ਕੇਂਦਰੀ ਸਿੰਘ ਸਭਾ ਨੇ ਮਨਾਇਆ ਪਛਤਾਵਾ ਦਿਵਸ, ਸਿਆਸੀ ਫੈਸਲੇ ਨੇ ਕਰਵਾਇਆ ਬਟਵਾਰਾ, ਧਾਰਮਿਕ ਕੱਟੜਤਾ ਬਣੀ ਕਤਲੇਆਮ ਦਾ ਕਾਰਨ

ਚੰਡੀਗੜ੍ਹ, 16 ਅਗਸਤ (ਖ਼ਬਰ ਖਾਸ ਬਿਊਰੋ)

ਪੰਜਾਬ ਦੇ ਸਾਬਕਾ ਮੰਤਰੀ ਹਰਨਕੇ ਸਿੰਘ ਘੜੂੰਆਂ ਅਤੇ ਹੋਰ ਪੰਜਾਬੀ ਚਿੰਤਕਾਂ ਨੇ ਕਿਹਾ ਕਿ 1947 ਦੀ ਵੰਡ ਸਿਆਸੀ ਪੱਧਰ ਉੱਤੇ ਹੋਈ ਸੀ ਪਰ ਉਸਨੂੰ ਅਮਲੀ ਰੂਪ ਦੇਣ ਲਈ ਹਿੰਦੂ-ਸਿੱਖ ਤੇ ਮੁਸਲਮਾਨਾਂ ਦੀ ਧਾਰਮਿਕ ਕੱਟੜ ਫਿਰਕਾਪ੍ਰਸਤੀ ਨੂੰ ਸਾਜ਼ਸ਼ੀ ਤਰੀਕੇ ਨਾਲ ਉਕਸਾਇਆ ਗਿਆ।

          ਇੱਥੇ ਕੇਂਦਰੀ ਸ੍ਰੀ ਗੁਰੂ ਸਿੰਘ ਸਿੰਘ ਸਭਾ ਦੇ ਕੈਂਪਸ ਵਿੱਚ ‘ਆਜ਼ਾਦੀ ਦਿਵਸ’ ਨੂੰ ਪਛਤਾਵਾ ਦਿਹਾੜੇ ਵੱਜੋਂ ਮਨਾਇਆ ਗਿਆ ਜਿੱਥੇ ਇਸ ਬਟਵਾਰੇ ਬਾਰੇ ਇਹ ਰਾਇ ਬਣੀ ਕਿ ਇਸ ਨੇ ਪੰਜਾਬ ਦੀ 5000 ਸਾਲ ਪੁਰਾਣੀ ਸਭਿਆਤਾ ਨੂੰ ਲੀਰੋ ਲੀਰ ਕਰ ਦਿੱਤਾ ਤੇ ਆਪਸੀ ਫਿਰਕਾਪ੍ਰਸਤੀ,  ਨਫਤਰ ਅਤੇ ਨਸਲੀ ਹਿੰਸਾ ਦੇ ਬੀਜ ਬੀਜ ਦਿੱਤੇ । ਉਦੋ ਤੋਂ ਦੋਨਾਂ ਪੰਜਾਬੀ ਮੁਸਲਮਾਨ ਅਤੇ ਸਿੱਖਾਂ ਅੰਦਰ ਇਕ ਦੂਜੇ ਦਾ ਲਹੂ ਵਹਾਉਣ ਦਾ ਅਪਰਾਧ-ਬੋਧ ਹੈ ਜਿਸ ਕਰਕੇ, ਉਹ ਇਕ ਦੂਜੇ ਨੂੰ ਬੜੇ ਜ਼ੋਸ/ਪਿਆਰ ਨਾਲ ਮਿਲਕੇ ਇਕਵਾਰ ਨੀਵੀ ਪਾ ਲੈਂਦੇ ਹਨ। ਪਿਛਲੇ 8 ਸਾਲਾਂ ਤੋਂ ਕੇਂਦਰੀ ਸਿੰਘ ਸਭਾ ਵੱਲੋਂ ਹਰ ਸਾਲ 15 ਅਗਸਤ ਨੂੰ ਪਛਤਾਵਾ ਦਿਹਾੜੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

          ਬੁਲਾਰਿਆ ਨੇ ਕਿਹਾ ਕਿ ਅੰਗਰੇਜ਼ੀ ਸਰਕਾਰ ਦੇ ਨੁੰਮਾਇਦੇ ਲਾਰਡ ਮਾਊਟ ਬੈਂਟਨ ਵੱਲੋਂ ਵੰਡ ਦੀ ਤਜ਼ਵੀਜ ਤਿੰਨ ਜੂਨ 1947 ਨੂੰ ਦਿੱਤੀ ਗਈ ਜਿਸਨੂੰ ਅਮਲੀ ਵੰਡ ਤੋਂ ਢਾਈ ਮਹੀਨੇ ਪਹਿਲਾਂ ਕਾਂਗਰਸ, ਅਕਾਲੀ ਦਲ ਅਤੇ ਮੁਸਲਿਮ ਲੀਗ ਤਿੰਨਾਂ ਨੇ ਪ੍ਰਵਾਨਗੀ ਦੇ ਮੋਹਰ ਲਾ ਦਿੱਤੀ ਸੀ। ਪਰ ਅੰਗਰੇਜ਼ੀ ਸਰਕਾਰ ਨੇ ਆਪਣੀ ਪੁਲਿਸ ਅਤੇ ਫੌਜ ਦਾ ਲੌੜੀਦਾ ਬੰਦੋਬਸਤ ਨਾ ਕੀਤਾ ਅਤੇ ਫਿਰਕਾਪ੍ਰਸਤ ਲੀਗ, ਕਾਂਗਰਸ ਤੇ ਅਕਾਲੀ ਲੀਡਰਾਂ ਨੇ, ਆਬਾਦੀ ਦੀ ਸ਼ਾਂਤਮਈ ਤਬਦੀਲੀ ਦੀ ਥਾਂ ਦੋਨੋ ਪਾਸੇ ਨਸਲੀ ਕਤਲੇਆਮ ਤੇ ਸਫਾਇਆਂ ਕਰਨ ਲਈ ਆਪਣੇ ਆਪਣੇ ਹਥਿਆਰਬੰਦ ਦਸਤਿਆਂ ਨੂੰ ਹੱਲਾਸ਼ੇਰੀ/ਖੁਲ੍ਹੀ ਛੁੱਟੀ ਦਿੱਤੀ। ਜਿਸ ਉਪਰੰਤ ਦੋਨੇਂ ਪਾਸੀ ਲੁੱਟ-ਖੋਹ/ ਮਾਰ-ਮਰਾਈ/ਕਤਲੇਆਮ ਦਾ ਮਾਹੌਲ ਖੜ੍ਹਾ ਹੋ ਗਿਆ। ਨਤੀਜੇ ਵਜੋਂ, 10 ਲੱਖ ਪੰਜਾਬੀ ਆਪਸੀ ਹਿੰਸਾਂ ਦੇ ਭੇਟ ਚੜ੍ਹੇ, ਲੱਖਾਂ ਔਰਤਾਂ ਦੀ ਬੇਪਤੀ ਹੋਈ ਅਤੇ ਪੌਣੇ ਦੋ ਕਰੋੜ ਘਰੋਂ, ਬੇਘਰ ਹੋਏ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

          ਇਸ ਸੈਮੀਨਾਰ ਵਿੱਚ ਬੁਲਾਰਿਆਂ ਨੇ ਕਿਹਾ ਕਿ ਕਈ ਕਾਰਨਾਂ ਕਰਕੇ ਵੰਡ ਹੋਈ ਜਿਵੇਂ ਲੀਗ ਤੇ ਕਾਂਗਰਸ ਦੇ ਲੀਡਰਾਂ ਦੀ ਆਪਸੀ ਬੇਵਿਸ਼ਵਾਸੀ ਅਤੇ ਦੋਨਾਂ ਦੀ ਫਿਰਕਾਪ੍ਰਸਤ ਕਾਰਗੁਜ਼ਾਰੀ, ਦੋਵਾਂ ਦੇ ਲੀਡਰਾਂ ਵੱਲੋਂ ਰਾਜ ਗੱਦੀ ਉੱਤੇ ਬੈਠਣ ਦੀ ਕਾਹਲੀ, ਬਰਤਾਨੀਆ ਸਾਮਰਾਜ ਵੱਲੋਂ ਰੂਸ ਦੇ ਹਮਲਾਵਰੀ ਰੁੱਖ ਨੂੰ ਠੱਲ ਪਾਉਣ ਲਈ ਪਾਕਿਸਤਾਨ ਦੀ ਧਾਰਮਿਕ ਸਟੇਟੇ ਖੜ੍ਹੀ ਕਰਨਾ ਆਦਿ ਸਿੱਖਾ ਲੀਡਰਾਂ ਵੱਲੋਂ ਕਾਂਗਰਸ ਦੀ ਅੰਨੀ ਭਗਤੀ ਨੇ ਸਿੱਖ ਭਾਈਚਾਰੇ ਨੂੰ ਵੱਡੇ ਨੁਕਸਾਨ ਪਹੁੰਚਾਏ ਜਿਸ ਗਲਤੀ ਦਾ ਖਮਿਆਜ਼ਾ ਉਹ ਅੱਜ ਤੱਕ ਭੁਗਤ ਰਹੇ ਹਨ। ਪਟਿਆਲਾ, ਫਰੀਦਕੋਟ ਦੇ ਦੇਸ਼ੀ ਰਾਜਿਆਂ ਸਿੱਖਾਂ ਦੀ ਅਕਾਲ ਸੈਨਾ ਨੂੰ ਹਥਿਆਰ ਦੇਣਾ, ਹਿੰਸਾ ਭੜਕਾਉਣਾ, ਜਥੇ ਬਣਾਕੇ ਗਰੀਬ ਮੁਸਲਮਾਨਾਂ ਦਾ ਸਫਾਇਆ ਕਰਨਾ ਵੀ ਅੰਧ-ਰਾਸ਼ਟਰੀ ਭਗਤੀ ਸੀ।

          ਉਹਨਾਂ ਦੀ ਮੱਤ ਸੀ ਕਿ ਸਿੱਖਾਂ ਨੂੰ ਆਪਣਾ ਕੋਈ ਆਜ਼ਾਦ ਫੈਸਲਾ ਕਰਨਾ ਚਾਹੀਦਾ ਸੀ ਕਿਉਂਕਿ ਜੇ ਉਹ ਸਿਆਸੀ ਤੌਰ ਉੱਤੇ ਰਣਨੀਤੀ ਬਣਾਉਂਦੇ ਤਾਂ ਪੰਜਾਬ ਦੀ ਵੰਡ ਕਦੇ ਹੋਣੀ ਨਹੀਂ ਸੀ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਬੁਲਾਰਿਆ ਨੇ ਕਿਹਾ ਕਿ ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਸਦੀਆ ਪੁਰਾਣੀ ਹੈ, ਗੁਰੂ ਨਾਨਕ ਸਾਹਿਬ ਨਾਲੋਂ ਭਾਈ ਮਰਦਾਨੇ ਨੂੰ ਨਿਖੇੜਿਆ ਨਹੀਂ ਜਾ ਸਕਦਾ। ਗੁਰੂ ਗੋਬਿੰਦ ਸਿੰਘ ਨੂੰ ਉਚ ਦਾ ਪੀਰ ਬਣਾਕੇ ਕੱਢਣ ਵਾਲੇ ਗਨੀ ਖਾਂ, ਨਬੀ ਖਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਮੁਲਕ ਅੰਦਰ ਸਿਰ ਚੁੱਕ ਰਹੇ ਫਿਰਕੂ ਫਾਸ਼ੀਵਾਦ ਵਿਰੁੱਧ ਲੜਨਾ ਸਮੇਂ ਦੀ ਲੋੜ ਹੈ ਪਰ ਅਫਸੋਸ ਹੈ ਕਿ ਪੰਜਾਬ ਵਿੱਚ ਵੀ ਅੱਜ ਫਿਰਕੂ ਵੰਡ ਨਜ਼ਰ ਆਉਂਦੀ ਹੈ।

ਇਸ ਮੌਕੇ ਬੁਲਾਰਿਆ ਵਿੱਚ ਸ਼ਾਮਿਲ ਡਾ. ਨਜ਼ੀਰ ਮਹੁੰਮਦ ਮਲੇਰਕੋਟਲਾ, ਜਸਪਾਲ ਸਿੰਘ ਸਿੱਧੂ (ਪੱਤਰਕਾਰ), ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਰਾਜਵਿੰਦਰ ਸਿੰਘ ਰਾਹੀਂ, ਪੱਤਰਕਾਰ ਹਮੀਰ ਸਿੰਘ, ਪ੍ਰੋਫੈਸਰ ਸੁਖਜਿੰਦਰ ਕੌਰ, ਪੱਤਰਕਾਰ ਗੁਰਸ਼ਮਸ਼ੀਰ ਸਿੰਘ, ਬਲਵਿੰਦਰ ਜੰਮੂ (ਸੀਨੀਅਰ ਪੱਤਰਕਾਰ), ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਜੈ ਸਿੰਘ ਛਿੱਬਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਅਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਡਾ. ਖੁਸ਼ਹਾਲ ਸਿੰਘ ਨੇ ਨਿਭਾਈ।

Leave a Reply

Your email address will not be published. Required fields are marked *