ਅੰਬੇਦਕਰ ਨੇ ਸਮੁੱਚੀ ਲੋਕਾਈ ਲਈ ਕੰਮ ਕੀਤਾ
ਡਾ ਭੀਮ ਰਾਓ ਅੰਬੇਦਕਰ ਨੂੰ ਦਲਿਤਾਂ ਦੇ ਮਸੀਹੇ ਵਜੋਂ ਜਾਣਿਆ ਜਾਂਦਾ ਹੈ ਪਰ ਉਸ ਸਖਸ਼ੀਅਤ ਨੇ ਅਵਾਮ ਦੀ ਭਲਾਈ ਹਿੱਤ ਬਹੁਤ ਕਾਰਜ ਕੀਤੇ| ਉਹ ਕਾਰਜ ਕੀਤੇ , ਜਿਨ੍ਹਾਂ ਕਾਰਨ ਅੱਜ ਅਸੀਂ ਆਪਣੇ ਆਪ ਨੂੰ ਸੁਖਾਵਾਂ ਮਹਿਸੂਸ ਕਰਦੇ ਹਾਂ| ਉਸ ਨੂੰ ਪੜ੍ਹੇ ਬਗੈਰ ਉਸ ਨੁੰ ਜਾਣਿਆ ਨਹੀਂ ਜਾ ਸਕਦਾ| ਆਓ, ਇੱਕ ਮੋਟੀ ਨਜ਼ਰ ਮਾਰਦੇ ਹਾਂ , ਉਨ੍ਹਾਂ ਦੇ ਕਾਰਜਾਂ ਬਾਰੇ :
ਡਾ ਭੀਮ ਰਾਓ ਅੰਬੇਦਕਰ ਦਾ ਜਨਮ 14 ਅਪਰੈਲ 1891 ਈਸਵੀ ਨੂੰ ਮਹੂ ( ਮੱਧ ਪ੍ਰਦੇਸ਼ ) ਵਿੱਚ ਹੋਇਆ| ਪਿਤਾ ਰਾਮ ਜੀ ਅਤੇ ਮਾਤਾ ਭੀਮਬਾਈ ਦੇ ਘਰ ਅੰਤਾਂ ਦੀ ਗਰੀਬੀ ਸੀ| ਗਰੀਬੀ ਅਤੇ ਜਾਤ ਪਾਤ ਕਾਰਨ ਆਪ ਨੁੰ ਘੋਰ ਅਪਮਾਨਿਤ ਹੋਣਾ ਪਿਆ| ਮਹਾਰ ਜਾਤ ਨਾਲ ਸੰਬੰਧ ਰੱਖਣ ਵਾਲੇ ਭੀਮ ਰਾਓ ਨੇ ਨਿਸ਼ਚਾ ਕੀਤਾ ਕਿ ਪੜ੍ਹ ਕੇ ਭਾਰਤੀ ਸਮਾਜ ਨੂੰ ਬਦਲਣਾ ਹੈ| ਇਸ ਲਈ ਉਹ ਪੜ੍ਹੇ | ਖੂਬ ਪੜ੍ਹੇ | ਨਵੇਂ ਰਿਕਾਰਡ ਬਣਾਏ| ਆਓ ਜਾਣੀਏਂ
1. ਉਹ ਨੌਂ ਭਾਸ਼ਾਵਾਂ ਜਾਣਦੇ ਸੀ| ( ਮਰਾਠੀ, ਹਿੰਦੀ, ਸੰਸਕ੍ਰਿਤ, ਗੁਜਰਾਤੀ, ਪਾਰਸੀ, ਜਰਮਨ, ਫਰੈਂਚ, ਪਾਲੀ )|
2. ਵਿਦੇਸ਼ ਵਿੱਚ ਡਾਕਟਰੇਟ ਦੀ ਡਿਗਰੀ ਕਰਨ ਵਾਲੇ ਉਹ ਪਹਿਲੇ ਭਾਰਤੀ ਸਨ|
3. ਬਾਬਾ ਸਾਹਿਬ ਕੋਲ 21 ਵਿਸ਼ਿਆਂ ਦੀ ਡਿਗਰੀ ਸੀ, ਜੋ ਅੱਜ ਤੱਕ ਇੱਕ ਰਿਕਾਰਡ ਹੈ| ਨੌਂ ਡਿਗਰੀਆਂ ਵਿਦੇਸ ਦੀਆਂ ਸਨ ਅਤੇ 12 ਡਿਗਰੀਆਂ ਦੇਸ ਦੀਆਂ ਸਨ|
4. ਕੈਂਬਰਿਜ਼ ਯੂਨੀਵਰਸਿਟੀ ਇੰਗਲੈਂਡ ਅਨੁਸਾਰ ਬਾਬਾ ਸਾਹਿਬ 64 ਤੋਂ ਵੀ ਵੱਧ ਵਿਸ਼ਿਆਂ ਵਿੱਚ ਮੁਹਾਰਤ ਰੱਖਦੇ ਸਨ, ਜੋ ਅੱਜ ਤੱਕ ਵਿਸ਼ਵ ਰਿਕਾਰਡ ਹੈ|
5. ਡਾ ਸਾਹਿਬ ਦੱਖਣ ਏਸ਼ੀਆ ਦੇ ਅਰਥ ਸਾਸ਼ਤਰ ਚ ਪੀ ਐਚ ਡੀ ਕਰਨ ਵਾਲੇ ਪਹਿਲੇ ਵਿਅਕਤੀ ਸਨ ਅਤੇ ਅਰਥ ਸਾਸ਼ਤਰ ਵਿੱਚ ਡਾਕਟਰੇਟ ਆਫ ਸਾਇੰਸ ਕਰਨ ਵਾਲੇ ਪਹਿਲੇ ਭਾਰਤੀ ਸਨ|
6. ਕੋਲੰਬੀਆ ਯੂਨੀਵਰਸਿਟੀ ਨੇ 2004 ਵਿੱਚ 250 ਸਾਲ ਪੂਰੇ ਹੋਣ ਉੱਤੇ 100 ਹੋਣਹਾਰ ਵਿਦਿਆਰਥੀਆਂ ਦੀ ਸੂਚੀ ਜਾਰੀ ਕੀਤੀ| ਇਸ ਸੂਚੀ ਵਿੱਚ ਡਾ ਭੀਮ ਰਾਓ ਅੰਬੇਦਕਰ ਦਾ ਨਾਂ ਵੀ ਸੀ| ਸੂਚੀ ਵਿੱਚ 6 ਵੱਖ ਵੱਖ ਦੇਸ਼ਾਂ ਦੇ ਪੂਰਵ ਰਾਸਟਰਪਤੀ, 3 ਅਮਰੀਕੀ ਰਾਸਟਰਪਤੀ ਅਤੇ ਨੋਬਲ ਪੁਰਸਕਾਰ ਵਿਜੇਤਾ ਦੇ ਨਾਂ ਸ਼ਾਮਿਲ ਸਨ|
7. ਕਿਤਾਬਾਂ ਪੜ੍ਹਨ ਦਾ ਆਪ ਨੂੰ ਬਹੁਤ ਹੀ ਜ਼ਿਆਆਦਾ ਸ਼ੌਂਕ ਸੀ| ਆਪ ਦੀ ਲਾਇਬਰੇਰੀ ਵਿੱਚ ਅੰਗਰੇਜੀ ਦੀਆਂ 1300 ਕਿਤਾਬਾਂ, ਰਾਜਨੀਤੀ ਦੀਆਂ 700, ਯੁੱਧ ਸਾਸ਼ਤਰ ਦੀਆਂ 300, ਅਰਥ ਸਾਸ਼ਤਰ ਦੀਆਂ 1100, ਇਤਿਹਾਸ ਦੀਆਂ 2600, ਧਰਮ ਦੀਆਂ 2000, ਕਾਨੂੰਨ ਦੀਆਂ 5000, ਸੰਸਕ੍ਰਿਤ ਦੀਆਂ 200, ਮਰਾਠੀ 800, ਹਿੰਦੀ 500, ਫਿਲਾਸਫੀ 600, ਰਿਸੋਰਸ ਪੱਤਰ 1000, ਭਾਸ਼ਣ ਅਤੇ ਪੱਤਰ 600, ਜੀਵਨੀਆਂ 1200 ਅਤੇ ਹੋਰ ਵੀ ਕਾਫੀ ਰਿਕਾਰਡ ਸੀ|
8. ਇਨ੍ਹਾਂ ਨੇ ਲੰਡਨ ਯੂਨੀਵਰਸਿਟੀ ਵਿੱਚ 8 ਸਾਲ ਦਾ ਪਾਠਕ੍ਰਮ 3 ਸਾਲ ਵਿੱਚ ਪੂਰਾ ਕਰਕੇ ਸਭ ਨੂੰ ਅਚੰਭਿਤ ਕਰ ਦਿੱਤਾ ਸੀ|
9. ਇੰਗਲੈਂਡ ਨੇ 2011 ਵਿੱਚ ਆਪ ਨੂੰ ਵਿਸ਼ਵ ਦਾ ਸਭ ਤੋਂ ਪ੍ਰਤਿਭਾਸ਼ਾਲੀ ਵਿਅਕਤੀ ਐਲਾਨਿਆ|
10. ਯੂਨਾਈਟਡ ਨੇਸ਼ਨ ਨੇ ਅੰਬੇਦਕਰ ਦੇ ਜਨਮ ਦਿਨ ਨੂੰ ਵਿਸ਼ਵ ਗਿਆਨ ਦਿਵਸ ਦੇ ਤੌਰ ਉੱਤੇ ਮਨਾਉਣ ਦਾ ਨਿਰਣਾ ਕੀਤਾ|
11. ਆਪ ਨੁੰ ਸਿੰਬਲ ਆਫ ਨਾਲੇਜ ਦਾ ਦਰਜਾ ਦਿੱਤਾ ਗਿਆ|
12. 1925 ਈ ਵਿੱਚ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਡਾ ਅੰਬੇਦਕਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਧਾਰ ਉੱਤੇ ਕੀਤੀ ਗਈ|
13. ਦਮੋਦਰ ਘਾਟੀ ਪਰਿਯੋਜਨਾ, ਹੀਰਾਕੁੰਡਾ ਪਰਿਯੋਜਨਾ ਅਤੇ ਸੋਨ ਨਦੀ ਪਰਿਯੋਜਨਾ ਦੇ ਨਿਰਮਾਣ ਵਿੱਚ ਆਪ ਦੀ ਹੀ ਪਹਿਲਕਦਮੀ ਸੀ|
14. ਆਪ ਅਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ|
15. ਆਪ ਨੇ ਕਰਮਚਾਰੀ ਰਾਜ ਬੀਮਾ, ਮੈਡੀਕਲ ਲੀਵ ਅਤੇ ਹੋਰ ਸੁਵਿਧਾਵਾਂ ਲਾਗੂ ਕਰਵਾਈਆਂ|
16. ਆਪ ਨੇ ਮਜ਼ਦੂਰਾਂ ਦੇ ਕੰਮ ਕਰਨ ਦੇ ਘੰਟੇ 14 ਘੰਟੇ ਤੋਂ ਘਟਾ ਕੇ 8 ਘੰਟੇ ਕਰਵਾਏ| ਇਹ ਉਨ੍ਹਾਂ ਸੱਤਵੇਂ ਕ੍ਰਿਤ ਸੰਮੇਲਨ ਵਿੱਚ ਕਾਨੂੰਨ ਲਾਗੂ ਕਰਵਾਇਆ|
17. ਅੰਬੇਦਕਰ ਨੇ ਵਾਇਸਰਾਏ ਦੇ ਕਾਰਜਕਾਰੀ ਪਰਿਸ਼ਦ ਵਿੱਚ ਕ੍ਰਿਤ ਮੈਂਬਰ ਰਹਿੰਦੇ ਹੋਏ ਪਹਿਲੀ ਵਾਰ ਮੈਟਰਨਲ ਲੀਵ ਅਤੇ ਤਲਾਕ ਦਾ ਅਧਿਕਾਰ ਦੁਆਇਆ|
18. ਉਹ ਤਿੰਨ ਗੋਲਮੇਜ਼ ਪਰਿਸ਼ਦ ਵਿੱਚ ਭਾਗ ਲੈਣ ਵਾਲੇ ਇਕੱਲੇ ਨੇਤਾ ਸਨ|
19. ਔਰਤਾਂ ਲਈ ਉਹ 1951 ਈਸਵੀ ਵਿੱਚ ਹਿੰਦੂ ਕੋਡ ਬਿੱਲ ਲੈ ਕੇ ਆਏ| ਜਿਸ ਵਿੱਚ ਇੱਕ ਵਿਆਹ, ਗੋਦ ਲੈਣ, ਤਲਾਕ ਅਤੇ ਸਿੱਖਿਆ ਜਿਹੇ ਮੁੱਦੇ ਸਨ| ਇਸ ਬਿਲ ਦਾ ਪਹਿਲਾਂ ਵਿਰੋਧ ਹੋਇਆ , ਫਿਰ ਇਹ ਬਿਲ ਪਾਸ ਹੋ ਗਿਆ|
20. ਅੰਬੇਦਕਰ ਇਕੱਲੇ ਭਾਰਤੀ ਹਨ, ਜਿਨ੍ਹਾਂ ਦੀ ਤਸਵੀਰ ਲੰਡਨ ਮਿਊਜ਼ੀਅਮ ਵਿੱਚ ਕਾਰਲ ਮਾਰਕਸ ਦੇ ਨਾਲ ਲੱਗੀ ਹੋਈ ਹੈ|
21. ਪ੍ਰੋ ਅਮ੍ਰਤਿਆ ਸੇਨ, ਛੇਵੇ ਭਾਰਤੀ, ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ, ਉਨ੍ਹਾਂ ਕਿਹਾ ਕਿ ਡਾ ਭੀਮ ਰਾਓ ਅੰਬੇਦਕਰ ਅਰਥ ਸਾਸ਼ਤਰ ਵਿੱਚ ਮੇਰੇ ਪਿਤਾ ਹਨ |
22. ਡਾ ਭੀਮ ਰਾਓ ਅੰਬੇਦਕਰ ਦੀ ਮੂਰਤੀ ਜਪਾਨ ਦੀ ਕੋਪਾਸਨ ਯੂਨੀਵਰਸਿਟੀ, ਕੋਲੰਬੀਆ ਯੂਨੀਵਿਰਸਿਟੀ ਅਤੇ ਯਾਰਕ ਯੂਨੀਵਿਰਸਿਟੀ ਕੈਨੇਡਾ ਵਿੱਚ ਹੈ|
23. ਆਊਟ ਲੁਕ ਮੈਗਜ਼ੀਨ , ਹਿਸਟਰੀ ( ਟੀ ਵੀ ਚੈਨਲ ) ਨੇ ਸਰਵੇ ਕਰਵਾਇਆ ਅਤੇ ਕਿਹਾ ਕਿ ਅਜ਼ਾਦੀ ਬਾਅਦ ਅੰਬੇਦਕਰ ਹੀ ਦੇਸ ਦੇ ਸਭ ਤੋਂ ਮਹਾਨ ਵਿਅਕਤੀ ਸਨ| ਆਪ ਨੂੰ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਆ ਗਿਆ|
24. ਆਪ ਦਾ ਵਿਆਹ 1906 ਵਿੱਚ ਰਮਾ ਬਾਈ ਨਾਲ ਹੋਇਆ|
25. ਕਾਲਜ ਵਿੱਚ ਦਾਖਲਾ ਲੈਣ ਵਾਲੇ ਆਪ ਪਹਿਲੇ ਅਛੂਤ ਸਨ| ਉਸੇ ਸਮੇਂ ਆਪ ਨੇ ਨਿਰਣਾ ਕੀਤਾ ਕਿ ਜਦੋਂ ਤੱਕ ਅਛੂਤ ਸਮਾਜ ਦੀਆਂ ਸਮੱਸਿਆਵਾਂ ਨਹੀਂ ਸੁਲਝਾ ਲੈਂਦਾ, ਚੈਨ ਨਾਲ ਨਹੀਂ ਬੈਠਾਂਗਾ|
26. ਆਪ 1923 ਵਿੱਚ ਵਕੀਲ ਬਣੇ| ਮੁੰਬਈ ਹਾਈਕੋਰਟ ਲਾਅ ਕਾਲਜ ਦੇ ਪ੍ਰੋਫੈਸਰ ਬਣੇ|
27. 1928 ਈ ਵਿੱਚ ਸਾਈਮਨ ਕਮਿਸ਼ਨ ਦੇ ਮੈਂਬਰ ਬਣੇ|
28. ਦੋ ਸਾਲ ਗਿਆਰਾਂ ਮਹੀਨੇ ਲਗਾ ਕੇ ਆਪ ਨੇ ਸੰਵਿਧਾਨ ਲਿਖਿਆ|
29. 14 ਅਕਤੂਬਰ 1956 ਨੂੰ ਆਪ ਨੇ ਨਾਗਪੁਰ ਵਿੱਚ 600,000 ਸੇਵਕਾਂ ਨਾਲ ਬੁੱਧ ਧਰਮ ਅਪਣਾਇਆ|
30. 6 ਦਸੰਬਰ 1956 ਨੂੰ (65) ਸਾਲ ਦੀ ਉਮਰ ਵਿੱਚ ਆਪ ਦਿੱਲੀ ਵਿਖੇ ਪੂਰੇ ਹੋਏ |
31. ਆਪ ਦੇ ਤਿੰਨ ਗੁਰੂ ਸਨ: ਮਹਾਤਮਾ ਬੁੱਧ, ਭਗਤ ਕਬੀਰ ਅਤੇ ਜੋਤੀਬਾ ਫੂਲੇ|
32. ਆਪ ਦਾ ਨਾਹਰਾ ਸੀ : ਪੜ੍ਹੋ , ਜੁੜੋ ਅਤੇ ਸੰਘਰਸ਼ ਕਰੋ|
ਰਾਬਿੰਦਰ ਸਿੰਘ ਰੱਬੀ