ਵੇਦਨਾ
ਗਾਈਏ ਨਾਲੇ਼ ਸੁਣੀਏ। ਅਰਥ ਫੇਰ ਪੁਣੀਏ ਜੀ,
ਬੋਲ ਜਿਹੜੇ ਗੁਰੂਆਂ ਉਚਾਰੇ।
ਦੁਬਿਧਾ ਜੇ ਲੱਗੇ ਕੋਈ। ਮਿਲ ਕੇ ਵਿਚਾਰੋ ਸੋਈ।
ਪਲਾਂ ਵਿੱਚ ਹੋਣਗੇ ਨਿਤਾਰੇ।
ਕਾਮ ਤੇ ਕ੍ਰੋਧ ਜੀ। ਹੰਕਾਰ, ਮੋਹ ਤੇ ਲੋਭ ਵੀ।
ਹੋਣਗੇ ਜਮ੍ਹਾ ਨਾ ਵੱਸੋਂ ਬਾਹਰੇ।
ਤਨ ਅਤੇ ਮਨ। ਰਹਿਣੇ ਸ਼ਾਂਤ, ਪ੍ਰਸੰਨ।
ਲੱਗੇ ਰਹਿਣਗੇ ਆਪੇ ਹੀ ਚੰਗੇ ਆਹਰੇ।
ਸੱਭੇ ਹੋਣੇ ਸਾਂਝੀਵਾਲ। ਸੁੱਖੋਂ, ਦੁੱਖੋਂ ਭਾਈਵਾਲ।
ਇੱਕ ਦੂਜੇ ਉੱਤੇ ਜਾਣੇ ਬਲਿਹਾਰੇ।
ਲੈ ਕੇ ਸਾਂਝਾ ਉਪਦੇਸ਼। ਛੁੱਟ ਜਾਣੇ ਬਾਹਰੀ ਭੇਸ।
ਮਹਿਲ ਗੁਣਾਂ ਵਾਲ਼ੇ ਜਾਣਗੇ ਉਸਾਰੇ।
ਪਰ ਮੈਂ ਮੈਂ ਵਾਲ਼ੀ ਦੌੜ ਤੇ ਵਿਖਾਵਿਆਂ ਦੀ ਹੋੜ੍ਹ।
ਖੂੰਜੇ ਲਾ ਰਹੀ ਸਿਧਾਂਤ ਪਾਸੇ ਸਾਰੇ।
ਘੜਾਮੇਂ ਵਾਲ਼ੇ ਰੋਮੀ ਜਿਹੇ। ਮੁੱਖ ਸੱਚੋਂ ਮੋੜ ਰਹੇ,
ਨੇ ਅਖੌਤੀ ਪ੍ਰਧਾਨਗੀਆਂ ਮਾਰੇ।
ਰੋਮੀ ਘੜਾਮਾਂ।
9855281105
(ਵਟਸਪ ਨੰ.)