ਲਹਿਰਾਗਾਗਾ, 13 ਅਪਰੈਲ (ਖਬਰ ਖਾਸ)
ਬੀਕੇਯੂ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਸ਼ਹੀਦ ਕਿਸਾਨ ਕਰਮਜੀਤ ਸਿੰਘ ਸੰਗਤਪੁਰਾ ਦੀ ਦੇਹ ਦਾ ਅੱਜ ਤੀਜੇ ਦਿਨ ਵੀ ਸਸਕਾਰ ਨਹੀਂ ਕੀਤਾ ਅਤੇ ਜਥੇਬੰਦੀ ਵੱਲੋਂ ਐੱਸਡੀਐੱਮ ਦਫਤਰ ਅੱਗੇ ਦਿਨ ਰਾਤ ਦਾ ਧਰਨਾ ਲਾਕੇ ਘਿਰਾਓ ਜਾਰੀ ਹੈ। ਪ੍ਰਸ਼ਾਸਨ ਨੇ ਮਸਲੇ ਨੂੰ ਹੱਲ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਬੇਸ਼ੱਕ ਜਥੇਬੰਦੀ ਨੇ ਪ੍ਰਸ਼ਾਸਨ ਨੂੰ ਨਾਇਬ ਤਹਿਸੀਲਦਾਰ ਰਾਹੀਂ ਪੂਰੇ ਦਸਤਾਵੇਜ਼ ਸੌਂਪੇ ਸਨ। ਅੱਜ ਸੈਂਕੜੇ ਕਿਸਾਨਾਂ ਤੇ ਔਰਤਾਂ ਨੇ ਨਾਅਰੇਬਾਜ਼ੀ ਕਰਦੇ ਹੋਏ
ਸ਼ਹਿਰ ਵਿਚ ਪ੍ਰਦਰਸ਼ਨ ਕੀਤਾ। ਅੱਜ ਦੇ ਧਰਨੇ ਨੂੰ ਧਰਮਿੰਦਰ ਸਿੰਘ ਪਿਸ਼ੌਰ ਬਲਾਕ ਪ੍ਰਧਾਨ ਲਹਿਰਾਗਾਗਾ, ਉਪ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ, ਸੁਖਦੇਵ ਸ਼ਰਮਾ, ਰਾਮ ਸਿੰਘ ਨੰਗਲਾ ਨਿੱਕਾ ਸਿੰਘ ਸੰਗਤੀਵਾਲਾ, ਦਰਸ਼ਨ ਸਿੰਘ ਸੰਗਤਪੁਰਾ, ਇਕਾਈ ਪ੍ਰਧਾਨ ਸਰਬੰਸ ਗੋਬਿੰਦਗੜ੍ਹ, ਪਾਲ ਸਿੰਘ ਗਿਦਿਆਣੀ, ਜਰਨੈਲ ਘੋੜੇਨਾਵ, ਨਛੱਤਰ ਲਦਾਲ, ਨਛੱਤਰ ਕੋਟੜਾ, ਬਲਜੀਤ ਕੌਰ ਲਹਿਲਾ, ਲਾਭ ਕੌਰ ਸੰਗਤਪੁਰਾ, ਰਾਣੀ ਕੌਰ, ਪਰਮਜੀਤ ਕੌਰ ਸੰਗਤਪੁਰਾ ਨੇ ਸੰਬੋਧਨ ਕੀਤਾ। ਉਧਰ ਐੱਸਡੀਐੱਮ ਸੂਬਾ ਸਿੰਘ ਨੇ ਕਿਹਾ ਕਿ ਉਹ ਮਸਲੇ ਨੂੰ ਉਚ ਅਧਿਕਾਰੀਆਂ ਨੂੰ ਭੇਜ ਕੇ ਕਾਨੂੰਨ ਅਨੁਸਾਰ ਹੱਲ ਕਰਵਾ ਦੇਣਗੇ।