ਵਿਜੈ ਇੰਦਰ ਸਿੰਗਲਾਂ ਸਿਰ ਸਜੇਗਾ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਤਾਜ਼ !

ਚੰਡੀਗੜ੍ਹ 7 ਅਗਸਤ, (ਖ਼ਬਰ ਖਾਸ ਬਿਊਰੋ)

ਸਿਆਸੀ ਹਲਕਿਆਂ ਵਿਚ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਹਾਈਕਮਾਨ ਅਗਲੇ ਦਿਨਾਂ ਦੌਰਾਨ ਪੰਜਾਬ ਕਾਂਗਰਸ ਵਿਚ ਵੱਡਾ ਰੱਦੋਬਦਲ ਕਰ ਸਕਦੀ ਹੈ। ਸੂਬੇ ਵਿਚ ਬਦਲੀਆਂ ਸਿਆਸੀ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਕਾਂਗਰਸ ਕਿਸੇ ਹਿੰਦੂ ਚਿਹਰੇ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਜ਼ੁੰਮੇਵਾਰੀ ਸੌਂਪ ਸਕਦੀ ਹੈ। ਇਹ ਹਿੰਦੂ ਚਿਹਰਾ ਸੰਗਰੂਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਵਿਜੈ ਇੰਦਰ ਸਿੰਗਲਾਂ ਹੈ। ਦੱਸਿਆ ਜਾਂਦਾ ਹੈ ਕਿ ਸਿੰਗਲਾਂ ਰਾਹੁਲ ਗਾਂਧੀ ਦੀ ਗੁੱਡ ਬੁਕਸ ਵਿਚ ਹੈ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋ ਲੋਕ ਸਭਾ ਚੋਣ ਲੜਾਉਣਾ ਵੀ ਰਾਹੁਲ ਗਾਂਧੀ ਦੀ ਪਸੰਦ ਦੱਸੀ ਜਾਂਦੀ ਹੈ, ਜਿਸ ਵਿਚ ਵੱਡਾ ਰੋਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਦੱਸਿਆ ਜਾਂਦਾ ਹੈ। ਵੈਸੇ ਇਥੋ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਪਰਗਟ ਸਿੰਘ ਚੋਣ ਲੜਨ ਦੇ ਇਛੁੱਕ ਸਨ,। ਸਿਆਸੀ ਮਾਹਿਰ ਮੰਨਦੇ ਹਨ ਕਿ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਅੰਦਰ ਹਿੰਦੂ ਵੋਟ ਬੈਂਕ ਵੱਧ ਹੈ, ਜਿਸ ਕਰਕੇ ਭਾਜਪਾ ਤੇ ਕਾਂਗਰਸ ਨੇ ਇਥੋ ਹਿੰਦੂ ਪੱਤਾ ਖੇਡਿਆ ਸੀ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਸਿੰਗਲਾਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਰਾਹੁਲ ਗਾਂਧੀ ਨੇ ਪਹਿਲੀ ਵਾਰ ਸੂਬੇ ਵਿਚ ਯੂਥ ਪ੍ਰਧਾਨਾਂ ਨੂੰ ਲੋਕ ਸਭਾ ਦੀ ਟਿਕਟ ਦੇਣ ਦਾ ਫੈਸਲਾ ਕੀਤਾ ਸੀ, ਜਿਸ ਤਹਿਤ ਸਿੰਗਲਾਂ ਸੰਗੂਰਰ ਤੋ ਮੈਂਬਰ ਲੋਕ ਸਭਾ ਚੁਣੇ ਗਏ ਸਨ।

ਕਾਂਗਰਸ ਹਲਕਿਆ ਵਿਚ ਕਿਆਸਰਾਈਆਂ ਚੱਲ ਰਹੀਆਂ ਹਨ ਕਿ ਹਾਈਕਮਾਨ ਨੇ ਤਾਜ਼ਾ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜ਼ਿਆਂ ਨੂੰ ਦੇਖਦੇ ਆਪਣੀ ਭਵਿੱਖ ਦੀ ਰਣਨੀਤੀ ਨੂੰ ਦੇਖਦੇ ਹੋਏ ਪੰਜਾਬ ਲੀਡਰਸ਼ਿਪ ਵਿਚ ਫੇਰਬਦਲ ਕਰਨਾ ਦਾ ਫੈਸਲਾ ਲਗਭਗ ਕਰ ਲਿਆ ਹੈ ਅਤੇ  ਹਾਈਕਮਾਨ ਪੰਜਾਬ ਅੰਦਰ ਹਿੰਦੂ ਤੇ ਦਲਿਤ ਲੀਡਰਸ਼ਿਪ ਨੂੰ ਮੁੜ ਉਭਾਰਨਾ ਚਾਹੁੰਦੀ ਹੈ। ਸੂਤਰਾਂ ਅਨੁਸਾਰ ਪਾਰਟੀ ਹਾਈਕਮਾਨ ਮੰਨ ਰਹੀ ਹੈ ਕਿ ਪਿਛਲੇ ਕੁਝ ਅਰਸਿਆ ਦੌਰਾਨ ਪਾਰਟੀ  ਹਿੰਦੂ ਤੇ ਦਲਿਤ ਲੀਡਰਸ਼ਿਪ ਨੂੰ ਉਸ ਪੱਧਰ ਤੱਕ ਉਭਾਰ ਨਹੀਂ ਸਕੀ, ਜਿਸ ਕਾਰਨ ਹਿੰਦੂ ਤੇ ਦਲਿਤ ਲੀਡਰਸ਼ਿਪ ਦਾ ਝੁਕਾਅ ਭਾਜਪਾ ਵੱਲ ਹੋ ਗਿਆ। ਪਾਰਟੀ ਦੇ ਕਈ ਹਿੰਦੂ ਲੀਡਰ ਭਾਜਪਾ ਵਿਚ ਚਲੇ ਗਏ। ਜਿਸ ਕਰਕੇ ਭਾਜਪਾ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਕਾਟ ਕਰਨ ਲਈ ਹਿੰਦੂ ਤੇ ਦਲਿਤਿ ਲੀਡਰਸ਼ਿਪ ਨੂੰ ਉਭਾਰਨ ਦਾ ਫੈਸਲਾ ਕੀਤਾ ਹੈ। ਵਿਜੈ ਇੰਦਰ ਸਿੰਗਲਾਂ ਨੂੰ ਪ੍ਰਧਾਨ ਬਣਾਉਣ ਦੀ ਸੋਚ ਵੀ ਇਸੇ ਕੜੀ ਦਾ ਹਿੱਸਾ ਹੈ। 

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਸੂਤਰ ਦੱਸਦੇ ਹਨ ਕਿ ਪੰਜਾਬ ਦੇ ਕਈ ਆਗੂਆਂ ਨੇ ਪਾਰਟੀ ਹਾਈਕਮਾਨ ਦੇ ਧਿਆਨ ਵਿਚ ਲਿਆਂਦਾ ਹੈ ਕਿ  ਪਾਰਟੀ ਪ੍ਰਧਾਨ ਅਤੇ ਵਿਰੋਧੀ ਧਿਰ ਦਾ ਅਹੁੱਦਾ ਇਸ ਵਕਤ ਜੱਟ ਭਾਈਚਾਰੇ ਕੋਲ ਹੈ। ਇਹਨਾਂ ਵਿਚੋ ਇਕ ਅਹੁੱਦਾ ਦੋਵਾਂ ਵਿਚ ਕਿਸੇ ਇਕ ਆਗੂ ਨੂੰ ਦਿੱਤਾ ਜਾਣਾ ਚਾਹੀਦਾ ਹੈ, ਇਸ ਕਰਕੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁੱਦਾ ਹਿੰਦੂ ਨੇਤਾ ਨੂੁੰ ਮਿਲ ਸਕਦਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਿਆਸੀ ਸੁਰ ਤਾਲ ਵੀ ਸਿੰਗਲਾਂ ਨਾਲ ਮਿਲਦੀ ਹੈ, ਇਹ ਹੁਣ ਸਮਾਂ ਦੱਸੇਗਾ ਕਿ ਕਦੋਂ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲੇਗਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

 

 

 

Leave a Reply

Your email address will not be published. Required fields are marked *