ਬਾਅਦ ਸੌਂਦੇ ਹਨ। ਦੇਰ ਨਾਲ ਸੌਣ ਦੇ ਪਿੱਛੇ ਮੋਬਾਇਲ ਦੀ ਵਰਤੋਂ ਵੀ ਇੱਕ ਵੱਡਾ ਕਾਰਨ ਹੈ। ਇੱਕ ਹੋਰ ਸੋਧ ਅਨੁਸਾਰ 88 ਫੀਸਦੀ ਭਾਰਤੀ ਲੋਕ ਸੋਣ ਤੋਂ ਪਹਿਲਾਂ ਮੋਬਾਈਲ ਦੀ ਵਰਤੋਂ ਕਰਦੇ ਹਨ। ਇਹ ਸੰਖਿਆ 2019 ਵਿੱਚ 62 ਫੀਸਦੀ ਸੀ। 54 ਫੀਸਦੀ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇਰ ਨਾਲ ਸੌਂਦੇ ਹਨ.