ਕੈਪਟਨ ਤੇ ਡਾ ਮਨਮੋਹਨ ਦੀ ਖੁੱਲੀ ਚਿੱਠੀ ਪੜੋ ਦੋਵਾਂ ਨੇ ਕੀ ਲਿਖਿਆ !

ਚੰਡੀਗੜ 30 ਮਈ ( ਖ਼ਬਰ ਖਾਸ ਬਿਊਰੋ)

ਪੰਜਾਬ ਦੀਆਂ ਦੋ ਵੱਡੀਆ ਸਖ਼ਸੀਅਤਾਂ ਨੇ ਪੰਜਾਬੀਆਂ ਦੇ ਨਾਮ ਖੁੱਲੀ ਚਿੱਠੀ ਲਿਖੀ ਹੈ। ਇਹ ਦੋ ਸਖ਼ਸੀਅਤਾਂ ਵਿਚ ਇਕ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਹਨ ਅਤੇ ਦੂਸਰਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਦੋਵਾਂ ਨੇ ਪੰਜਾਬੀਆਂ ਨੂੰ ਭਾਵੁਕ ਕਰਨ ਅਤੇ  ਪੰਜਾਬ ਦੀ ਤਰੱਕੀ ਲਈ ਵੋਟਾਂ ਤੋ ਦੋ ਦਿਨ ਪਹਿਲਾਂ ਚਿੱਠੀ ਲਿਖੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਤੇ ਅੰਗਰੇਜ਼ੀ ਵਿਚ ਚਿੱਠੀ ਲਿਖੀ ਹੈ। ਜਦਕਿ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਅੰਗਰੇਜ਼ੀ ਵਿਚ। ਪਤਾ ਹੈ ਕਿ ਪਿੰਡਾਂ ਦੀਆਂ ਸੱਥਾਂ ਵਿਚ ਬੈਠੇ ਜ਼ਿਆਦਾਤਰ ਲੋਕ ਅੰਗਰੇਜ਼ੀ ਨਹੀਂ ਪੜ ਸਕਦੇ ਤਾਂ ਕਾਂਗਰਸ ਦੇ ਆਗੂ ਉਸਦਾ ਅਨੁਵਾਦ ਕਰਕੇ ਪੱਤਰਕਾਰਾਂ ਦੇ ਜਰੀਏ ਗੱਲ ਲੋਕਾਂ ਤੱਕ  ਪਹੁੰਚਾਉਣ ਦਾ ਯਤਨ ਕਰ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਲਿਖੀ ਚਿੱਠੀ ਵਿਚ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਮੈਂ ਪਿਛਲੇ ਕੁਝ ਹਫਤਿਆਂ ਤੋਂ ਬਿਮਾਰ ਹਾਂ। ਇਹ ਪੱਤਰ ਮੈਂ ਤੁਹਾਨੂੰ ਖੁਸ਼ਹਾਲ ਅਤੇ ਵਿਕਸਿਤ ਪੰਜਾਬ ਦੇ ਸਾਂਝੇ ਦ੍ਰਿਸ਼ਟੀਕੋਣ ਲਈ ਇੱਕ ਅਪੀਲ ਤੇ ਆਸ ਵਜੋਂ ਲਿਖ ਰਿਹਾ ਹਾਂ ।ਉਹਨਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਮਰਪਣ ਅਤੇ ਵਫਾਦਾਰੀ ਨਾਲ ਦੇਸ਼ ਦੀ ਸੇਵਾ ਕਰ ਰਹੀ ਹੈ। ਕੈਪਟਨ ਨੇ ਲਿਖਿਆ ਹੈ ਕਿ ਪਹਿਲੀ ਜੂਨ ਨੂੰ ਹੋਣ ਵਾਲੀਆਂ ਚੋਣਾਂ ਸਿਰਫ ਇੱਕ ਆਮ ਚੋਣਾਂ ਨਹੀਂ ਹਨ ਉਹ ਸਾਡੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਤ ਕਰਨ ਲਈ ਇੱਕ ਨਿਰਣਾਇਕ ਪਲ ਹਨ। ਇਹ ਚੋਣ ਇੱਕ ਅਜਿਹਾ ਰਾਹ ਚੁਣਨ ਬਾਰੇ ਹੈ ਜੋ ਵਿਕਸਿਤ ਪੰਜਾਬ ਅਤੇ ਪ੍ਰਫੁੱਲਤ ਪੰਜਾਬ ਵੱਲ ਲੈ ਕੇ ਜਾਣਗੀਆਂ । ਲੋਕਾਂ ਦੇ ਲਗਾਤਾਰ ਵਧਦੇ ਸਮਰਥਨ ਨਾਲ ਮੈਨੂੰ ਪੂਰਾ ਭਰੋਸਾ ਹੈ ਕਿ ਪਟਿਆਲਾ ਅਤੇ ਪੰਜਾਬ ਵਿੱਚ ਭਾਜਪਾ ਦੀ ਜਿੱਤ ਯਕੀਨੀ ਹੈ ਉਹਨਾਂ ਸਾਰਿਆਂ ਨੂੰ ਭਾਜਪਾ ਦੇ ਹੱਕ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਉਹਨਾਂ ਕਿਹਾ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਮੇਰੀ ਪਤਨੀ ਪਰਨੀਤ ਕੌਰ ਪਟਿਆਲਾ ਤੋਂ ਚੋਣ ਲੜ ਰਹੀ ਹੈ ,ਮੈਂ ਵਿਸ਼ੇਸ਼ ਤੌਰ ਤੇ ਪਟਿਆਲਾ ਲੋਕ ਸਭਾ ਦੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੱਡੀ ਗਿਣਤੀ ਵਿੱਚ ਬਾਹਰ ਆਉਣ ਅਤੇ ਕਮਲ ਨਿਸ਼ਾਨ ਦਬਾ ਕੇ ਉਹਨਾਂ ਦਾ ਸਮਰਥਨ ਕਰਨ। ਵਰਨਣਯੋਗ ਹੈ ਕਿ  ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਵਿੱਚ ਕੋਈ ਚੋਣ ਪ੍ਰਚਾਰ ਨਹੀਂ ਕੀਤਾ। ਉਹ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਹਨ ਉਹਨਾਂ ਨੇ ਕੁਝ ਸਮਾਂ ਪਹਿਲਾਂ ਵਿਦੇਸ਼ ਵਿੱਚ ਆਪਣੀ ਰੀੜ ਦੀ ਹੱਡੀ ਦਾ ਆਪਰੇਸ਼ਨ ਵੀ ਕਰਵਾਇਆ ਸੀ। ਕੈਪਟਨ ਦੀ ਇਹ ਚਿੱਠੀ ਪ੍ਰਧਾਨ ਮੰਤਰੀ ਵਲੋਂ ਲਿਖੀ ਚਿੱਠੀ ਤੋ ਬਾਅਦ ਜਨਤਕ ਹੋਈ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਦੂਜੇ ਪਾਸੇ ਡਾ ਮਨਮੋਹਨ ਸਿੰਘ ਨੇ ਪੰਜਾਬ ਵਾਸੀਆਂ ਨੂੰ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਚਿੱਠੀ ਲਿਖੀ ਹੈ। ਉਨਾਂ ਅਪਣੇ ਦਸ ਸਾਲਾਂ ਸਰਕਾਰ ਦੌਰਾਨ ਕੀਤੇ ਗਏ ਵਿਕਾਸ ਕਾਰਜ਼ਾ ਵਿਸ਼ੇਸ਼ ਕਰਕੇ ਪੰਜਾਬ ਲਈ ਕੀਤੇ  ਕੰਮਾਂ ਦਾ ਲੇਖਾ ਜੋਖਾ ਕੀਤਾ ਹੌੈ। ਡਾ ਸਿੰਘ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਕਿਸਾਨਾਂ ਦਾ 72 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਸੀ, ਜਦੋ ਕਿ ਹੁਣ ਕਿਸਾਨਾਂ ਸਿਰ ਕਰਜ਼ਾ ਚੜ ਗਿਆ ਹੈ ਤੇ ਖੇਤੀ ਲਾਗਤ ਦੇ ਖਰਚੇ ਵੀ ਬਹੁਤ ਜ਼ਿਆਦਾ ਵਧ ਗਏ ਹਨ। ਜਦਕਿ ਕਿਸਾਨਾਂ ਨੂੰ ਪ੍ਰਤੀ ਦਿਨ 27 ਰੁਪਏ ਦੀ ਆਮਦਨ ਹੈ। ਉਨਾਂ ਮਨਰੇਗਾ, ਕੌਮੀ ਅੰਨ ਸੁਰੱਖਿਆ ਸਕੀਮ , ਸੂਚਨਾ ਅਧਿਕਾਰ ਐਕਟ ਸਮੇਤ ਕਈ ਕੰਮਾਂ ਦਾ ਜ਼ਿਕਰ ਕੀਤਾ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

 

Leave a Reply

Your email address will not be published. Required fields are marked *