ਭਾਜਪਾ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ

ਚੰਡੀਗੜ੍ਹ 22 ਅਪ੍ਰੈਲ (ਖਬਰ ਖਾਸ ਬਿਊਰੋ)

ਪੰਜਾਬ ਵਿੱਚ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਭਾਜਪਾ ਆਗੂਆਂ ਨੇ ਸਕਰੀਨ ਸ਼ਾਰਟ ਸ਼ੇਅਰ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਸ਼ਿਕਾਇਤ ਕੀਤੀ ਹੈ ਪਰ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਹੈ।ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਾਰਵਾਈ ਕੀਤੀ ਜਾਵੇ੍। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੱਡੇ ਹਮਲੇ ਦੀ ਉਡੀਕ ਵਿੱਚ ਹੈ?

ਭਾਜਪਾ ਨੇ ਟਵੀਟ ਵਿੱਚ ਲਿਖਿਆ ਹੈ ਕਿ ਸਰਕਾਰ ਜੀ, ਕਿਰਪਾ ਕਰਕੇ ਧਿਆਨ ਦਿਓ ਕਿ ਜਿਵੇਂ ਦੀਆਂ ਚੈਟ ਵਿਚ ਜਾਨੋ ਮਾਰਨ ਦੀਆ ਧਮਕੀਆਂ ਲੀਡਰਾਂ ਨੂੰ ਹੁਣ ਮਿਲ ਰਹੀਆਂ ਹਨ, ਬਿਲਕੁਲ ਉਸੇ ਹੀ ਤਰ੍ਹਾਂ ਦੀ ਹੀ ਧਮਕੀ ਭਰਪੂਰ ਤੂਲਕਿਟਾਂ ਅਤੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਣਕਾਰੀ ਅਸੀਂ 30 ਅਗਸਤ 2024 ਨੂੰ DGP ਪੰਜਾਬ ਨੂੰ ਲਿਖਤ ਵਿਚ ਦੇ ਚੁੱਕੇ ਹਾਂ। ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਹੋਰ ਪੜ੍ਹੋ 👉  ਪੰਜਾਬ ਨੂੰ ਨਸ਼ੇ, ਗੈਂਗਸਟਰ ਤੇ ਜ਼ਬਰੀ ਵਸੂਲੀ ਤੋਂ ਮੁਕਤੀ ਦਵਾਉਣ ਲਈ ਮਾਨ ਸਰਕਾਰ ਵਚਨਬੱਧ : ਕੁਲਦੀਪ ਧਾਲੀਵਾਲ

ਜਿਸ ਕਰਕੇ ਮਜਬੂਰਨ ਅਸੀਂ ਇਸਨੂੰ ਜਨਤਕ ਕਰ ਰਹੇ ਹਾਂ ਇਹ ਧਮਕੀਆਂ ਭਾਜਪਾ ਪੰਜਾਬ ਦੇ ਬੁਲਾਰੇ ਜਿਵੇਂ ਕਿ ਵਿਨੀਤ ਜੋਸ਼ੀ ਜੀ, ਪ੍ਰਿਤਪਾਲ ਸਿੰਘ ਬਲੀਏਵਾਲ ਜੀ, ਚੇਤਨ ਜੋਸ਼ੀ ਜੀ, ਕੁਲਦੀਪ ਧਾਲੀਵਾਲ ਜੀ, ਕਮਲਜੀਤ ਸਿੰਘ ਸੋਹੀ ਜੀ ਆਦਿ ਨੂੰ ਦਿੱਤੀਆਂ ਗਈਆਂ ਸਨ। ਅਸੀਂ ਇਹ ਕਹਿ ਰਹੇ ਹਾਂ ਕਿਉਂਕਿ ਜਿਵੇਂ ਮਨੋਰੰਜਨ ਕਾਲੀਆ ਜੀ ਦੇ ਘਰ ‘ਤੇ ਹਮਲਾ ਹੋਇਆ ਸੀ, ਤੁਸੀਂ ਹੋਰ ਭਾਜਪਾ ਆਗੂਆਂ, ਬੁਲਾਰਿਆਂ, ਅਤੇ ਮੰਤਰੀਆਂ ਦੇ ਘਰਾਂ ‘ਤੇ ਹਮਲੇ ਦੀ ਉਡੀਕ ਕਰ ਰਹੇ ਹੋ? ਇਸ ਵਾਰ ਇਹ ਹਮਲੇ ਦੀਆਂ ਧਮਕੀਆਂ ਭਾਰਤ ਦੇ ਗ੍ਰਹਿ ਮੰਤਰੀ  ਅਮਿਤ ਸ਼ਾਹ  ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ  ਨੂੰ ਵੀ ਦਿੱਤੀਆਂ ਜਾ ਰਹੀਆਂ ਹਨ ? ਕੀ ਤੁਸੀਂ ਕਿਸੇ ਵੱਡੇ ਹਮਲੇ ਦੀ ਉਡੀਕ ਕਰ ਰਹੇ ਓ?

ਹੋਰ ਪੜ੍ਹੋ 👉  ਪੰਥ ਅਤੇ ਪੰਜਾਬ ਪ੍ਰਸਤ ਲੀਡਰਸ਼ਿਪ ਦਾ ਉਭਾਰ ਕਰਨਾ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਹਿਮ ਜ਼ਿੰਮੇਵਾਰੀ - ਗਿਆਨੀ ਹਰਪ੍ਰੀਤ ਸਿੰਘ

 

Leave a Reply

Your email address will not be published. Required fields are marked *