ਬਹੁਤ ਹੋ ਗਿਆ ਹੁਣ “ਆਪ” ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਲੋੜ ਹੈ: ਕੈਪਟਨ 

ਲੁਧਿਆਣਾ, 16 ਜੂਨ (ਖ਼ਬਰ ਖਾਸ ਬਿਊਰੋ)

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਮਹੱਤਵਪੂਰਨ ਪਾਰਟੀ ਅਤੇ ਇੱਕ ਸੂਝਵਾਨ ਉਮੀਦਵਾਰ ਨੂੰ ਵੋਟ ਪਾਉਣ ਕਿਉਂਕਿ ਆਮ ਆਦਮੀ ਪਾਰਟੀ ਦੇ ਤਿੰਨ ਸਾਲਾਂ ਦੇ ਰਾਜ ਨੇ ਪੰਜਾਬ ਨੂੰ ਹਰ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਬੋਲੇ ਕਿ “ਬਹੁਤ ਹੋ ਗਿਆ, ਅਸੀਂ ਪੰਜਾਬ ਵਿੱਚ ਹੁਣ ਅਜਿਹਾ ਕੁਸ਼ਾਸਨ ਬਰਦਾਸ਼ਤ ਨਹੀਂ ਕਰ ਸਕਦੇ”, ਲੋਕਾਂ ਨੂੰ ਆਪਣੇ ਅਤੇ ਪੰਜਾਬ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਝਦਾਰੀ ਅਤੇ ਸਾਵਧਾਨੀ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨ।

ਉਨ੍ਹਾਂ ਨੇ ਕਿਹਾ ਕਿ “ਲੁਧਿਆਣਾ ਪੱਛਮੀ ਦੀ ਚੋਣ ‘ਆਪ’ ਨੂੰ ਪੰਜਾਬ ਵਿੱਚੋ ਬਾਹਰ ਕੱਢਣ ਦੀ ਸ਼ੁਰੂਆਤ ਹੈ ਅਤੇ ਇਹ ਪੂਰੇ ਪੰਜਾਬ ਲਈ ਦਿਸ਼ਾ ਦਿਖਾਏਗੀ।

ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲ ਸਿਰਫ਼ ਝੂਠ ਅਤੇ ਫਰਜ਼ੀ ਦਾਅਵੇ ਹੀ ਦੇਖੇ ਗਏ ਹਨ ਜਦੋਂ ਕਿ ਜ਼ਮੀਨੀ ਪੱਧਰ ‘ਤੇ ਕੁਝ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਦੇ ਲੋਕ ਪੰਜਾਬ ਦੇ ਲੋਕਾਂ ਪ੍ਰਤੀ ਇਹ ਕਰਜ਼ਦਾਰ ਹਨ ਕਿ ਉਹ ਇੱਕ ਸਖ਼ਤ ਸੰਦੇਸ਼ ਦੇਣ ਕਿ ਪੰਜਾਬੀ ਪਿਛਲੇ ਤਿੰਨ ਸਾਲਾਂ ਦੌਰਾਨ ‘ਆਪ’ ਸਰਕਾਰ ਦੇ ਕੰਮਾਂ ਨੂੰ ਨਾਪਸੰਦ ਕਰਦੇ ਹਨ।

ਸੀਨੀਅਰ ਭਾਜਪਾ ਆਗੂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਲੁਧਿਆਣਾ ਪੱਛਮੀ ਦੇ ਲੋਕ ਇੱਕ ਸੂਝਵਾਨ ਉਮੀਦਵਾਰ ਅਤੇ ਸੁਲਝੀ ਹੋਈ ਪਾਰਟੀ ਨੂੰ ਵੋਟ ਪਾਉਣਗੇ ਜਿਸ ਨਾਲ ਉਹ ਵਿਸ਼ਵਾਸ ਅਤੇ ਸਹਿਜ ਮਹਿਸੂਸ ਕਰਨਗੇ।

“ਬਹੁਤ ਹੋ ਗਿਆ ਪ੍ਰਯੋਗ, ਭਰੋਸੇਮੰਦਾਂ ‘ਤੇ ਭਰੋਸਾ ਕਰੋ”, ਕੈਪਟਨ ਅਮਰਿੰਦਰ ਸਿੰਘ ਨੇ 19 ਜੂਨ ਨੂੰ ਹੋਣ ਵਾਲੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਅਪੀਲ ਕੀਤੀ।

Leave a Reply

Your email address will not be published. Required fields are marked *