ਸਿੱਧ ਪੀਠ ਕਾਲੀ ਮਾਤਾ ਮੰਦਿਰ, ਆਸ਼ਾ ਪੂਰਨੀ ਮੰਦਿਰ ਤੇ ਦਵਾਰਕਾ ਪੁਰੀ ਮੰਦਿਰ ‘ਚ ਮੱਥਾ ਟੇਕਿਆ 

ਪਠਾਨਕੋਟ, 12 ਮਈ ( ਖ਼ਬਰ ਖਾਸ ਬਿਊਰੋ, ਮਹਾਜ਼ਨ)

ਲੋਕ ਸਭਾ ਹਲਕਾ ਗੁਰਦਾਸਪੁਰ ਤੋ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟ ਵਿਖੇ ਸਿੱਧ ਪੀਠ ਮੰਦਿਰ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ ਹੋਏ। ਮੰਦਿਰ ਦੇ ਮੁੱਖ ਪੁਜਾਰੀ ਪੰਡਿਤ ਦੇਸ਼ ਬੰਧੂ ਨੇ  ਸੁਖਜਿੰਦਰ ਸਿੰਘ ਰੰਧਾਵਾ ਨੂੰ ਅਸ਼ੀਰਵਾਦ ਦਿਤਾ ਅਤੇ  ਮਾਤਾ ਜੀ ਦੀ ਚੁਨਰੀ ਭੇਟ ਕਰਕੇ ਰੰਧਾਵਾਂ ਦੀ  ਸਫ਼ਲਤਾ ਦੀ ਕਾਮਨਾ ਕੀਤੀ। ਇਸੀ ਤਰਾਂ ਰੰਧਾਵਾ ਨੇ ਸ਼ਹਿਰ ਦੇ ਪ੍ਰਸਿੱਧ ਆਸਾ ਪੂਰਨੀ ਮੰਦਿਰ ਅਤੇ ਦਵਾਰਕਾ ਪੁਰੀ ਮੰਦਿਰ ਵਿਖੇ ਨਤਮਸਤਕ ਹੋ ਕਿ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਸਰਾਫ਼ਾ ਬਾਜ਼ਾਰ ਦੇ ਦੁਕਾਨਦਾਰਾਂ ਨੇ ਧਰਮ ਪਾਲ ਪੱਪੂ ਕੌਂਸਲਰ ਦੀ ਅਗਵਾਈ ਹੇਠ ਮੇਨ ਬਾਜ਼ਾਰ ਦੇ ਆਸਾ ਪੂਰਨੀ ਮੰਦਿਰ ਤੱਕ ਢੋਲ ਢਮੱਕੇ ਨਾਲ ਰੰਧਾਵਾ  ਦਾ ਸਵਾਗਤ ਕੀਤਾ। ਇਸ ਮੌਕੇ ਰੰਧਾਵਾ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਖ਼ਜ਼ਾਨਚੀ ਅਤੇ ਪਠਾਨਕੋਟ ਹਲਕੇ ਦੇ ਸਾਬਕਾ ਵਿਧਾਇਕ  ਅਮਿਤ ਵਿੱਜ, ਸੀਨੀਅਰ ਕਾਂਗਰਸੀ ਆਗੂ ਆਸ਼ੀਸ਼ ਵਿੱਜ,ਨਗਰ ਕੌਂਸਲ ਪਠਾਨਕੋਟ ਦੇ ਮੇਅਰ ਪੰਨਾ ਲਾਲ ਭਾਟੀਆ,ਜਿਲਾ ਕਾਂਗਰਸ  ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਬੱਬਲੀ,ਵਿਜੇ ਕੁਮਾਰ ਭਗਤ ਕੌਂਸਲਰ ਸੈਲੀ ਕੁਲੀਆਂ,ਨਗਰ ਕੌਂਸਲ ਪਠਾਨਕੋਟ ਦੇ ਡਿਪਟੀ ਮੇਅਰ ਅਜੇ ਕੁਮਾਰ, ਆਸਾ ਪੂਰਨੀ ਮੰਦਿਰ ਦੇ ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ,ਹਰੀ ਮੋਹਨ ਬਿਟਾ,ਗੱਪਾ ਬਾਜਾਜ,ਵਰਮਾ ਜਿਊਲਰ, ਕੌਂਸਲਰ ਉਪਦੇਸ ਗੱਭਰ, ਕਾਂਗਰਸ ਸੇਵਾ ਦੱਲ ਤੋਂ ਗੁਲਸ਼ਨ ਕੁਮਾਰ,ਗਨੇਸ ਵਿੱਕੀ ਪ੍ਰਧਾਨ ਐਸ ਸੀ ਮੋਰਚਾ, ਸੈਕਟਰੀ ਕ੍ਰਿਸ਼ਨ ਗੋਪਾਲ ਭੰਡਾਰੀ, ਗਨੇਸ਼ ਮਹਾਜ਼ਨ ਕੌਸਲਰ, ਖਜਾਨਚੀ ਆਸਾ ਪੂਰਨੀ ਮੰਦਿਰ ਧਰਮ ਪਾਲ ਪੱਪੂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

Leave a Reply

Your email address will not be published. Required fields are marked *