ਚੰਡੀਗੜ੍ਹ 19 ਮਈ, ( ਖ਼ਬਰ ਖਾਸ ਬਿਊਰੋ)
ਪੰਜਾਬ ਸਰਕਾਰ ਨੇ ਡਾ ਜਗਦੀਪ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਈਸ ਚਾਂਸਲਰ ਨਿਯੁਕਤ ਕਰ ਦਿੱਤਾ ਹੈ। ਡਾ ਅਰਵਿੰਦ ਦੀ ਸੇਵਾਮੁਕਤੀ ਬਾਅਦ, ਯਾਨੀ ਲੰਬੇ ਅਰਸੇ ਬਾਅਦ ਪੰਜਾਬੀ ਯੂਨੀਵਰਸਿਟੀ ਨੂੰ ਨਵਾਂ ਵੀਸੀ ਮਿਲਿਆ ਹੈ। ਮੋਹਾਲੀ ਨਿਵਾਸੀ ਡਾ. ਜਗਦੀਪ ਸਿੰਘ ਤੋ ਇਲਾਵਾ ਡਾ. ਪੁਸ਼ਪਿੰਦਰ ਸਿੰਘ ਗਿੱਲਤੇ ਡਾ. 0 ਚਾਵਲਾ ਵੀ ਪ੍ਰਮੁੱਖ ਦਾਅਵੇਦਾਰਾਂ ਵਿਚ ਸ਼ਾਮਲ ਸਨ, ਪਰ ਆਖ਼ਰ ਸਰਕਾਰ ਨੇ ਡਾ. ਜਗਦੀਪ ਸਿੰਘ ਦਾ ਨਾਮ ਤੇ ਮੋਹਰ ਲਗਾ ਦਿੱਤੀ ਹੈ।
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਜੋ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਹਨ, ਨੇ ਡਾ ਜਗਦੀਪ ਸਿੰਘ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਹੈ। ਡਾ. ਜਗਦੀਪ ਸਿੰਘ ਦਾ ਪਿਛੋਕੜ ਵਿਗਿਆਨ ਨਾਲ ਜੁੜਿਆ ਹੋਇਆ ਹੈ, ਉਹ ਇਸ ਸਮੇਂ ਭਾਰਤੀ ਵਿਗਿਆਨ ਅਤੇ ਖੋਜ ਸੰਸਥਾਨ ਵਿੱਚ ਰਜਿਸਟਰਾਰ ਵਜੋਂ ਤਾਇਨਾਤ ਹਨ। ਇਸ ਤੋਂ ਪਹਿਲਾਂ ਉਹ ਕੇਂਦਰੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਵੀ ਰਹਿ ਚੁੱਕੇ ਹਨ।