ਬਿੱਟੂ ਤੇ ਕਿਰਨ ਚੌਧਰੀ ਨਿਰਵਿਰੋਧ ਰਾਜ ਸਭਾ ਵਿਚ ਪੁੱਜੇ

ਚੰਡੀਗੜ੍ਹ 27 ਅਗਸਤ (ਖ਼ਬਰ ਖਾਸ ਬਿਊਰੋ)

ਰਾਜ ਸਭਾ  ਚੋਣਾਂ ਲਈ ਕਾਗਜ਼ ਵਾਪਸ ਲੈਣ ਦੇ ਆਖ਼ਰੀ ਦਿਨ ਅੱਜ ਭਾਜਪਾ ਦੇ ਕਈ ਉਮੀਦਵਾਰ ਬਿਨਾਂ ਮੁਕਾਬਲੇ ਚੋਣ ਜਿੱਤ ਗਏ ਹਨ। ਰੇਲਵੇ ਰਾਜ ਮੰਤਰੀ ਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਅਤੇ ਕਿਰਨ ਚੌਧਰੀ ਵਾਇਆ ਹਰਿਆਣਾ ਰਾਜ ਸਭਾ ਪੁੱਜ ਗਏ ਹਨ।  ਰਾਜਸਥਾਨ ਵਿਧਾਨ ਸਭਾ ਦੇ ਪ੍ਰਮੁੱਖ ਸਕੱਤਰ ਅਤੇ ਚੋਣ ਅਧਿਕਾਰੀ ਮਹਾਵੀਰ ਪ੍ਰਸਾਦ ਸ਼ਰਮਾ ਨੇ ਮੰਗਲਵਾਰ ਨੂੰ ਬਿੱਟੂ ਦੇ ਅਧਿਕਾਰਤ ਚੋਣ ਏਜੰਟ ਯੋਗੇਂਦਰ ਸਿੰਘ ਤੰਵਰ ਨੂੰ ਸਰਟੀਫਿਕੇਟ ਭੇਟ ਕੀਤਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਵਰਨਣਯੋਗ ਹੈ ਕਿ ਕਾਂਗਰਸ ਦੇ ਕੇਸੀ ਵੇਣੂਗੋਪਾਲ ਇੱਥੋ ਪਹਿਲਾਂ ਰਾਜ ਸਭਾ ਮੈਂਬਰ ਸਨ, ਪਰ ਉਹਨਾਂ ਨੇ ਲੋਕ ਸਭਾ ਚੋਣ ਜਿੱਤਣ ਬਾਅਦ ਰਾਜ ਸਭਾ ਮੈਂਬਰ ਵਜੋਂ   ਅਸਤੀਫਾ ਦੇ ਦਿੱਤਾ ਸੀ, ਜਿਸ ਕਾਰਨ ਇਹ ਸੀਟ ਖਾਲੀ ਹੋ ਗਈ ਸੀ।  ਰਾਜਸਥਾਨ ਦੀ ਇਸ ਸੀਟ ‘ਤੇ ਮੈਂਬਰਸ਼ਿਪ ਦਾ ਕਾਰਜਕਾਲ 21 ਜੂਨ 2026 ਤੱਕ ਹੋਵੇਗਾ। ਰਾਜਸਥਾਨ ਵਿੱਚ ਰਾਜ ਸਭਾ ਦੀਆਂ ਕੁੱਲ 10 ਸੀਟਾਂ ਹਨ। ਬਿੱਟੂ ਦੀ ਚੋਣ ਤੋਂ ਬਾਅਦ ਹੁਣ ਭਾਜਪਾ ਅਤੇ ਕਾਂਗਰਸ ਕੋਲ ਪੰਜ-ਪੰਜ ਰਾਜ ਸਭਾ ਮੈਂਬਰਹੋ ਗਏ ਹਨ।

ਮਿਲੇ ਵੇਰਵਿਆਂ ਅਨੁਸਾਰ ਹਰਿਆਣਾ ਤੋਂ ਕਿਰਨ ਚੌਧਰੀ, ਬਿਹਾਰ ਤੋਂ ਉਪੇਂਦਰ ਕੁਸ਼ਵਾਹਾ, ਮਨਨ ਮਿਸ਼ਰਾ ਅਤੇ ਮੱਧ ਪ੍ਰਦੇਸ਼ ਤੋਂ ਭਾਜਪਾ ਆਗੂ ਜਾਰਜ ਕੁਰੀਅਨ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ। ਸਾਰਿਆਂ ਨੂੰ ਚੋਣ ਸਰਟੀਫਿਕੇਟ ਮਿਲ ਚੁੱਕੇ ਹਨ। ਨੌਂ ਰਾਜਾਂ ਦੀਆਂ ਕੁੱਲ 12 ਰਾਜ ਸਭਾ ਸੀਟਾਂ ‘ਤੇ 3 ਸਤੰਬਰ ਨੂੰ ਉਪ ਚੋਣਾਂ ਹੋਣੀਆਂ ਹਨ। ਅਸਾਮ, ਮਹਾਰਾਸ਼ਟਰ ਅਤੇ ਬਿਹਾਰ ਦੀਆਂ ਦੋ-ਦੋ ਸੀਟਾਂ ਅਤੇ ਹਰਿਆਣਾ, ਮੱਧ ਪ੍ਰਦੇਸ਼, ਤ੍ਰਿਪੁਰਾ, ਰਾਜਸਥਾਨ, ਉੜੀਸਾ ਅਤੇ ਤੇਲੰਗਾਨਾ ਦੀ ਇੱਕ-ਇੱਕ ਸੀਟ ‘ਤੇ ਚੋਣਾਂ ਹੋਣੀਆਂ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

 

Leave a Reply

Your email address will not be published. Required fields are marked *