ਤਲਾਕ ਬਾਅਦ ਪੁਲਿਸ ਨੇ ਸਹੁਰਿਆਂ ਖਿਲਾਫ਼ FIR ਦਰਜ਼ ਕੀਤੀ ਤੇ ਹਾਈਕੋਰਟ ਨੇ ਰੱਦ ਕੀਤਾ ਕੇਸ

ਚੰਡੀਗੜ੍ਹ 28 ਜੁਲਾਈ (ਖ਼ਬਰ ਖਾਸ ਬਿਊਰੋ)

ਤਲਾਕ ਅਤੇ ਸਮਝੌਤੇ ਬਾਅਦ ਪੁਲਿਸ ਨੇ ਸਹੁਰਾ ਪਰਿਵਾਰ ਖਿਲਾਫ਼ ਦਾਜ਼ ਲਈ ਤੰਗ ਪਰੇਸ਼ਾਨ ਕਰਨ ਦੇ ਦੋਸ਼ ਤਹਿਤ ਐੱਫ.ਆਈ.ਆਰ ਦਰਜ਼ ਕਰ ਦਿੱਤੀ। ਪੀੜਤ ਪਰਿਵਾਰ ਨੇ ਹਾਈ ਕੋਰਟ ਦਾਇਰ ਕੀਤੀ ਪਟੀਸ਼ਨ ਤਾਂ ਹਾਈਕੋਰਟ ਨੇ ਇਸਨੂੰ ਕਾਨੂੰਨ ਦੀ ਸਪਸ਼ਟ ਦੁਰਵਰਤੋ ਦੱਸਦੇ ਹੋਏ ਕੇਸ ਰੱਦ ਕਰ ਦਿੱਤਾ।

ਪੁਲਿਸ ਨੇ FIR ਸਹੁਰਾ ਪਰਿਵਾਰ ਖਿਲਾਫ਼ ਉਸ ਵਕਤ ਕੀਤੇ ਜਦੋਂ ਪਤੀ-ਪਤਨੀ ਪਹਿਲਾਂ ਹੀ ਤਲਾਕ ਲੈ ਚੁੱਕੇ ਸਨ ਅਤੇ ਦੋਵੇਂ ਧਿਰਾਂ ਆਪਸੀ ਸਹਿਮਤੀ ਨਾਲ ਅਮਰੀਕਾ ਵਿੱਚ ਸਮਝੌਤਾ ਕਰ ਚੁੱਕੀਆਂ ਸਨ। ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਦੇ ਸਿੰਗਲ ਬੈਂਚ ਨੇ ਕਿਹਾ, “ਤਲਾਕ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਲਗਭਗ ਸੱਤ ਮਹੀਨੇ ਬਾਅਦ ਦਰਜ ਕੀਤੀ ਗਈ ਇਹ FIR ਕਾਨੂੰਨ ਦੀ ਪ੍ਰਕਿਰਿਆ ਦੀ ਪੂਰੀ ਤਰ੍ਹਾਂ ਦੁਰਵਰਤੋਂ ਹੈ। ਪਟੀਸ਼ਨ ਅਨੁਸਾ  ਵਿਆਹ 22 ਦਸੰਬਰ 2015 ਨੂੰ ਭਾਰਤ ਵਿੱਚ ਹੋਇਆ ਸੀ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਕੇਸ ਫਾਈਲ ਮੁਤਾਬਿਕ ਅਮਰੀਕਾ ਵਿੱਚ 1 ਫਰਵਰੀ 2016 ਨੂੰ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ। ਅਮਰੀਕਾ ਵਿਚ ਦੋਵਾਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਸਾਰੇ ਵਿੱਤੀ, ਨਿੱਜੀ ਅਤੇ ਜਾਇਦਾਦ ਨਾਲ ਸਬੰਧਤ ਮਸਲਿਆਂ ਦਾ ਨਿਪਟਾਰਾ ਕਰ ਲਿਆ ਸੀ। ਇਸ ਦੇ ਬਾਵਜੂਦ ਪਤਨੀ ਦੇ ਪਿਤਾ ਨੇ 14 ਫਰਵਰੀ 2020 ਨੂੰ ਭਾਰਤ ਵਿੱਚ ਧਾਰਾ 498A ਅਤੇ 406 ਆਈਪੀਸੀ ਦੇ ਤਹਿਤ ਐਫਆਈਆਰ ਦਰਜ ਕਰਵਾਈ, ਜਿਸ ਵਿੱਚ ਤਲਾਕ ਅਤੇ ਸਮਝੌਤੇ ਦਾ ਕੋਈ ਜ਼ਿਕਰ ਨਹੀਂ ਸੀ।

ਅਦਾਲਤ ਨੇ ਪਾਇਆ ਕਿ ਇਸ FIR ਵਿੱਚ ਸਿਰਫ਼ “ਆਮ ਦੋਸ਼” ਲਗਾਏ ਗਏ ਸਨ ਅਤੇ ਸਮਝੌਤੇ ਦੇ ਮਾਮਲੇ ਨੂੰ ਜਾਣਬੁੱਝ ਕੇ ਲੁਕਾਇਆ ਗਿਆ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ, ਪਰਿਵਾਰ ਦੇ ਕਈ ਮੈਂਬਰਾਂ ਨੂੰ ਬੇਲੋੜੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਦਾਲਤ ਨੇ ਇਹ ਸਿੱਟਾ ਕੱਢਿਆ ਕਿ ਜਦੋਂ ਪਤੀ-ਪਤਨੀ ਵਿਚਕਾਰ ਝਗੜਾ ਖਤਮ ਹੋ ਜਾਂਦਾ ਹੈ  ਤਾਂ ਭਾਰਤੀ ਅਧਿਕਾਰ ਖੇਤਰ ਵਿੱਚ ਦਰਜ ਕੀਤੀ ਗਈ ਐਫਆਈਆਰ ਟਿਕਾਊ ਨਹੀਂ ਰਹਿੰਦੀ। ਹਾਈਕੋਰਟ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ FIR ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

Leave a Reply

Your email address will not be published. Required fields are marked *