ਰਾਜਾ ਨਨਹੇੜੀਆ ਨੂੰ ਸਦਮਾ, ਭਰਾ ਦਾ ਦਿਹਾਂਤ

ਚੰਡੀਗੜ੍ਹ 24 ਜੁਲਾਈ (ਖ਼ਬਰ ਖਾਸ  ਬਿਊਰੋ)

ਬਹੁਜਨ ਸਮਾਜ ਪਾਰਟੀ ਦੇ ਜਝਾਰੂ ਆਗੂ ਤੇ ਸੂਬਾਈ ਜਨਰਲ ਸਕੱਤਰ ਰਾਜਿੰਦਰ ਸਿੰਘ ਰਾਜਾ ਨਨਹੇੜੀਆ ਨੂੰ ਗਹਿਰਾ ਸਦਮਾ ਲੱਗਿਆ ਹੈ। ਉਹਨਾਂ ਦੇ ਵੱਡੇ ਭਰਾ ਜਸਵਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਜਸਵਿੰਦਰ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਚੱਲ  ਰਹੇ ਸਨ। ਇੱਥੇ ਦੱਸਿਆ ਜਾਂਦਾ ਹੈ ਕਿ ਜਸਵਿੰਦਰ ਸਿੰਘ ਭਾਰਤੀ ਫੌਜ ਤੋ ਸੇਵਾਮੁਕਤ ਹੋਏ ਹਨ। ਜਿਥੇ ਜਸਵਿੰਦਰ ਸਿੰਘ ਨੇ ਭਾਰਤ ਮਾਤਾ ਦੀ ਸੇਵਾ ਕੀਤੀ ਹੈ, ਉਥੇ ਰਾਜਿੰਦਰ ਸਿੰਘ ਰਾਜਾ ਸਮਾਜ ਦੀ ਸੇਵਾ ਕਰ ਰਹੇ ਹਨ ਅਤੇ ਜਸਵਿੰਦਰ ਦੀ ਮੌਤ ਨਾਲ ਪਰਿਵਾਰ ਤੇ ਬਹੁਜਨ ਸਮਾਜ ਨੂੰ ਵੱਡਾ ਘਾਟਾ ਪਿਆ ਹੈ।  ਉਨਾਂ ਦਾ ਸਸਕਾਰ ਬੁੱਧਵਾਰ (24 ਜੁਲਾਈ)ਉਹਨਾਂ ਦੇ ਜੱਦੀ ਪਿੰਡ ਨਨਨੇੜੀਆਂ ਨੇੜੇ ਕੁਰਾਲੀ ਵਿਖੇ ਦੁਪਹਿਰ 1ਵਜੇ ਕੀਤਾ ਜਾਵੇਗਾ ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜੀ, ਵਿਧਾਇਕ ਡਾ ਨਛੱਤਰ ਪਾਲ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋ, ਅਜੀਤ ਸਿੰਘ ਭੈਣੀ, ਪਰਵੀਨ ਬੰਗਾ, ਐਡਵੋਕੇਟ ਬਲਵਿੰਦਰ ਸਿੰਘ, ਰਵਿੰਦਰ ਬਿੱਕਾ, ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ ਨੇ ਨਨਹੇੜੀਆ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *