ਮਾਨਸਾ, 29ਮਈ (ਖ਼ਬਰ ਖਾਸ ਬਿਊਰੋ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸਕੂਲ ਆਫ਼ ਹੈਪੀਨੈੱਸ ਫਫੜੇ ਭਾਈਕੇ, ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਗੜ੍ਹ ਫਰਵਾਹੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ, ਸਰਕਾਰੀ ਹਾਈ ਸਕੂਲ ਬੁਰਜ ਰਾਠੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਰਾਠੀ ਵਿਖੇ 29 ਲੱਖ 88 ਹਜ਼ਾਰ 840 ਰੁਪਏ ਦੀ ਲਾਗਤ ਦੇ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ।
ਇਸ ਮੌਕੇ ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ’ਚ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਲਗਾਤਾਰ ਕਾਰਜਸ਼ੀਲ ਹੈ। ਸਿੱਖਿਆ ਦੇ ਖੇਤਰ ਵਿਚ ਪਹਿਲ ਦੇ ਆਧਾਰ ’ਤੇ ਕੰਮ ਕੀਤੇ ਜਾ ਰਹੇ ਹਨ। ਸਕੂਲਾਂ ਦੀਆਂ ਮੁੱਢਲੀਆਂ ਸਹੂਲਤਾਂ ਪੂਰੀਆਂ ਕਰਨ ਦੇ ਨਾਲ ਆਧੁਨਿਕ ਪੜ੍ਹਾਈ ਲਈ ਪ੍ਰੋਜੈਕਟਰ, ਆਧੁਨਿਕ ਕਲਾਸ ਰੂਮਜ਼, ਇਲਕਟ੍ਰਾਨਿਕ ਪੈਨਲ, ਫਰਨੀਚਰ ਆਦਿ ਸਹੂਲਤਾਂ ਵੱਲ ਧਿਆਨ ਦਿੱਤਾ ਗਿਆ ਹੈ। ਸਾਰੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਭਰੀਆਂ ਹਨ। ਸਰਕਾਰੀ ਸਕੂਲਾਂ ਦੇ ਬੱਚੇ ਮੈਰਿਟ ਵਿੱਚ ਆਉਣੇ ਸਰਕਾਰੀ ਸਕੂਲਾਂ ਦੀ ਪੜ੍ਹਾਈ ’ਚ ਸੁਧਾਰ ਦੇ ਗਵਾਹ ਹਨ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪਰਮਜੀਤ ਸਿੰਘ ਭੋਗਲ, ਪ੍ਰਿੰਸੀਪਲ ਕੁਲਦੀਪ ਸਿੰਘ ਚਾਹਲ, ਅਜੈਬ ਸਿੰਘ ਬੁਰਜ ਹਰੀ ਹਲਕਾ ਸਿੱਖਿਆ ਕੋਓਰਡੀਨੇਟਰ, ਵਰਿੰਦਰ ਸੋਨੀ ਚੇਅਰਮੈਨ ਮਾਰਕੀਟ ਕਮੇਟੀ ਭੀਖੀ, ਇੰਦਰਜੀਤ ਸਿੰਘ ਉੱਭਾ ਸੀਨੀਅਰ ਆਪ ਆਗੂ, ਯੋਗਿਤਾ ਜੋਸ਼ੀ ਅੰਗਰੇਜ਼ੀ ਲੈਕਚਰਾਰ, ਐੱਸ ਐੱਮ ਸੀ ਚੇਅਰਮੈਨ ਤਰਸੇਮ ਸਿੰਘ, ਸਰਪੰਚ ਜਸਵੀਰ ਕੌਰ, ਸੰਦੀਪ ਸਿੰਘ ਐੱਸ ਸੀ ਵਿੰਗ ਜ਼ਿਲ੍ਹਾ ਪ੍ਰਧਾਨ, ਕਾਲਾ ਸਿੰਘ ਕੋਟੜਾ ਜ਼ਿਲ੍ਹਾ ਸਪੋਰਟਸ ਪ੍ਰਧਾਨ, ਐੱਸ ਐੱਮ ਸੀ ਚੇਅਰਮੈਨ ਲੱਖਾ ਸਿੰਘ, ਸਰਪੰਚ ਮਿਲਖਾ ਸਿੰਘ, ਸੀ ਐੱਚ ਟੀ ਦਵਿੰਦਰ ਕੁਮਾਰ, ਸੰਤ ਗੁਰਮੁਖ ਸਿੰਘ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਗੋਲਡੀ, ਅਮਰ ਸ਼ਹੀਦ ਬਦਨ ਸਿੰਘ, ਟਰੱਸਟ ਦੇ ਪ੍ਰਧਾਨ ਜਸਵੀਰ ਸਿੰਘ, ਸਰਕਾਰੀ ਹਾਈ ਸਕੂਲ ਬੁਰਜ ਰਾਠੀ ਦੇ ਸਕੂਲ ਮੁਖੀ ਅਮ੍ਰਿਤਪਾਲ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਬੁਰਜਰਾਠੀ ਦੇ ਹੈੱਡ ਟੀਚਰ ਕਿਰਨਜੋਤ ਕੌਰ, ਐੱਸ ਐੱਮ ਸੀ ਚੇਅਰਮੈਨ ਮਨਜੀਤ ਸਿੰਘ ਅਤੇ ਮਲਕੀਤ ਸਿੰਘ, ਸਰਪੰਚ ਬੁਰਜ ਰਾਠੀ ਦਰਸ਼ਨ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ, ਅਮਨਦੀਪ ਸਿੰਘ ਭਾਈ ਦੇਸਾ, ਜਗਤਾਰ ਸਿੰਘ ਔਲਖ ਆਦਿ ਹਾਜ਼ਰ ਸਨ।