ਸਰਕਾਰ ਦੀ ਪੰਜਵੀਂ ਡੈਡਲਾਈਨ ਵੀ ਮੁੱਕੀ, ਪੰਜਾਬ ਨਸ਼ਾ-ਮੁਕਤ ਨਹੀਂ ਹੋਇਆ -ਵਿਨੀਤ ਜੋਸ਼ੀ

ਚੰਡੀਗੜ੍ਹ, 1 ਜੂਨ (ਖ਼ਬਰ ਖਾਸ ਬਿਊਰੋ) 

ਪੰਜਾਬ ਨੂੰ ਨਸ਼ਾ-ਮੁਕਤ ਕਰਨ ਦਾ ਵਾਅਦਾ ਇੱਕ ਵਾਰ ਫਿਰ ਧੋਖਾ ਸਾਬਤ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੈਅ ਕੀਤੀ 31 ਮਈ 2025 ਦੀ ਪੰਜਵੀਂ ਡੈਡਲਾਈਨ ਵੀ ਲੰਘ ਗਈ, ਪਰ ਪ੍ਰਦੇਸ਼ ਵਿੱਚ ਨਸ਼ੇ ਦੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਈ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਹੁਣ ਪੂਰੇ ਸੂਬੇ ਚ ਚਿੱਟਾ ਵਿਕ ਰਿਹਾ ਹੈ ਤੇ ਡਰੱਗਾਂ ਦੀ ਘਰ ਪਹੁੰਚਾਉਣ ਦੀ ਸੇਵਾ ਆਮ ਹੋ ਚੁੱਕੀ ਹੈ।

ਭਾਜਪਾ ਪੰਜਾਬ ਮੀਡੀਆ ਪ੍ਰਮੁੱਖ ਵਿਨੀਤ ਜੋਸ਼ੀ ਨੇ ਕਿਹਾ ਕਿ ਤਿੰਨ ਸਾਲਾਂ ਵਿੱਚ ਸਰਕਾਰ ਨੇ ਪੰਜ ਡੈਡਲਾਈਨਾਂ ਤੈਅ ਕੀਤੀਆਂ, ਪਰ ਨਤੀਜਾ ਸਿਫ਼ਰ ਰਿਹਾ। ਨਸ਼ਾ ਹਰ ਪਿੰਡ-ਸ਼ਹਿਰ ਵਿੱਚ ਬੇਰੋਕਟੋਕ ਵਿਕ ਰਿਹਾ ਹੈ ਤੇ ਜੇਲ੍ਹਾਂ ਵਿੱਚ ਵੀ ਖੁੱਲ੍ਹੇਆਮ ਵਿਕਦਾ ਹੈ।

ਜੋਸ਼ੀ ਨੇ ਕਿਹਾ ਕਿ ਦਾਮਿਨੀ ਪਿਕਚਰ ਵਿੱਚ ਸੰਨੀ ਦਿਓਲ ਦਾ ਡਾਇਲਾਗ ਪੰਜਾਬ ਦੀ ਆਪ ਸਰਕਾਰ ਅਤੇ ਭਗਵੰਤ ਮਾਨ ‘ਤੇ ਸੱਚ ਉਤਰਦਾ ਹੈ, “ਤਾਰੀਖ ‘ਤੇ ਤਾਰੀਖ, ਤਾਰੀਖ ‘ਤੇ ਤਾਰੀਖ, ਤਾਰੀਖ ‘ਤੇ ਤਾਰੀਖ, ਤਾਰੀਖ ‘ਤੇ ਤਾਰੀਖ ਮਿਲਦੀ ਰਹੀ ਹੈ, ਪਰ ਨਸ਼ਾ ਖਤਮ ਨਹੀਂ ਹੋਇਆ । ਮਿਲੀ ਹੈ ਤਾਂ ਸਿਰਫ਼ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਤਾਰੀਖ।”

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਨਸ਼ਿਆਂ ਵਿਰੁੱਧ ਲੜਾਈ ਇਸਲਈ ਨਾਕਾਮ ਹੋਈ ਕਿਉਂਕਿ ਨਸ਼ੇ ਦੀ ਸਪਲਾਈ ਚੇਨ ਨਹੀਂ ਟੁੱਟੀ। ਸਪਲਾਈ ਚੇਨ ਟੁੱਟੇਗੀ ਤਾਂ ਹੀ ਨਸ਼ਾ ਖ਼ਤਮ ਹੋਵੇਗਾ। ਕੋਰੋਨਾ ਦੇ ਦੌਰਾਨ ਜਦੋਂ ਨਸ਼ੇ ਦੀ ਸਪਲਾਈ ਚੇਨ ਟੁੱਟੀ ਸੀ, ਤਾਂ ਹਰ ਜ਼ਿਲ੍ਹੇ ਵਿੱਚ ਨਸ਼ਾ ਛੁਡਾਉ ਸੈਂਟਰਾਂ ਦੇ ਬਾਹਰ ਦਵਾਈ ਲੈਣ ਲਈ ਲੰਬੀਆਂ ਕਤਾਰਾਂ ਲੱਗ ਗਈਆਂ ਸਨ, ਪਰ ਇਸ ਮੁਹਿੰਮ ਵਿੱਚ ਅਜਿਹਾ ਕੁਝ ਨਹੀਂ ਦਿਸਿਆ—ਇਸਦਾ ਮਤਲਬ ਸਪਲਾਈ ਚੇਨ ਨਹੀਂ ਟੁੱਟੀ।

ਆਪ ਸਰਕਾਰ ਕਾਰਵਾਈ ਦੇ ਖੋਖਲੇ ਅੰਕੜੇ ਪੇਸ਼ ਕਰਕੇ ਵਾਹਵਾਹੀ ਲੁੱਟ ਰਹੀ ਹੈ। ਉਦਾਹਰਣ ਵਜੋਂ, ਸਾਂਸਦ ਮਲਵਿੰਦਰ ਕੰਗ ਨੇ ਪਟਿਆਲਾ ਦੇ ਇੱਕ ਨੌਜਵਾਨ ਨੂੰ ਨਸ਼ਾ ਤਸਕਰ ਕਹਿ ਕੇ ਪੇਸ਼ ਕੀਤਾ, ਜਦਕਿ ਉਹ ਨਸ਼ੇ ਦਾ ਆਦੀ ਸੀ। ਐੱਫ.ਆਈ.ਆਰ. ਅਨੁਸਾਰ ਉਸ ਕੋਲੋਂ ਨਾਨ-ਕਮਰਸ਼ੀਅਲ ਮਾਤਰਾ ਮਿਲੀ ਸੀ, ਅਤੇ ਉਹ ਇੱਕ ਸਾਲ ਤੋਂ ਨਸ਼ਾ ਛੁਡਾਉ ਕੇਂਦਰ ਵਿੱਚ ਇਲਾਜ ਕਰਵਾ ਰਿਹਾ ਸੀ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਪੰਜਾਬ ਦੀ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਾ ਵਿਰੋਧੀ ਲੜਾਈ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 26 ਜੂਨ 2022, 2023 ਤੇ 2024 ਨੂੰ ਆਏ ਤਿੰਨ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸਾਂ ‘ਤੇ ਸਰਕਾਰ ਨੇ ਕੋਈ ਪ੍ਰਦੇਸ਼-ਪੱਧਰੀ ਕਾਰਜਕ੍ਰਮ ਨਹੀਂ ਕੀਤਾ।

ਜੋਸ਼ੀ ਨੇ ਸਵਾਲ ਪੁੱਛਿਆ: “ਜਦ ਸੱਤਾ ਵਿੱਚ ਆਪ ਪਾਰਟੀ ਹੈ, ਤਾਂ ਨਸ਼ਾ ਕੌਣ ਵੇਚ ਰਿਹਾ ਹੈ?” ਅਰਵਿੰਦ ਕੇਜਰੀਵਾਲ ਤੇ ਮਾਨ ਕਹਿੰਦੇ ਸਨ ਕਿ ਪਿਛਲੇ ਸਮੇਂ ਦੇ ਮੁੱਖ ਮੰਤਰੀ, ਮੰਤਰੀ ਤੇ ਵਿਧਾਇਕ ਨਸ਼ੇ ਦੀ ਵਿਕਰੀ ਲਈ ਜ਼ਿੰਮੇਵਾਰ ਸਨ। ਹੁਣ ਦੋਸ਼ ਸਿੱਧਾ ਤੌਰ ‘ਤੇ ਉਨ੍ਹਾਂ ਦੇ ਆਪਣੇ ਲੋਕਾਂ ‘ਤੇ ਜਾਂਦਾ ਹੈ। ਇਸਦੇ ਨਾਲ ਹੀ, ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਸਤਾਧਾਰੀ ਲੋਕਾਂ ਵੱਲ ਨਸ਼ੇ ਦੇ ਵਪਾਰ ਦਾ ਇਸ਼ਾਰਾ ਕਰਦੇ ਹਨ, ਉਨ੍ਹਾਂ ਬਾਰੇ ਮਾਨ ਚੁੱਪ ਰਹਿੰਦੇ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਜੋਸ਼ੀ ਨੇ ਅੰਤ ਵਿੱਚ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਨਾਕਾਮ ਰਹੀ ਹੈ। ਇਸ ਦੀ ਮਿਸਾਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਘੋਸ਼ਣਾ ਕੀਤੀ, ਅਗਲੇ ਦਿਨ ਮੰਤਰੀ ਹਰਪਾਲ ਚੀਮਾ ਤੇ ਹੋਰ ਮੰਤਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਸ ਨੂੰ ਅੱਗੇ ਵਧਾਇਆ, ਪਰ ਜਦੋਂ ਮੁਹਿੰਮ ਖ਼ਤਮ ਹੋਈ ਤਾਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਸਾਹਮਣੇ ਧੱਕ ਦਿੱਤਾ, ਕਿਉਂਕਿ ਸਭ ਨੂੰ ਪਤਾ ਸੀ ਕਿ ਨਸ਼ਾ ਖ਼ਤਮ ਨਹੀਂ ਹੋਇਆ।

Leave a Reply

Your email address will not be published. Required fields are marked *