ਡਾ ਸੁੱਖੀ ਨੇ ਕਿਹਾ-ਦਲਿਤ ਸਮਾਜ ਨੂੰ ਵਿਰਸਾ ਸਿੰਘ ਵਲਟੋਹਾ ਦਾ ਬਾਈਕਾਟ ਕਰਨਾ ਚਾਹੀਦਾ

ਚੰਡੀਗੜ੍ਹ 17 ਅਕਤੂਬਰ (ਖ਼ਬਰ ਖਾਸ  ਬਿਊਰੋ)

ਪੰਥਕ ਤੇ ਦਲਿਤ ਹਲਕਿਆਂ ਵਿਚ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਖਿਲਾਫ਼ ਗੁੱਸਾ ਵੱਧਦਾ ਦਾ ਰਿਹਾ ਹੈ। ਪੰਥਕ ਧਿਰਾਂ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਦੇ ਸਮਰਥਨ ਵਿਚ ਆ ਗਈਆਂ ਹਨ, ਉਥੇ ਵਿਰਸਾ ਸਿੰਘ ਵਲਟੋਹਾ ਨੂੰ ਲਾਹਨਤਾਂ ਪਾਉਣ ਲੱਗੀਆ ਹਨ।

ਬੰਗਾਂ ਤੋ ਅਕਾਲੀ ਦਲ ਦੇ ਵਿਧਾਇਕ (ਹੁਣ ਆਪ ਵਿਚ ਸ਼ਾਮਲ) ਡਾ ਸੁਖਵਿੰਦਰ ਸੁੱਖੀ ਨੇ ਵਿਰਸਾ ਸਿੰਘ ਵਲਟੋਹਾ ਦੇ ਰਵੱਈਏ ਉਤੇ ਸਖ਼ਤ ਟਿਪਣੀ ਕਰਦੇ ਹੋਏ ਕਿਹਾ ਕਿ ਵਲਟੋਹਾ ਵਰਗੇ ਲੋਕਾਂ ਕਰਕੇ ਅਕਾਲੀ ਦਲ ਅਤੇ ਸਿੱਖ ਧਰਮ ਦੀ ਅਜਿਹੀ ਹਾਲਤ ਹੋ ਰਹੀ ਹੈ। ਡਾ ਸੁੱਖੀ ਨੇ ਕਿਹਾ ਕਿ ਸਿੱਖ ਧਰਮ ਵਿਚ ਕੋਈ ਜਾਤਪਾਤ ਨਹੀਂ ਹੈ। ਗੁਰੂ ਗੋਬਿੰਦ ਸਿੰਘ ਨੇ ਖੰਡੇ ਬਾਟੇ ਵਿਚ ਅੰਮ੍ਰਿਤ ਛਕਾ ਕੇ ਜਾਤਪਾਤ ਨੂੰ ਖ਼ਤਮ ਕੀਤਾ ਹੈ, ਪਰ ਵਲਟੋਹਾ ਵਰਗੇ ਲੋਕ ਹਨ, ਜਿਹਨਾਂ ਕਰਕੇ ਪਿੰਡਾਂ ਵਿਚ ਦੋ-ਦੋ, ਤਿੰਨ-ਤਿੰਨ ਗੁਰਦੁਆਰੇ ਅਤੇ ਵੱਖਰੇ ਸ਼ਮਸ਼ਾਨਘਾਟ ਹਨ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਡਾ ਸੁੱਖੀ ਨੇ ਕਿਹਾ ਕਿ ਵਲਟੋਹਾ ਨੇ ਇਕ ਵਾਰ ਪਹਿਲਾ ਡਾਕਟਰ ਬੀ.ਆਰ ਅੰਬੇਦਕਰ ਖਿਲਾਫ਼ ਵੀ ਅਪਸ਼ਬਦ ਬੋਲੇ ਸਨ।ਹੁਣ ਸਿਖ ਪੰਥ ਦੇ ਵੱਡੇ ਵਿਦਵਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਕਾਰਕੁਸ਼ੀ ਕੀਤੀ ਹੈ। ਉਹਨਾਂ ਕਿਹਾ ਕਿ ਧੀਆਂ ਪ੍ਰਤੀ ਅਪਸ਼ਬਦ ਬੋਲਣਾ ਕਿਸੇ ਵੀ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦਾ। ਉਨਾਂ ਦਲਿਤ ਕਿਹਾ ਕਿ ਦਲਿਤ ਸਮਾਜ ਦੇ ਲੋਕਾਂ ਨੂੰ ਵਿਰਸਾ ਸਿੰਘ ਵਲਟੋਹਾ ਦਾ ਬਾਈਕਾਟ ਕਰਨਾ ਚਾਹੀਦਾ ਹੈ। ਅਜਿਹੇ ਲੋਕਾਂ ਦੀ ਸਿਆਸਤ ਤੇ ਪੰਥ ਵਿਚ ਕੋਈ ਥਾਂ ਨਹੀਂ ਹੈ। ਜੋ ਗੁਰੂਆਂ ਤੇ ਸਿੱਖੀ ਸਿਧਾਂਤ ਤੋ ਉਲਟ ਚੱਲ ਰਿਹਾ ਹੈ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਡਾ ਸੁੱਖੀ ਨੇ ਕਿਹਾ ਕਿ ਉਹ ਅਤੇ ਦਲਿਤ ਸਮਾਜ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੈ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਰਸਾ ਸਿੰਘ ਵਲਟੋਹਾ ਖਿਲਾਫ਼ ਐਸ.ਸੀ,.ਐਸਟੀ ਐਕਟ ਤਹਿਤ ਕੇਸ ਦਰਜ਼ ਕੀਤਾ ਜਾਵੇ।

ਇਹ ਵੀ ਪੜੋ–

ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਅਸਤੀਫ਼ਾ, ਵਲਟੋਹਾ ‘ਤੇ ਲਗਾਏ ਜਾਤੀ ਸ਼ਬਦ ਅਤੇ ਧੀਆਂ ਨੂੰ ਅਪਸ਼ਬਦ ਬੋਲਣ ਦੇ ਦੋਸ਼

Leave a Reply

Your email address will not be published. Required fields are marked *