ਪਿੰਗਲਵਾੜਾ ਦੀ ਪਲਸੌਰਾ ਸ਼ਾਖਾ ਚ ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਮਨਾਇਆ

ਚੰਡੀਗੜ੍ਹ 6 ਜੂਨ (ਖ਼ਬਰ ਖਾਸ ਬਿਊਰੋ)

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਵੱਲੋਂ ਪਲਸੌਰਾ, ਚੰਡੀਗੜ੍ਹ ਸਥਿਤ ਪਿੰਗਲਵਾੜਾ ਦੀ ਬਰਾਂਚ ਵਿਖੇ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਖੂਨਦਾਨ ਕੈਂਪ ਡਾ.ਬੀ.ਆਰ. ਅੰਬੇਡਕਰ ਇੰਸਟੀਚਿਊਟ ਫੇਜ਼ 6 ਮੋਹਾਲੀ ਦੀ ਟੀਮ ਵੱਲੋਂ ਅਤੇ ਮੈਡੀਕਲ ਕੈਂਪ ਫ਼ਾਇਵ ਰੀਵਰ ਸੰਸਥਾ ਵੱਲੋਂ ਲਗਾਇਆ ਗਿਆ ਜਿਸ ਦਾ ਉਦਘਾਟਨ ਸੀਜੇਐਮ-ਕਮ-ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਵੱਲੋਂ ਅਤੇ ਮੈਡੀਕਲ ਕੈਂਪ ਦਾ ਉਦਘਾਟਨ ਪਿੰਗਲਵਾੜਾ ਦੇ ਨਿਸ਼ਕਾਮ ਸੇਵਕ ਸੇਵਾ ਮੁਕਤ ਏਡੀਜੀਪੀ ਸ.ਜਤਿੰਦਰ ਸਿੰਘ ਔਲਖ ਅਤੇ ਪੀ.ਸੀ ਜੈਨ ਨੇ ਕੀਤਾ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਇਸ ਮੌਕੇ ਪਿੰਗਲਵਾੜਾ ਦੇ ਸੋਸ਼ਲ ਵਰਕਰ ਹਰਪਾਲ ਸਿੰਘ ਨੇ ਦੱਸਿਆ ਕਿ ਪਲਸੌਰਾ ਸ਼ਾਖਾ ਵਿਖੇ ਸਪੈਸ਼ਲ ਬੱਚਿਆਂ ਲਈ ਇੱਕ ਸਕੂਲ ਵੀ ਚਲਾਇਆ ਜਾ ਰਿਹਾ ਹੈ ਅਤੇ ਇਸ ਸਕੂਲ ਦੇ ਵਿਦਿਆਰਥੀ ਸਕੂਲਾਂ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਮੈਡਲ ਜਿੱਤ ਕੇ ਲਿਆਏ ਹਨ। ਇਸ ਤੋਂ ਇਲਾਵਾ ਇੱਥੋਂ ਮਰੀਜ਼ਾਂ ਲਈ ਮੁਫਤ ਡੈਂਟਲ ਕੇਅਰ ਅਤੇ ਫਿਜੀਉਥਿਰੈਪੀ ਸੈਂਟਰ ਵੀ ਚੱਲ ਰਿਹਾ ਹੈ।

ਇਸ ਸਮਾਗਮ ਮੌਕੇ ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰ ਹਰਦੀਪ ਸਿੰਘ ਬੁਟਰੇਲਾ, ਕੌਂਸਲਰ ਮਨੋਵਰ, ਪਿੰਗਲਵਾੜਾ ਦੇ ਨਿਸ਼ਕਾਮ ਸੇਵਕ ਬ੍ਰਾਂਚ ਇੰਚਾਰਜ ਐਚ ਸੀ ਗੁਲਾਟੀ, ਨਿਸ਼ਕਾਮ ਸੇਵਕ ਮਹਿੰਦਰ ਸਿੰਘ ਨਿਰਮਲ ਸਿੰਘ, ਫਿਲਮ ਡਾਇਰੈਕਟਰ ਔਜਸਵੀ, ਜ਼ਿਲਾ ਅਦਾਲਤ ਤੋਂ ਸ਼ਿਵ, ਵਿਸ਼ਾਲ ਅਤੇ ਪਿੰਗਲਵਾੜਾ ਦੀ ਸਮੁੱਚੀ ਟੀਮ ਨੇ ਖਾਸ ਤੌਰ ਤੇ ਹਾਜਰੀ ਭਰੀ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

Leave a Reply

Your email address will not be published. Required fields are marked *