ਤਾਲਿਬ ਬਾਬਾ ਫਲਾਹੀ ਨੇ ਹਮੀਦੀ ਇਰਾਨੀ ਨੂੰ ਚਿੱਤ ਕਰਕੇ ਜਿੱਤੀ ਝੰਡੀ ਦੀ ਕੁਸਤੀ  

ਚੰਡੀਗੜ੍ਹ 16 ਅਗਸਤ (ਖ਼ਬਰ ਖਾਸ ਬਿਊਰੋ)

ਪਿੰਡ ਡੱਡੂ ਮਾਜਰਾ ਵਿਖੇ ਜੈ ਬਾਬਾ ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ, ਪ੍ਰਵਾਸੀ ਭਾਰਤੀ ਅਤੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸਤੀ ਦੰਗਲ ਦਰੋਣਾਚਾਰੀਆ ਸਟੇਡੀਅਮ ਵਿਖੇ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਪ੍ਰਧਾਨ, ਅਮਰੀਕ ਸਿੰਘ, ਤਾਰਾ ਸਿੰਘ ਨੇ ਦੱਸਿਆ ਕਿ ਇਸ ਵਾਰ ਝੰਡੀ ਦੀ ਕੁਸਤੀ ਤਾਲਿਬ ਬਾਬਾ ਫਲਾਹੀ ਤੇ ਹਮੀਦੀ ਇਰਾਨੀ ਦੇ ਦਰਮਿਆਨ ਹੋਈ, ਦੋਵਾਂ ਪਹਿਲਵਾਨਾਂ ਵਿੱਚ ਗਹਿਗੱਚਵਾਂ ਮੁਕਾਬਲਾ ਹੋਇਆ, ਇਸ ਦੌਰਾਨ ਤਾਲਿਬ ਬਾਬਾ ਫਲਾਹੀ ਨੇ ਹਮੀਦੀ ਇਰਾਨੀ ਦੀ ਪਿੱਠ ਧਰਤੀ ਨਾਲ ਲਗਾ ਕੇ ਝੰਡੀ ਦੀ ਕੁਸਤੀ ਤੇ ਕਬਜਾ ਕਰ ਲਿਆ। ਇੱਕ ਨੰਬਰ ਦੀ ਦੂਸਰੀ ਝੰਡੀ ਦੀ ਕੁਸਤੀ ਅਜੇ ਬਾਰਨ ਅਤੇ ਮਿਰਜਾ ਇਰਾਨੀ ਦਰਮਿਆਨ 20 ਮਿੰਟ ਤਕੜਾ ਮੁਕਾਬਲਾ ਹੋਇਆ, ਅਖੀਰ ਕੋਈ ਵੀ ਪਹਿਲਵਾਨ ਜਿੱਤ ਪ੍ਰਾਪਤ ਨਾ ਕਰ ਸਕਿਆ ਅਖੀਰ ਦੋਨਾਂ ਨੂੰ ਸਾਂਝੇ ਤੌਰ ਤੇ ਜੇਤੂ ਕਰਾਰ ਦੇ ਦਿੱਤਾ ਗਿਆ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਹੋਰ ਮੁਕਾਬਲਿਆਂ ਵਿੱਚ ਹੈਪੀ ਬਲਾੜੀ ਨੇ ਸੌਰਵ ਭੁੱਟਾ ਨੂੰ, ਹਰਪ੍ਰੀਤ ਸੋਹਾਣਾ ਨੇ ਲਵਪ੍ਰੀਤ ਨੂੰ, ਮਿਲਖਾ ਤੋਗਾ ਨੇ ਸੁਮੀਰ ਮਗਰੋੜ ਨੂੰ, ਮਨੀ ਮਲਕਪੁਰ ਨੇ ਗੁਰਵਿੰਦਰ ਗੱਗੜਵਾਲ ਨੂੰ ਕ੍ਰਮਵਾਰ ਚਿੱਤ ਕੀਤਾ। ਸਵੇਰ ਤੋਂ ਭਗਤ ਤਰਲੋਚਨ ਸਿੰਘ ਪੁਆਧੀ ਅਖਾੜਾ ਵੀ ਲੱਗਿਆ, ਜਿਸਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।

ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਮੁਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਚੰਡੀਗੜ੍ਹ, ਜਗਜੀਤ ਸਿੰਘ ਮਾਝਾ ਸੀ. ਐਮ. ਡੀ. ਪੀ. ਸੀ. ਐਲ. ਪੰਜਾਬ, ਕੁਲਦੀਪ ਸਿੰਘ ਸਾਬਕਾ ਮੇਅਰ, ਹਰਦੀਪ ਸਿੰਘ ਕੌਂਸਲਰ, ਬਹਾਲ ਸਿੰਘ ਉਘੇ ਟਰਾਂਸਪੋਰਟਰ, ਅਜੈਬ ਸਿੰਘ ਔਜਲਾ, ਹਰਬੰਸ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਜੀਤ ਸਿੰਘ ਜੋਲੂਵਾਲ ਸਾਬਕਾ ਸਰਪੰਚ, ਮੁਕੇਸ਼ ਅਗਰਵਾਲ ਆਈਰਨ ਸਟੋਰ ਮੁਹਾਲੀ, ਬਿੰਦਾ ਧਨਾਂਸ ਖੇਡ ਪ੍ਰਮੋਟਰ, ਰਣਜੀਤ ਸਿੰਘ ਧਨਾਂਸ, ਬਿੱਲੂ ਇਟਲੀ ਧਨਾਂਸ, ਬਾਬਾ ਦੀਪਾ ਬਾਬਾ ਫਲਾਹੀ, ਐਡੋਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਗੁਰਮੀਤ ਸਿੰਘ ਸੈਣੀ, ਹਰਬੰਸ ਸਿੰਘ, ਹਰਜਿੰਦਰ ਸਿੰਘ ਪ੍ਰਿੰਸ ਬਲਾਕ ਪ੍ਰਧਾਨ , ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀ ਸ਼ੇਰ, ਮੋਹਣ ਰਾਣਾ ਬੁੜੈਲ, ਗੁਰਬਚਨ ਸਿੰਘ, ਅਸ਼ਵਨੀ ਕੁਮਾਰ, ਸੰਦੀਪ ਕੁਮਾਰ, ਮੰਗਾ ਸਰਪੰਚ ਮਲੋਆ, ਹਰਦੇਵ ਸਿੰਘ ਐਸ. ਐਚ. ਓ. ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਹਿਲਵਾਨ ਵੱਖ ਵੱਖ ਪਹਿਲਵਾਨਾ ਨੂੰ ਗੁਰਜ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਮੁਨੀਸ਼ ਤਿਵਾੜੀ ਐਮ. ਪੀ. ਵੱਲੋਂ 10 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਗਿਆ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਕੁਲਦੀਪ ਸਿੰਘ ਸੈਣੀ ਪ੍ਰਧਾਨ, ਅਮਰੀਕ ਸਿੰਘ ਮੀਤ ਪ੍ਰਧਾਨ, ਸੁਰਿੰਦਰ ਸਿੰਘ ਸੈਕਟਰੀ, ਤਾਰਾ ਸਿੰਘ ਵਾਇਸ ਸੈਕਟਰੀ, ਕੈਸ਼ੀਅਰ ਮਨਜੀਤ ਸਿੰਘ, ਵਾਇਸ ਕੈਸ਼ੀਅਰ ਬਹਾਦਰ ਸਿੰਘ, ਸਹਾਇਕ ਪ੍ਰੈਸ ਸਕੱਤਰ ਸੁਰਿੰਦਰ ਸਿੰਘ ਟੋਨੀ, ਅਵਤਾਰ ਸਿੰਘ, ਸੂਦ ਮਹੁੰਮਦ, ਜਿਊਣਾ, ਸੋਹਣ ਸਿੰਘ ਪਹਿਲਵਾਨ, ਕਰਨੈਲ ਸਿੰਘ, ਧਰਮਾ ਪਹਿਲਵਾਨ, ਜਸਵੀਰ ਸਿੰਘ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।

Leave a Reply

Your email address will not be published. Required fields are marked *