EX Cm ਚੰਨੀ ਦੀਆਂ ਵੱਧ ਸਕਦੀਆਂ ਮੁਸ਼ਕਲਾਂ, ਬੀਬੀ ਜਗੀਰ ਕੌਰ ਨੇ ਕਿਹਾ ……

ਜਲੰਧਰ 12 ਮਈ, (ਖ਼ਬਰ ਖਾਸ ਬਿਊਰੋੋ)

ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਸੋਸ਼ਲ ਮੀਡੀਆ ਉਤੇ ਚੰਨੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ  ਬੀਬੀ ਜਗੀਰ ਕੌਰ ਦੇ ਠੋਡੀ ਉਤੇ ਹੱਥ ਲਾਉਣ ਦੀ ਵੀਡਿਓ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ। ਬਹੁਤ ਸਾਰੀਆਂ ਰੀਲਾਂ ਤਰਾਂ ਤਰਾਂ ਦੇ ਗੀਤਾਂ ਵਾਲੀਆਂ ਸੋਸ਼ਲ ਮੀਡੀਆ ਉਤੇ ਚੱਲ ਰਹੀਆਂ ਹਨ, ਜਿਸ ਨਾਲ ਬੀਬੀ ਜਗੀਰ ਕੌਰ ਅਤੇ ਚਰਨਜੀਤ ਸਿੰਘ ਚੰਨੀ ਉਤੇ ਲੋਕਾਂ ਵਲੋਂ ਤਰਾਂ ਤਰਾਂ ਦੇ ਵਿਅੰਗ ਤੇ ਤੰਜ਼ ਕੀਤੇ ਜਾ ਰਹੇ ਹਨ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਸਾਬਕਾ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਪਿੰਡ ਸੰਗਲ ਸੋਹਲ (ਜਲੰਧਰ) ਵਿਖੇ ਅਕਾਲੀ ਦਲ ਦੇ ਉਮੀਦਵਾਰ ਤੇ ਚੰਨੀ ਦੇ ਕੁੜਮ ਮਹਿੰਦਰ ਸਿੰਘ ਕੇਪੀ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਲੋਕਾਂ ਨੂੰ ਚੰਨੀ ਨੂੰ ਪਿੰਡਾਂ ਵਿਚ ਨਾ ਵੜਨ ਦੀ ਅਪੀਲ ਕੀਤੀ। ਉਨਾਂ ਇੱਤੋ ਤੱਕ ਕਹਿ ਦਿੱਤਾ ਕਿ ਅਜਿਹੇ ਆਗੂ ਦੀ ਲੋੜ ਨਹੀਂ ਹੈ। ਬੀਬੀ ਜਗੀਰ ਕੌਰ ਨੇ ਅਕਾਲੀ ਦਲ ਦੀ ਲੀਗਲ ਟੀਮ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚੰਨੀ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਅਪੀਲ ਕੀਤੀ।

ਬੀਬੀ ਨੇ ਕਿਹਾ ਮੈਨੂੰ ਚੰਨੀ ਦੀ ਮਨਸ਼ਾ ਉਤੇ ਸ਼ੱਕ ਨਹੀਂ ਹੈ ਪਰ ਅਫਸੋਸ ਹੈ ਕਿ ਇਕ ਬੰਦਾਂ ਜੋ ਮੁੱਖ ਮੰਤਰੀ ਦੀ ਕੁਰਸੀ ਉਤੇ ਰਿਹਾ ਹੋਵੇ, ਉਸਨੂੰ  ਇਹ ਨਹੀਂ ਪਤਾ ਕਿ ਕਿਸੇ ਸਨਮਾਨਿਤ ਸਖਸੀਅਤ ਅਤੇ ਇਕ ਔਰਤ ਦਾ ਸਨਮਾਨ ਕਿਵੇਂ ਕਰੀਏ ਦਾ ਹੈ। ਬੀਬੀ ਨੇ ਕਿਹਾ ਕਿ ਭਾਵੇਂ ਉਸਦੀ ਮਾੜੀ ਭਾਵਨਾ ਨਾ ਹੋਵੇ ਪਰ ਇਸਦਾ ਸੰਦੇਸ਼ ਸਮਾਜ ਵਿਚ ਮਾੜਾ ਗਿਆ ਹੈ। ਉਨਾਂ ਕਿਹਾ ਕਿ ਚੰਨੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਕੁਰਸੀ ਅਤੇ ਇਕ ਔਰਤ ਦਾ ਅਪਮਾਨ ਕੀਤਾ ਹੈ। ਬੀਬੀ ਨੇ ਕਿਹਾ ਕਿ ਭਾਵੇਂ ਉਹਨਾਂ ਨੂੰ ਚੰਨੀ ਦੀ ਨੀਅਤ ਉਤੇ ਸ਼ੱਕ ਨਹੀਂ ਹੈ, ਪਰ ਸ਼ੱਕ ਹੁੰਦਾ ਹੈ ਕਿ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਕਿਵੇਂ ਅਜਿਹੇ ਨੁਮਾਇੰਦਿਆ ਅੱਗੇ ਸੁਰੱਖਿਅਤ ਰੱਖੋਗੇ। ਬੀਬੀ ਨੇ ਕਿਹਾ ਕਿ ਸੂਰਬੀਰਾਂ, ਪੀਰ ਪੈਗੰਬਰਾਂ ਦੀ ਧਰਤੀ ਦੇ ਲੋਕ ਮਹਿਸੂਸ ਕਰਦੇ ਹਨ ਕਿ ਜਿਸ ਔਰਤ ਨੂੰ ਅਸੀਂ ਸਨਮਾਨ ਦਿੱਤਾ ਹੋਵੇ ਉਸ ਔਰਤ ਨਾਲ ਅਜਿਹੀ ਹਰਕਤ ਕਰਨ ਦੀ ਕਿਸੇ ਦੀ ਹਿੰਮਤ ਕਿਵੇਂ ਪੈ ਜਾਵੇ।  ਬੀਬੀ ਨੇ ਕਿਹਾ ਕਿ ਪਤਾ ਨਹੀਂ ਉਹ ਕਿਹੜੇ ਲੋਕ ਹਨ, ਜਿਹੜੇ ਅਜਿਹੇ ਲੋਕਾਂ ਨੂੰ ਘਰ ਵਿਚ ਵਾੜਦੇ ਹਨ। ਉਨਾਂ ਜਲੰਧਰ ਦੇ ਵੋਟਰਾਂ ਨੂੰ ਅਜਿਹੇ ਵਿਅਕਤੀ ਨੂੰ ਭਜਾਉਣ, ਕੁਰਸੀ ਉਤੇ ਨਾ ਬਿਠਾਉਣ, ਪਿੰਡਾਂ ਵਿਚ ਨਾ ਵੜਨ ਦੇਣ ਦੀ ਅਪੀਲ ਕੀਤੀ।    

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

 

Leave a Reply

Your email address will not be published. Required fields are marked *