ਯੂਨੀਅਨ ਨੇ ਕੀਤੀ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ

ਚੰਡੀਗੜ੍ਹ 26 ਜੂਨ (ਖ਼ਬਰ ਖਾਸ ਬਿਊਰੋ)

ਅੱਜ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਸਥਾਨਕ ਸਰਕਾਰਾਂ ਨਾਲ ਉਹਨਾਂ ਦੇ ਦਫਤਰ ਮਿਊਸਪਲ ਭਵਨ ਸੈਕਟਰ 35 ਵਿਖੇ ਮੀਟਿੰਗ ਹੋਈ ਮੀਟਿੰਗ ਦੌਰਾਨ ਮੰਤਰੀ ਦੇ ਧਿਆਨ ਵਿੱਚ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਮੌੜ ਨੇ ਦੱਸਿਆ ਕਿ 15-15 ਸਾਲਾਂ ਤੋਂ ਮਹਿਕਮੇ ਅੰਦਰ ਕੰਟਰੈਕਟ ਵੇਜਿਸ, ਆਊਟਸੋਰਸ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਗੂਉਣੀਆਂ ਤਨਖਾਹਾਂ ਵੀ ਸਮੇ ਸਿਰ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਉਹਨਾਂ ਨੂੰ ਰੈਗੂਲਰ ਵੀ ਨਹੀਂ ਕੀਤਾ ਜਾ ਰਿਹਾ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਉਹਨਾਂ ਕਿਹਾ ਕਿ ਠੇਕੇਦਾਰੀ ਪਰਣਾਲੀ ਬੰਦ ਕਰਕੇ ਕੰਟਰੈਕਟ, ਆਊਟਸੋਰਿਸ ਕਰਮਚਾਰੀਆਂ ਨੂੰ ਵਿਭਾਗ ਅੰਦਰ ਮਰਜ ਕਰਕੇ ਜਿੰਨੀ ਦੇਰ ਰੈਗੂਲਰ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਇਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ , ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਸਬੰਧੀ ਜਥੇਬੰਦੀ ਨੇ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਸੀਵਰੇਜ ਬੋਰਡ ਵਿੱਚ ਮੁਲਾਜ਼ਮਾਂ ਤੇ ਪੈਨਸ਼ਨ ਸਕੀਮ ਨੂੰ ਲਾਗੂ ਕੀਤੀ ਜਾਵੇ ।

ਇਸ ਸਬੰਧੀ ਕੈਬਨਿਟ ਮੰਤਰੀ ਨੇ ਮੁੱਖ ਕਾਰਜਕਾਰੀ ਅਫਸਰ ਨੂੰ ਮੌਕੇ ਤੇ ਹਦਾਇਤਾਂ ਕੀਤੀਆਂ ਕਿ ਪੈਨਸ਼ਨ ਸਬੰਧੀ ਕੇਸ ਤਿਆਰ ਕਰਕੇ 15 ਦਿਨਾਂ ਦੇ ਅੰਦਰ ਭੇਜਿਆ ਜਾਵੇ ਕੈਬਨਟ ਮੰਤਰੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ 2004 ਤੋਂ ਪਹਿਲਾਂ ਭਰਤੀ ਸੀਵਰੇਜ ਬੋਰਡ ਮੁਲਾਜ਼ਮਾਂ ਤੇ ਵੀ ਪੈਨਸ਼ਨ ਲਾਗੂ ਨਹੀਂ ਹੈ ਉਹਨਾਂ ਵਿਸ਼ਵਾਸ ਦਵਾਇਆ ਕਿ ਪੈਨਸ਼ਨ ਸਕੀਮ ਅਤੇ ਕੰਟਰੈਕਟ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਸਬੰਧੀ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਅਤੇ ਇਹ ਵੀ ਵਿਸ਼ਵਾਸ ਦਵਾਇਆ ਕਿ ਇਹਨਾਂ ਮੰਗਾਂ ਉੱਪਰ ਜਥੇਬੰਦੀ ਨਾਲ ਦੁਬਾਰਾ ਵੀ 15-20 ਦਿਨਾਂ ਬਾਅਦ ਮੀਟਿੰਗ ਕੀਤੀ ਜਾਵੇਗੀ ਅਤੇ ਉਪਰੋਕਤ ਮੰਗਾਂ ਦਾ ਫਿਰ ਤੋਂ ਰੀਵਿਊ ਕੀਤਾ ਜਾਵੇਗਾ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਅੱਜ ਦੀ ਮੀਟਿੰਗ ਵਿੱਚ ਸਥਾਨਕ ਸਰਕਾਰਾਂ ਦੇ ਅਡੀਸ਼ਨਲ ਡਿਪਟੀ ਸੈਕਟਰੀ ਜੁਆਇੰਟ ਸੈਕਟਰੀ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ ਇੰਜੀਨੀਅਰ ਇਨ ਚੀਫ ਮੈਨੇਜਿੰਗ ਪਰਸੋਨਲ ਜਨਰਲ ਐਡਮਨ ਸਰਕਲਾਂ ਤੋਂ ਨਿਗਰਾਨ ਇੰਜੀਨੀਅਰ ਤੇ ਕਾਰਜਕਾਰੀ ਇੰਜੀਨੀਅਰ, ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਮੱਖਣ ਸਿੰਘ ਵਹਿਦਪੁਰੀ ਸੀਨੀਅਰ ਮੀਤ ਪ੍ਰਧਾਨ ਬਲਰਾਜ ਮੌੜ,ਕਿਸ਼ੋਰ ਚੰਦ ਗਾਜ,ਸੁਖਚੈਨ ਸਿੰਘ ਬਠਿੰਡਾ,ਮੇਘ ਰਾਜ ਲੁਧਿਆਣਾ, ਪ੍ਰੇਮ ਕੁਮਾਰ,ਸਤਨਾਮ ਸਿੰਘ ਗੁਰਦਾਸਪੁਰ, ਮਾਨ ਸਿੰਘ ਹਰਪ੍ਰੀਤ ਸਿੰਘ, ਕੁੱਲਭੂਸ਼ਨ, ਚਤਰ ਸਿੰਘ ਗੁਰਦਾਸਪੁਰ ਵੀ ਸ਼ਾਮਿਲ ਹੋਏ।

Leave a Reply

Your email address will not be published. Required fields are marked *