ਦੋ ਤਖ਼ਤਾ ਵਿੱਚ ਟਕਰਾਅ ਸਿੱਖ ਪੰਥ ਲਈ ਬੇਹੱਦ ਮੰਦਭਾਗਾ – ਰਵੀਇੰਦਰ ਸਿੰਘ

ਚੰਡੀਗੜ੍ਹ 26 ਮਈ ( ਖ਼ਬਰ ਖਾਸ  ਬਿਊਰੋ)

ਅਕਾਲੀਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਾਰੀ ਬਿਆਨ ਕਰਨ ਦੌਰਾਨ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਪਟਨਾ ਸਾਹਿਬ ਦਰਮਿਆਨ ਚਲ ਰਹੇ ਵਿਵਾਦ ਤੇ ਬੜੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੌਮ ਪਹਿਲਾਂ ਹੀ ਪੰਥਕ ਮਸਲਿਆਂ ਚ ਘਿਰੀ ਹੈ ਦੂਸਰਾ ਆਪਸ ਵਿੱਚ ਉਲਝਣ ਨਾਲ ਸਥਿੱਤੀ ਖਤਰਨਾਕ ਮੋੜ ਤੇ ਆ ਸਕਦੀ ਹੈ। ਸਾਬਕਾ ਸਪੀਕਰ ਮੁਤਾਬਕ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਰਵਉੱਚ ਸੰਸਥਾ ਹੈ। ਪਿਛਲੇ ਦਿਨਾਂ ਚ ਪੈਦਾ ਹੋਏ ਵਿਵਾਦ ਨੇ ਸਿੱਖ ਕੌਮ ਦੀ ਹੇਠੀ ਕਰਵਾ ਦਿੱਤੀ ਹੈ।

ਹੋਰ ਪੜ੍ਹੋ 👉  "ਯੁੱਧ ਨਸ਼ਿਆਂ ਵਿਰੁੱਧ" 111 ਗ੍ਰਾਮ ਚਰਸ ਅਤੇ 52 ਬੋਤਲਾਂ ਦੇਸੀ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਸੀਨੀਅਰ ਅਕਾਲੀ ਲੀਡਰ ਰਵੀਇੰਦਰ ਸਿੰਘ ਨੇ ਦੋਸ਼ ਲਾਇਆ ਕਿ ਮੌਜੂਦਾ ਬਣੇ ਹਲਾਤਾਂ ਲਈ ਬਾਦਲ ਪਰਿਵਾਰ ਜੁੰਮੇਵਾਰ ਹੈ ਜਿਸ ਦੋ ਦਸੰਬਰ ਦੇ ਆਦੇਸ਼ ਇਨਬਿਨ.ਮੰਨਣ ਦੀ ਥਾਂ ਅਵੱਗਿਆ ਕਰਕੇ ਪੰਥ ਨੂੰ ਪਿੱਠ ਵਿਖਾਈ ਹੈ।ਰਵੀਇੰਦਰ ਸਿੰਘ ਨੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖੀ ਪਰੰਪਰਾ ਨੂੰ ਢਾਹ ਲਾ ਰਹੇ ਲੋਕਾਂ ਨੂੰ ਮੂੰਹ ਨਾ ਲਾਉਣ। ਉਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਮੰਗ ਕਰਦਿਆ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਇਸ ਪ੍ਰਤੀ ਗੰਭੀਰਤਾ ਵਿਖਾੳਣ ਤਾਂ ਜੋ ਸਿੱਖ ਪੰਥ ਆਪਣੇ ਪ੍ਰਤੀਨਿਧ ਚੁਣ ਕੇ ਲੋਕਤੰਤਰੀ ਢੰਗ ਨਾਲ ਕਾਰਜ ਕਰ ਸਕ ਤੇ ਪੰਥ ਵਿਰੋਧੀ ਲੋਕਾਂ ਨੂੰ ਸੰਸਥਾਵਾਂ ਚੋਂ ਬਾਹਰ ਕੱਢਿਆ ਜਾਵੇ।‌

ਹੋਰ ਪੜ੍ਹੋ 👉  ਫੀਲਡ ਮੁਲਾਜ਼ਮ ਮੁੱਖ ਕਾਰਜਕਾਰੀ ਅਫਸਰ ਸੀਵਰੇਜ ਬੋਰਡ ਖਿਲਾਫ ਚੰਡੀਗੜ੍ਹ ਵਿਖੇ ਦੇਣਗੇ ਰੋਸ ਧਰਨਾਂ

Leave a Reply

Your email address will not be published. Required fields are marked *