ਚੰਡੀਗੜ੍ਹ, 11 ਅਗਸਤ (ਖਬਰ ਖਾਸ ਬਿਊਰੋ)
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਿਸਾਨ ਮਾਰੂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਦੇ ਫੈਸਲੇ ਨੂੰ ਪੰਜਾਬ ਭਾਰਤੀ ਜਨਤਾ ਪਾਰਟੀ 12 ਅਗਸਤ ਨੂੰ ਸੂਬੇ ਭਰ ‘ਚ ਸਰਕਲ ਪੱਧਰ ‘ਤੇ ਕਿਸਾਨ ਵਿਜੇ ਦਿਵਸ ਵਜੋਂ ਮਨਾਏਗੀ। ਇਹ ਐਲਾਨ ਭਾਜਪਾ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤਾ।
ਸਾਰੇ ਪੰਜਾਬੀਆਂ ਨੇ, ਖਾਸ ਕਰਕੇ ਕਿਸਾਨਾਂ ਨੇ, ਪੰਜਾਬ ਦੀ ਰੀੜ੍ਹ ਦੀ ਹੱਡੀ ਕਹੀ ਜਾਣ ਵਾਲੀ ਕਿਸਾਨੀ ਨੂੰ ਬਚਾਉਣ ਲਈ ਇਕਜੁੱਟ ਹੋ ਕੇ ਸੰਘਰਸ਼ ਕੀਤਾ ਸੀ ਅਤੇ ਇਸ ਵਿੱਚ ਭਾਜਪਾ ਪੰਜਾਬ ਕਿਸਾਨ ਭਰਾਵਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਸੰਘਰਸ਼ ਕਰ ਰਹੀ ਸੀ। ਇਸ ਲਈ 12 ਅਗਸਤ ਨੂੰ ਪੰਜਾਬ ਭਰ ‘ਚ ਸਰਕਲ ਪੱਧਰ ‘ਤੇ ਇਸ ਨੂੰ ਭਾਜਪਾ ਕਿਸਾਨ ਵਿਜੇ ਦਿਵਸ ਵਜੋਂ ਮਨਾਏਗੀ।
ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਨੀਤੀ ਵਾਪਸ ਲੈਣ ਦਾ ਐਲਾਨ ਪੰਜਾਬ ਦੇ ਕਿਸਾਨਾਂ, ਪੰਜਾਬੀਆਂ ਅਤੇ ਪੰਜਾਬੀਅਤ ਦੀ ਜਿੱਤ ਹੈ। ਬੀਜੇਪੀ ਪੰਜਾਬ ਪਹਿਲੇ ਦਿਨ ਤੋਂ ਹੀ ਜ਼ਮੀਨ ਪੁਲਿੰਗ ਨੀਤੀ ਦੇ ਖਿਲਾਫ ਸੰਘਰਸ਼ ਕਰ ਰਹੀ ਸੀ, ਚਾਹੇ ਉਹ ਪੰਜਾਬ ਭਰ ਵਿੱਚ ਐਸ.ਡੀ.ਐਮ. ਨੂੰ ਮੈਮੋਰੈਂਡਮ ਦੇਣਾ ਹੋਵੇ, ਜਾਂ ਪੰਜਾਬ ਸਰਕਾਰ ਦੇ ਪੁਤਲੇ ਸਾੜਣੇ ਹੋਣ, ਜਾਂ ਫਿਰ ਪਿੰਡ-ਪਿੰਡ ਵਿੱਚ ਕਿਸਾਨ ਮਿਲਣੀਆਂ ਕਰਵਾਉਣੀਆਂ ਹੋਣ ਜਾਂ ਧਰਨੇ ਤੇ ਪ੍ਰਦਰਸ਼ਨ ਕਰਨੇ ਹੋਣ।
ਬੀਜੇਪੀ ਪੰਜਾਬ ਨੇ ਪਹਿਲਾਂ ਹੀ “ਜ਼ਮੀਨ ਬਚਾਓ, ਕਿਸਾਨ ਬਚਾਓ ਯਾਤਰਾ” ਦੀ ਘੋਸ਼ਣਾ ਕੀਤੀ ਹੋਈ ਸੀ। ਇਹ ਯਾਤਰਾ 17 ਅਗਸਤ ਨੂੰ ਪਟਿਆਲਾ ਤੋਂ ਸ਼ੁਰੂ ਹੋ ਕੇ 5 ਸਤੰਬਰ ਨੂੰ ਪਠਾਨਕੋਟ ਵਿੱਚ ਸਮਾਪਤ ਹੋਣੀ ਸੀ।
ਬੀਜੇਪੀ ਪੰਜਾਬ ਹਮੇਸ਼ਾ ਕਿਸਾਨਾਂ ਨਾਲ, ਪਿੰਡ ਵਾਸੀਆਂ ਨਾਲ ਚੱਟਾਨ ਵਾਂਗ ਖੜੀ ਹੈ ਅਤੇ ਕਿਸੇ ਵੀ ਹਾਲਤ ਵਿੱਚ ਵੀ ਦਿੱਲੀ ਵਿੱਚ ਹਾਰਣ ਤੋਂ ਬਾਅਦ ਪੰਜਾਬ ਵਿੱਚ ਡੇਰੇ ਡਾਲੇ ਹੂਏ ਲੁਟੇਰਿਆਂ ਨੂੰ ਪੰਜਾਬੀਆਂ ਨੂੰ ਲੁੱਟਣ ਨਹੀਂ ਦੇਵੇਗੀ।