ਮੁੱਖ ਮੰਤਰੀ ਸਸਤੀ ਡਰਾਮੇਬਾਜ਼ੀ ਬੰਦ ਕਰ ਕੇ ਬੀ ਬੀ ਐਮ ਬੀ ’ਚ ਪੰਜਾਬ ਦੇ ਕੋਟੇ ਦੀਆਂ ਦੀਆਂ ਆਸਾਮੀਆਂ ਭਰਨ: ਅਕਾਲੀ ਦਲ

ਚੰਡੀਗੜ੍ਹ, 20 ਮਈ (ਖਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬ ਦੇ ਦਰਿਆਈ ਪਾਣੀਆਂ ਦੇ ਸੰਵੇਦਨਸ਼ੀਲ ਮੁੱਦੇ ’ਤੇ ਸਸਤੀ ਡਰਾਮੇਬਾਜ਼ੀ ਬੰਦ ਕਰ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ( ਬੀ ਬੀ ਐਮ ਬੀ) ਵਿਚ ਸੂਬੇ ਦੇ ਕੋਟੇ ਦੀਆਂ ਆਸਾਮੀਆਂ ਭਰਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਆਗੂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਦੇ ’ਪਾਣੀਆਂ ਦਾ ਰਾਖਾ’ ਵਿਖਾਉਣ ਵਾਸਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਤ ਕੇ ਬਣਾਈਆਂ ਰੀਲਾਂ ਕਿਸੇ ਕੰਮ ਨਹੀਂ ਆਉਣਗੀਆਂ ਕਿਉਂਕਿ ਆਪ ਸਰਕਾਰ ਬੀ ਬੀ ਐਮ ਬੀ ਵਿਚ ਸੂਬੇ ਦੇ ਕੋਟੇ ਦੀਆਂ ਸੀਟਾਂ ਭਰਨ ਵਿਚ ਨਾਕਾਮ ਰਹਿ ਕੇ ਫੌਜਦਾਰੀ ਗੁਨਾਹ ਕਰ ਰਹੀ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਪਿਛਲੀ ਸਰਕਾਰ ਵਾਂਗੂ ਆਪ ਸਰਕਾਰ ਵੀ ਬੀ ਬੀ ਐਮ ਬੀ ਵਿਚ ਪੰਜਾਬ ਦੇ ਇੰਜੀਨੀਅਰਜ਼ ਤੇ ਸਟਾਫ ਦੀ ਭਰਤੀ ਕਰਨ ਵਿਚ ਨਾਕਾਮ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਬੀ ਬੀ ਐਮ ਬੀ ਵਿਚ ਸਿੰਜਾਈ ਵਿੰਗ ਵਿਚ ਪੰਜਾਬ ਦੇ ਹਿੱਸੇ ਦੀਆਂ 55 ਫੀਸਦੀ ਆਸਾਮੀਆਂ ਖਾਲੀ ਹਨ ਤੇ ਇਸੇ ਤਰੀਕੇ ਬਿਜਲੀ ਵਿੰਗ ਵਿਚ ਪੰਜਾਬ ਦੀਆਂ 73 ਫੀਸਦੀ ਆਸਾਮੀਆਂ ਖਾਲੀ ਹਨ।

ਹੋਰ ਪੜ੍ਹੋ 👉  50,000 ਰੁਪਏ ਰਿਸ਼ਵਤ ਲੈਂਦਾ  ਰਿਕਵਰੀ ਏਜੰਟ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ 

ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜੇਕਰ ਉਹ ਬੀ ਬੀ ਐਮ ਬੀ ਵਿਚ ਸੂਬੇ ਦੇ ਹਿੱਸੇ ਦੀਆਂ ਖਾਲੀ ਆਸਾਮੀਆਂ ਭਰਨ ਵਾਸਤੇ ਹੀ ਤਿਆਰ ਨਹੀਂ ਹਨ ਤਾਂ ਫਿਰ ਉਹ ਸੂਬੇ ਦੇ ਹਿੱਤਾਂ ਦੀ ਰਾਖੀ ਕਿਵੇਂ ਕਰਨਗੇ। ਉਹਨਾਂ ਕਿਹਾ ਕਿ ਸੂਬੇ ਦੀ ਤਰਜੀਹ ਸੋਸ਼ਲ ਮੀਡੀਆ ਜੰਗ ਵਿਚ ਉਲਝਣ ਦੀ ਥਾਂ ਬੀ ਬੀ ਐਮ ਬੀ ਵਿਚ ਪੰਜਾਬ ਦੇ ਕੋਟੇ ਦੀਆਂ ਆਸਾਮੀਆਂ ਭਰਨਾ ਹੋਣਾ ਚਾਹੀਦਾ ਹੈ ਕਿਉਂਕਿ ਸੋਸ਼ਲ ਮੀਡੀਆ ਜੰਗ ਕਿਸੇ ਕੰਮ ਨਹੀਂ ਆਉਣੀ।

ਹੋਰ ਵੇਰਵੇ ਸਝੈ ਕਰਦਿਆਂ ਸਰਦਾਰ ਰੋਮਾਣਾ ਨੇ ਕਿਹਾ ਕਿ ਸਿੰਜਾਈ ਵਿੰਗ ਵਿਚ ਐਕਸੀਅਨ ਤੇ ਨਿਗਰਾਨ ਇੰਜੀਨੀਅਰ ਸਮੇਤ ਦਰਜਾ ਇਕ ਅਤੇ ਦਰਜਾ ਦੋ ਦੀਆਂ 152 ਆਸਾਮੀਆਂ ਵਿਚੋਂ ਸਿਰਫ 68 ਭਰੀਆਂ ਹੋਈਆਂ ਹਨ।

ਹੋਰ ਪੜ੍ਹੋ 👉  ਐਸ.ਏ.ਐਸ ਨਗਰ ‘ਚ ਬਣੇਗਾ ਜੇਲ੍ਹ ਵਿਭਾਗ ਦਾ ਮੁੱਖ ਦਫ਼ਤਰ; ਲਾਲਜੀਤ ਭੁੱਲਰ ਨੇ ਰੱਖਿਆ ਨੀਂਹ ਪੱਥਰ

ਉਹਨਾਂ ਕਿਹਾ ਕਿ ਇਸੇ ਤਰੀਕੇ ਸਿੰਜਾਈ ਵਿੰਗ ਵਿਚ 2851 ਆਸਾਮੀਆਂ ਵਿਚੋਂ 1669 ਆਸਾਮੀਆਂ ਖਾਲੀ ਹਨ। ਅਕਾਲੀ ਆਗੂ ਨੇ ਕਿਹਾ ਕਿ ਬਿਜਲੀ ਵਿੰਗ ਵਿਚ 1823 ਆਸਾਮੀਆਂ ਵਿਚੋਂ 1345 ਭਰੀਆਂ ਨਹੀਂ ਹੋਈਆਂ।

ਸਰਦਾਰ ਰੋਮਾਣਾ ਨੇ ਕਿਹਾ ਕਿ ਇਹ ਖਾਲੀ ਆਸਾਮੀਆਂ ਤੁਰੰਤ ਭਰੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਹਰਿਆਣਾ ਤੇ ਰਾਜਸਥਾਨ ਸਮੇਤ ਹੋਰ ਸਾਰੇ ਮੈਂਬਰ ਰਾਜਾਂ ਨੇ ਬੀ ਬੀ ਐਮ ਬੀ ਵਿਚ ਆਪਣੇ ਕੋਟੇ ਦੀਆਂ ਸਾਰੀਆਂ ਆਸਾਮੀਆਂ ਭਰੀਆਂ ਹੋਈਆਂ ਹਨ।

Leave a Reply

Your email address will not be published. Required fields are marked *