ਪਠਾਨਕੋਟ, 5 ਜੂਨ ( ਖ਼ਬਰ ਖਾਸ ਬਿਊਰੋ)
ਇੱਥੇ ਇਕ ਲੜਕੀ ਨੇ ਅਜੀਬੋ ਗਰੀਬ ਢੰਗ ਨਾਲ ਮੁੰਡੇ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਕ ਕੁੜੀ ਨੇ ਸੋਸ਼ਲ ਮੀਡੀਆ ‘ਤੇ ਇੱਕ ਨੌਜਵਾਨ ਨਾਲ ਦੋਸਤੀ ਕੀਤੀ । ਲੜਕੀ ਨੇ ਦੋਸਤੀ ਕਰਨ ਬਾਅਦ ਮੁੰਡੇ ਨਾਲ 23 ਲੱਖ ਰੁਪਏ ਦੀ ਠੱਗੀ ਮਾਰ ਲਈ। ਪਠਾਨਕੋਟ ਦੇ ਰਾਮਪੁਰਾ ਮੁਹੱਲਾ ਦੇ ਰਹਿਣ ਵਾਲੇ ਅਮਿਤ ਦੀ ਸ਼ਿਕਾਇਤ ‘ਤੇ ਸਾਈਬਰ ਕ੍ਰਾਈਮ ਸੈੱਲ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮਿਤ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਕੁੜੀ ਦੀ ਫ੍ਰੈਂਡ ਰਿਕਵੈਸਟ ਆਈ। ਇਸ ਤੋਂ ਬਾਅਦ ਉਸਦੀ ਕੁੜੀ ਨਾਲ ਦੋਸਤੀ ਹੋ ਗਈ। ਬਾਅਦ ਵਿੱਚ ਕੁੜੀ ਨੇ ਉਸਨੂੰ ਇੱਕ ਔਨਲਾਈਨ ਪਲੇਟਫਾਰਮ ‘ਤੇ ਪੈਸੇ ਲਗਾਉਣ ਲਈ ਕਿਹਾ ਅਤੇ ਕਿਹਾ ਕਿ ਇਸ ਨਾਲ ਉਸਨੂੰ ਵਧੇਰੇ ਮੁਨਾਫ਼ਾ ਹੋਵੇਗਾ। ਉਕਤ ਕੁੜੀ ਨੇ ਉਸਦੇ ਲਈ ਇੱਕ ਖਾਤਾ ਖੋਲ੍ਹਿਆ। ਇਸ ਤੋਂ ਬਾਅਦ, ਉਸਨੂੰ ਵੱਖ-ਵੱਖ ਬੈਂਕ ਖਾਤਿਆਂ ਵਿੱਚ ਲਗਭਗ 23 ਲੱਖ ਰੁਪਏ ਜਮ੍ਹਾ ਹੋ ਗਏ। ਇਸ ਤੋਂ ਬਾਅਦ, ਉਹ ਉਕਤ ਕੁੜੀ ਨਾਲ ਸੰਪਰਕ ਨਹੀਂ ਕਰ ਸਕਿਆ। ਸਾਈਬਰ ਕ੍ਰਾਈਮ ਸੈੱਲ ਨੇ ਅਮਿਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।