ਬਾਗੀ ਅਕਾਲੀਆਂ ਦੀ ਢੀਂਡਸਾ ਦੇ ਘਰ ਹੋਈ ਮੀਟਿੰਗ, ਬਣਾਈ 13 ਮੈਂਬਰੀ ਪ੍ਰਜੀਡੀਅਮ

ਚੰਡੀਗੜ੍ਹ 24 ਜੁਲਾਈ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋਏ ਧੜ੍ਹੇ ( ਅਕਾਲੀ ਸੁਧਾਰ ਲਹਿਰ) ਦੇ ਆਗੂਆਂ ਨੇ ਮੰਗਲਵਾਰ ਨੂੰ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਸੈਕਟਰ ਦੋ ਸਥਿਤ ਨਿਵਾਸ ਤੇ ਮੀਟਿੰਗ ਕਰਕੇ 13 ਮੈਂਬਰੀ ਪ੍ਰਜੀਡੀਅਮ ਦੇ ਨਾਮ ਲਗਭੱਗ ਫਾਈਨਲ ਕਰ ਲਏ ਹਨ। ਉਧਰ ਬਾਗੀ ਧੜ੍ਹੇ ਵਲੋਂ 13 ਮੈਂਬਰੀ ਪ੍ਰਜੀਡੀਅਮ ਬਣਾਉਣ ਦੀ ਭਿਣਕ ਲੱਗਣ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਭੰਗ ਕਰ ਦਿੱਤੀ ਹੈ।ਦੋਵਾਂ ਧੜਿਆ ਦੀ ਚੰਡੀਗੜ ਵਿਖੇ ਅਲੱਗ ਅਲੱਗ ਮੀਟਿੰਗ ਹੋਈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਬਾਗੀ ਗਰੁੱਪ ਦੇ ਕਨਵੀਨਰ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਪਰਕ ਕਰਨ ਉਤੇ ਦੱਸਿਆ ਕਿ 13 ਮੈਂਬਰੀ ਪ੍ਰਜੀਡੀਅਮ ਬਣਾ ਲਈ  ਹੈ, ਜਿਸ ਵਿਚ ਨੌਜਵਾਨਾਂ ਨੂੰ ਵਧੇਰੇ ਤਰਜੀਹ ਦਿੱਤੀ ਗਈ ਹੈ। ਵਡਾਲਾ ਅਨੁਸਾਰ ਮੀਟਿੰਗ ਵਿਚ ਅਕਾਲੀ ਸੁਧਾਰ ਲਹਿਰ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੇ ਦਿਨਾਂ ਵਿਚ ਉਲੀਕੇ ਗਏ ਪ੍ਰੋਗਰਾਮਾਂ ਨੂੰ ਅਮਲੀ ਰੂਪ ਦੇਣ ਉਤੇ ਵਿਚਾਰ ਚਰਚਾ ਕੀਤੀ ਗਈ ਹੈ। ਵਡਾਲਾ ਨੇ ਕਿਹਾ ਕਿ ਸਾਬਕਾ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਦੀ ਜਾਂਚ ਰਿਪੋਰਟ ਹੋਏ ਨਵੇਂ ਖੁਲਾਸੇ  ਕਾਫ਼ੀ ਚਿੰਤਾਂ ਕਰਨ ਵਾਲੇ ਹਨ। ਉਹਨਾਂ ਕਿਹਾ ਕਿ ਡੇਰਾ ਮੁਖੀ ਦੀ ਮਾਫ਼ੀ ਨੂੰ ਲੈ ਕੇੋ ਨਾ ਸਿਰਫ਼ ਸਿੱਖ ਸੰਗਤ ਨੂੰ ਗੁੰਮਰਾਹ ਕੀਤਾ ਗਿਆ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬਾਨਾਂ ਨੂੰ ਵੀ ਗੁੰਮਰਾਹ ਕੀਤਾ ਗਿਆ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਉਹਨਾਂ ਕਿਹਾ ਕਿ ਡੇਰਾ ਮੁਖੀ ਦੀ ਮਾਫ਼ੀ ਬਾਰੇ ਚਿੱਠੀ ਪਹਿਲਾਂ ਹਿੰਦੀ ਵਿਚ ਆਈ, ਫੇਰ ਪੰਜਾਬੀ ਵਿਚ ਪੇਸ਼  ਕੀਤੀ ਗਈ। ਜਦੋਂਕਿ ਡੇਰਾ ਮੁਖੀ ਨੇ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸਿੰਘ ਸਾਹਿਬਾਨ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਪੰਥ ਦੇ ਵਡੇਰੇ ਹਿੱਤਾ ਲਈ ਫੈਸਲਾ ਲੈਣਗੇ। ਉਨਾਂ ਦੱਸਿਆ ਕਿ ਮੀਟਿੰਗ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜਨਮ ਸ਼ਤਾਬਦੀ ਮਨਾਉਣ,  ਚੰਡੀਗੜ ਵਿਖੇ 5 ਅਗਸਤ ਨੂੰ ਪੰਥਕ ਮਸਲਿਆ ਉਤੇ ਸੈਮੀਨਾਰ ਕਰਨ ਅਤੇ  20 ਅਗਸਤ ਨੂੰ ਜਥੇਦਾਰ ਹਰਚੰਦ ਸਿੰਘ ਲੌਗੋਵਾਲ ਦੀ ਬਰਸੀ ਮਨਾਉਣ ਬਾਰੇ ਯੋਜਨਾਂ ਉਲੀਕੀ ਗਈ। ਮੀਟਿੰਗ ਵਿਚ ਪ੍ਰੇਮ ਸਿੰਘ ਚੰਦੂਮਾਜਰਾ,ਪਰਮਿੰਦਰ ਸਿੰਘ ਢੀਂਡਸਾ, ਜਸਟਿਸ ਨਿਰਮਲ ਸਿੰਘ, ਚਰਨਜੀਤ ਸਿੰਘ ਬਰਾੜ ਵੀ ਹਾਜ਼ਰ ਸਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

 

 

Leave a Reply

Your email address will not be published. Required fields are marked *