ScBc ਮਹਾ ਪੰਚਾਇਤ ਪੰਜਾਬ ਨੇ ਸਮਾਜਿਕ ਮੁੱਦਿਆਂ ‘ਤੇ ਕੀਤੀ ਮੀਟਿੰਗ

ਮੋਹਾਲੀ, 1 ਜੂਨ (ਖ਼ਬਰ ਖਾਸ ਬਿਊਰੋ)

ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਕਰੀਬ ਡੇਢ ਸਾਲ ਤੋਂ ਨਿਰੰਤਰ ਚੱਲ ਰਹੇ “ਰਿਜਰਵੇਸ਼ਨ ਚੋਰ ਫੜੋ ਮੋਰਚੇ” ਤੇ ਮੋਰਚੇ ਦੇ ਸਮੂਹ ਆਗੂ ਸਾਹਿਬਾਨਾਂ ਨੇ ਇੱਕ ਵਿਸ਼ੇਸ਼ ਹੰਗਾਮੀ ਮੀਟਿੰਗ ਕੀਤੀ। ਆਗੂਆਂ ਨੇ ਐਸੀ ਕਮਿਸ਼ਨ ਪੰਜਾਬ ਅਤੇ ਸਮਾਜਿਕ ਨਿਆ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਵੱਲੋਂ ਸਮਾਜ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਬਾਰੇ ਖੁੱਲ ਕੇ ਚਰਚਾ ਕਰਦੇ ਕਿਹਾ ਕਿ ਉਪਰੋਕਤ ਵਿਭਾਗਾਂ ਨੇ ਸਾਡੇ ਸਮਾਜ ਨਾਲ ਹਮੇਸ਼ਾ ਧੋਖਾ ਕੀਤਾ ਹੈ ਤੇ ਸਾਡੇ ਸਮਾਜ ਨੂੰ ਵੇਚਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਉਪਰੋਕਤ ਵਿਭਾਗਾਂ ਤੇ ਬਿਰਾਜਮਾਨ ਸਮੂਹ ਉੱਚ ਅਧਿਕਾਰੀ ਸਮਾਜ ਦੀ ਪਰਵਾਹ ਨਾ ਕਰਕੇ ਸਰਕਾਰ ਦੇ ਝੋਲੀ ਚੁੱਕ ਬਣ ਕੇ ਹਮੇਸ਼ਾ ਸਮਾਜ ਨਾਲ ਧੋਖਾ ਕਰਦੇ ਰਹੇ ਹਨ।

ਇਸ ਸਮੇਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਜਾਅਲੀ ਜਾਤੀ ਸਰਟੀਫਿਕੇਟਾਂ ਦੇ ਮੁੱਦੇ ਤੇ ਅੱਖਾਂ ਬੰਦ ਕਰਕੇ ਬੈਠੀ ਹੈ। ਮੁੱਖ ਮੰਤਰੀ ਵਿਧਾਨ ਸਭਾ ਵਿੱਚ 5 ਮਾਰਚ 2024 ਨੂੰ ਕਾਰਵਾਈ ਕਰਨ ਦੇ ਵੱਡੇ ਵੱਡੇ ਵਾਅਦੇ ਕਰਕੇ ਮੁੱਕਰ ਚੁੱਕਾ ਹੈ। ਸਮਾਜਿਕ ਨਿਆ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਡਾਇਰੈਕਟਰ ਸੰਦੀਪ ਹੰਸ, ਜੁਆਇੰਟ ਸੈਕਟਰੀ ਰਾਜ ਬਹਾਦਰ ਸਿੰਘ ਆਦਿ ਸਮਾਜ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ।

ਹੋਰ ਪੜ੍ਹੋ 👉  ਅਕਾਲੀ ਦਲ 10 ਸਾਲਾਂ ਦਾ ਕਾਰਜ਼ਕਾਲ ਆਪ 3 ਸਾਲਾਂ ਨਾਲ ਤੁਲਨਾ ਕਰਕੇ ਦੇਖ ਲਵੇ - ਮੀਤ ਹੇਅਰ

ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਅਤੇ ਉਥੋਂ ਦੇ ਕਰਮਚਾਰੀ ਜਸਵਿੰਦਰ ਕੌਰ ਅਤੇ ਸਰਬਜੀਤ ਸਿੰਘ ਵੀ ਜਾਅਲੀ ਜਾਤੀ ਸਰਟੀਫਿਕੇਟ ਧਾਰਕਾਂ ਨਾਲ ਰਲ ਕੇ ਉਥੋਂ ਦੀਆਂ ਚਿੱਠੀਆਂ ਖੁਰਦ ਬੁਰਦ ਕਰ ਰਹੇ ਹਨ। ਜਿਸ ਦੀਆਂ ਸਾਡੇ ਕੋਲ ਬਹੁਤ ਉਦਾਹਰਨਾ ਹਨ। ਉਹਨਾਂ ਕਿਹਾ ਕਿ ਇਹ ਐਸੀ ਕਮਿਸ਼ਨ ਦਾ ਚੇਅਰਮੈਨ ਮਿਲਣ ਗਏ ਲੋਕਾਂ ਨੂੰ ਪਾਸ ਦੀ ਮਨਜ਼ੂਰੀ ਨਹੀਂ ਦਿੰਦਾ। ਬਹੁਤ ਜਲਦ ਐਸੀ ਸਮਾਜ ਦੇ ਲੋਕ ਇਸ ਨੂੰ ਇਸ ਦੀ ਕੁਰਸੀ ਤੋਂ ਉਤਾਰਨ ਦੀ ਪੰਜਾਬ ਸਰਕਾਰ ਅਤੇ ਰਾਸ਼ਟਰੀ ਐਸ ਸੀ ਕਮਿਸ਼ਨ ਤੋਂ ਮੰਗ ਕਰਨਗੇ।ਪੰਜਾਬ ਦੇ ਐਸੀ ਕਮਿਸ਼ਨ ਦੇ ਚੇਅਰਮੈਨ ਸਿਰਫ ਸੋਸ਼ਲ ਮੀਡੀਆ ਤੇ ਆਪਣੀਆਂ ਗਤੀਵਿਧੀਆਂ ਪਾ ਕੇ ਲੋਕਾਂ ਨੂੰ ਭਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸੱਚਾਈ ਇਹ ਹੈ ਕਿ ਜਮੀਨੀ ਪੱਧਰ ਤੇ ਰਿਪੋਰਟ ਜੀਰੋ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਅਯੋਗ ਵਿਅਕਤੀਆਂ ਨੂੰ ਡਿਊਟੀ ਤੋਂ ਲਾਂਭੇ ਕੀਤਾ ਜਾਵੇ। ਅਜਿਹਾ ਨਾ ਹੋਇਆ ਤਾਂ ਸਮੂਹ ਸਮਾਜ ਸੜਕਾਂ ਤੇ ਉਤਰਕੇ ਇਹਨਾਂ ਉਪਰੋਕਤ ਅਧਿਕਾਰੀਆਂ ਵਿਰੁੱਧ ਰੋਸ ਪ੍ਰਦਰਸ਼ਨ ਕਰੇਗਾ।

ਹੋਰ ਪੜ੍ਹੋ 👉  ਪੰਜਾਬ 'ਚ ਅਜੇ ਨਸ਼ਾ ਖ਼ਤਮ ਨਹੀਂ ਹੋਇਆ,ਨਸ਼ੇੜੀਆਂ ਦੀ ਗਿਣਤੀ 10 ਲੱਖ ਤੋਂ ਟੱਪੀ- ਡਾ ਬਲਵੀਰ ਸਿੰਘ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਵੀਰ ਸਿੰਘ ਆਲਮਪੁਰ ਨੇ ਕਿਹਾ ਕਿ ਇਨ੍ਹਾਂ ਵਿਭਾਗਾਂ ਦਾ ਨਿਰਮਾਣ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਸਮਾਜ ਦੀ ਬੇਹਤਰੀ ਲਈ ਕੀਤਾ ਸੀ। ਪਰ ਇਨ੍ਹਾਂ ਤੇ ਬੈਠੇ ਸਾਡੇ ਸਮਾਜ ਦੇ ਅਧਿਕਾਰੀ ਤੇ ਆਗੂ ਸਮਾਜ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਇ ਸਮਾਜ ਨਾਲ ਧਰੋ ਕਮਾ ਰਹੇ ਹਨ।ਐਫ ਆਈ ਆਰ ਨੰਬਰ 42 ਵਿੱਚੋ ਜਸਵੰਤ ਸਿੰਘ ਨੂੰ ਮੋਟੀ ਰਿਸ਼ਵਤ ਲੈ ਕੇ ਛੱਡਿਆ ਗਿਆ ਹੈ। ਜਿਨ੍ਹਾਂ ਨੂੰ ਅਸੀਂ ਜਦੋ ਜਹਿਦ ਕਰਕੇ ਗ੍ਰਿਫਤਾਰ ਕਰਵਾਉਂਦੇ ਹਾਂ, ਉਪਰੋਕਤ ਬੈਠੇ ਅਧਿਕਾਰੀ ਉਨਾਂ ਨਾਲ ਮਿਲਕੇ ਛੁਡਵਾ ਦਿੰਦੇ ਹਨ। ਉਹਨਾਂ ਕਿਹਾ ਅਸੀਂ ਲਿਖਤੀ ਦਰਖਾਸਤਾਂ ਰਾਸ਼ਟਰੀ ਐਸਸੀ ਕਮਿਸ਼ਨ ਨੂੰ ਭੇਜ ਕੇ ਇਹਨਾਂ ਦੇ ਵਿਰੁੱਧ ਕਾਰਵਾਈ ਕਰਾਉਣ ਦੀ ਮੰਗ ਕਰਾਂਗੇ।

ਹੋਰ ਪੜ੍ਹੋ 👉  ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸ਼ਤ, ਗੁਜ਼ਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਣੀ ਸਮੇਤ 200 ਤੋਂ ਵੱਧ ਲੋਕਾਂ ਦੀ ਮੌਤ

ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਮਾਸਟਰ ਬਨਵਾਰੀ ਲਾਲ ਨੇ ਬੋਲਦਿਆ ਕਿਹਾ ਕਿ ਪਹਿਲਾਂ ਚੇਅਰਮੈਨ ਜਸਵੀਰ ਸਿੰਘ ਗੜੀ ਬਸਪਾ ਦੀ ਬੇੜੀ ਡਬੋ ਕੇ ਆਇਆ ਹੈ। ਹੁਣ ਇਹ ਆਮ ਆਦਮੀ ਪਾਰਟੀ ਦੀ ਨਈਆ ਡਬੋ ਕੇ ਹੀ ਦਮ ਲਵੇਗਾ।ਇਸ ਮੌਕੇ ਰੇਸ਼ਮ ਸਿੰਘ ਕਾਹਲੋ, ਗੁਰਮੁਖ ਸਿੰਘ ਢੋਲਣਮਾਜਰਾ, ਸਵਿੰਦਰ ਸਿੰਘ ਲੱਖੋਵਾਲ, ਅਜੈਬ ਸਿੰਘ ਨੀਲੋਵਾਲ, ਮੈਡਮ ਸੰਯੋਕਤਾ, ਬਲਵਿੰਦਰ ਸਿੰਘ ਮੁਲਤਾਨੀ ਆਦਿ ਨੇ ਵੀ ਆਏ ਲੋਕਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਤਰਸੇਮ ਚੁੰਬਰ, ਕਰਮ ਸਿੰਘ ਕੁਰੜੀ, ਪਰਮਿੰਦਰ ਸਿੰਘ ਮਲੋਆ, ਸੁਖਦੇਵ ਸਿੰਘ ਵੜੇਚ, ਕਿਰਪਾਲ ਸਿੰਘ ਮੁੰਡੀ ਖਰੜ, ਸਿਮਰਨਜੀਤ ਸਿੰਘ ਸ਼ੈਕੀ, ਬਾਬੂ ਵੇਦ ਪ੍ਰਕਾਸ਼, ਐਡਵੋਕੇਟ ਓ. ਪੀ. ਇੰਦਲ, ਜਸਵੀਰ ਸਿੰਘ ਮਹਿਤਾ, ਬਲਜੀਤ ਸਿੰਘ ਖਾਲਸਾ, ਭਰਪੂਰ ਸਿੰਘ, ਸਤਨਾਮ ਸਿੰਘ, ਹਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਜੋਗਾ ਸਿੰਘ, ਸੋਹਣ ਸਿੰਘ, ਤਰਸੇਮ ਸਿੰਘ, ਜਗਤਾਰ ਸਿੰਘ, ਮੱਖਣ ਸਿੰਘ ਪੁਆਧੀ, ਸਿਮਰਨਜੀਤ ਸੈਣੀ, ਸੋਨੀਆ ਰਾਣੀ, ਰਜਿੰਦਰ ਕੌਰ ਮੱਕੜਿਆਂ ਆਦਿ ਹਾਜ਼ਰ ਹੋਏ।

Leave a Reply

Your email address will not be published. Required fields are marked *