ਰਾਜਪਾਲ ਨੇ ਰਾਜ ਭਵਨ ਦੇ ਕਰਮਚਾਰੀਆਂ ਦੇ ਹੋਣਹਾਰ ਬੱਚਿਆਂ  ਨੂੰ ਸਰਟੀਫਿਕੇਟ ਅਤੇ ਪੁਰਸਕਾਰ ਰਾਸ਼ੀ ਨਾਲ ਕੀਤਾ ਸਨਮਾਨਿਤ

ਚੰਡੀਗੜ੍ਹ, 21 ਮਈ (ਖ਼ਬਰ ਖਾਸ ਬਿਊਰੋ)

ਪੰਜਾਬ ਰਾਜ ਭਵਨ ਦੇ ਗੁਰੂ ਨਾਨਕ ਆਡੀਟੋਰੀਅਮ ਵਿਖੇ ਆਯੋਜਿਤ ਇੱਕ ਦਿਲਕਸ਼ ਸਮਾਰੋਹ ਵਿੱਚ, ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ 2023-24 ਸੈਸ਼ਨ ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 16 ਹੋਣਹਾਰ ਵਿਦਿਆਰਥੀਆਂ – ਰਾਜ ਭਵਨ ਦੇ ਗਰੁੱਪ ‘ਬੀ’, ‘ਸੀ’ ਅਤੇ ‘ਡੀ’ ਕਰਮਚਾਰੀਆਂ ਦੇ ਬੱਚਿਆਂ – ਨੂੰ ਸਨਮਾਨਿਤ ਕੀਤਾ।

ਇਸ ਤੋਂ ਇਲਾਵਾ, ਰਾਜਪਾਲ ਨੇ ਐਨਈਈਟੀ/ਜੇਈਈ ਦੇ ਚਾਹਵਾਨ ਵਿਦਿਆਰਥੀਆਂ, ਪੇਸ਼ੇਵਰ ਕੋਰਸਾਂ (12ਵੀਂ ਜਮਾਤ ਤੋਂ ਬਾਅਦ) ਵਿੱਚ ਦਾਖਲ ਹੋਏ ਵਿਦਿਆਰਥੀਆਂ ਅਤੇ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਪੋਸਟ ਗ੍ਰੈਜੂਏਟਾਂ ਨੂੰ ਪੁਰਸਕਾਰ ਰਾਸ਼ੀ ਨਾਲ ਸਨਮਾਨਿਤ ਕੀਤਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਰਾਜਪਾਲ ਨੇ ਰਿਕਗਨੀਸ਼ਨ ਸਰਟੀਫਿਕੇਟ ਅਤੇ ਪੰਜ ਸ਼੍ਰੇਣੀਆਂ ਵਿੱਚ 7,95,850 ਰੁਪਏ ਦੀ ਵਿੱਤੀ ਪ੍ਰੋਤਸਾਹਨ ਰਾਸ਼ੀ ਵੰਡੀ। ਵਿੱਤੀ ਸਾਲ 2024-25 ਲਈ ਮਾਨਯੋਗ ਰਾਜਪਾਲ ਦੇ ਅਖ਼ਦਿਆਰੀ ਗ੍ਰਾਂਟ ਨਾਲ ਸਮਰਥਿਤ ਇਸ ਪਹਿਲਕਦਮੀ ਦਾ ਉਦੇਸ਼ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਦੇ ਵਿਦਿਅਕ ਸਫ਼ਰ ਵਿੱਚ ਵਿੱਤੀ ਰੁਕਾਵਟਾਂ ਨੂੰ ਦੂਰ ਕਰਨਾ ਹੈ।

ਪੁਰਸਕਾਰ ਸਬੰਧੀ ਵਿਸ਼ੇਸ਼ਤਾਵਾਂ :

70% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 10ਵੀਂ ਜਮਾਤ ਦੇ ਵਿਦਿਆਰਥੀ: 11,000 ਰੁਪਏ ਪ੍ਰਤੀ ਵਿਦਿਆਰਥੀ (7 ਵਿਦਿਆਰਥੀ)

70% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 12ਵੀਂ ਜਮਾਤ ਦੇ ਵਿਦਿਆਰਥੀ: 21,000 ਰੁਪਏ ਪ੍ਰਤੀ ਵਿਦਿਆਰਥੀ (9 ਵਿਦਿਆਰਥੀ)

ਐਨਈਈਟੀ/ਜੇਈਈ ਚਾਹਵਾਨ: ਕੋਚਿੰਗ ਫੀਸ ਦਾ 30% ਦੀ ਛੋਟ (3 ਵਿਦਿਆਰਥੀ; ਕੁੱਲ 69,500 ਰੁਪਏ)

ਪੇਸ਼ੇਵਰ ਕੋਰਸ (12ਵੀਂ ਜਮਾਤ ਤੋਂ ਬਾਅਦ): ਸਾਲਾਨਾ ਫੀਸ ਦਾ 30% (14 ਵਿਦਿਆਰਥੀ; ਕੁੱਲ 4,54,950 ਰੁਪਏ)

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਪੋਸਟ ਗ੍ਰੈਜੂਏਟ: 5,400 ਰੁਪਏ ਸਹਾਇਤਾ ਪ੍ਰਦਾਨ ਕੀਤੀ ਗਈ

ਇਸ ਮੌਕੇ ’ਤੇ ਬੋਲਦਿਆਂ, ਰਾਜਪਾਲ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਕੀਤੀਆਂ ਕੁਰਬਾਨੀਆਂ ਨੂੰ ਸਵੀਕਾਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਵਿਦਿਅਕ ਇੱਛਾਵਾਂ ਦਾ ਸਮਰਥਨ ਕਰਨ ਅਤੇ ਭਵਿੱਖ ਦੇ ਨੇਤਾਵਾਂ ਨੂੰ ਪਾਲਣ-ਪੋਸ਼ਣ ਕਰਨ ਲਈ ਇੱਕ ਨਿਰੰਤਰ ਪਰੰਪਰਾ ਦੀ ਸ਼ੁਰੂਆਤ ਹੈ। ‘ਸਿੱਖਿਆ ਕੋਈ ਬੋਝ ਨਹੀਂ ਹੈ, ਸਗੋਂ ਇੱਕ ਵਧੀਆ ਮੌਕਾ ਹੈ। ਵੱਡੇ ਸੁਪਨੇ ਦੇਖੋ, ਸਖ਼ਤ ਮਿਹਨਤ ਕਰੋ ਅਤੇ ਇੱਕ ਖੁਸ਼ਹਾਲ ਅਤੇ ਸਵੈ-ਨਿਰਭਰ ਭਾਰਤ ਬਣਾਉਣ ਵਿੱਚ ਯੋਗਦਾਨ ਪਾਓ,’’ ਰਾਜਪਾਲ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਉਨ੍ਹਾਂ ਅੱਗੇ ਐਲਾਨ ਕੀਤਾ ਕਿ ਇਸ ਸਮਾਗਮ ਨੂੰ ਰਾਜ ਭਵਨ ਦੇ ਕਰਮਚਾਰੀਆਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਖੇਡਾਂ ਦੇ ਖੇਤਰਾਂ ਵਿੱਚ ਪ੍ਰੇਰਿਤ ਕਰਨ ਲਈ ਇੱਕ ਸਾਲਾਨਾ ਫੀਚਰ ਬਣਾਇਆ ਜਾਵੇਗਾ।

ਅੱਜ ਸਨਮਾਨਿਤ ਕੀਤੇ ਗਏ ਹੋਣਹਾਰ ਵਿਦਿਆਰਥੀਆਂ ਦੀ ਸੂਚੀ ਵਿੱਚ  ਸ਼ਾਮਲ:

10ਵੀਂ ਜਮਾਤ (70% ਤੋਂ ਵੱਧ): ਪ੍ਰਭਜੋਤ ਸਿੰਘ, ਰੂਹਦੀਪ ਕੌਰ, ਅਨਮੋਲ ਸਿੰਘ, ਇਸ਼ਾਂਤ ਜਸਵਾਲ, ਤਨੂ ਯਾਦਵ, ਅਕਾਂਸ਼ਾ, ਤ੍ਰਿਪਤੀ ਯਾਦਵ

12ਵੀਂ ਜਮਾਤ (70% ਤੋਂ ਵੱਧ): ਤਾਨੀਆ, ਭਾਰਤੀ ਮਹਿਰਾ, ਮਯੰਕ, ਆਰੀਆ ਸਿੰਘ, ਹਰਸ਼ ਗੁਪਤਾ, ਸੰਜਨਾ, ਮਨਦੀਪ ਸਾਹੂ, ਈਸ਼ਾ, ਖੁਸ਼ਬੂ।

Leave a Reply

Your email address will not be published. Required fields are marked *