ਸੰਗਰੂਰ ’ਚ ਆਈ ਹਨੇਰੀ ਤੇ ਝੱਖੜ ਕਾਰਨ ਰਾਹਗੀਰਾਂ ਦੀਆਂ ਵਧੀਆਂ ਮੁਸ਼ਕਲਾਂ

ਸੰਗਰੂਰ, 19 ਅਪ੍ਰੈਲ (ਖਬਰ ਖਾਸ ਬਿਊਰੋ)

ਸੰਗਰੂਰ ’ਚ ਬੀਤੇ ਦਿਨੀਂ ਆਈ ਹਨੇਰੀ ਅਤੇ ਝੱਖੜ ਕਰਕੇ ਜਿੱਥੇ ਵੱਡਾ ਨੁਕਸਾਨ ਹੋਇਆ ਉਥੇ ਹੀ ਕਈ ਰਸਤੇ ਵੀ ਬੰਦ ਹੋ ਗਏ।  ਝੱਖੜ ਕਾਰਨ ਸੜਕਾਂ ਦੇ ਵਿਚਾਲੇ ਦਰਖ਼ਤ ਟੁੱਟ ਕੇ ਡਿੱਗ ਚੁੱਕੇ ਹਨ, ਰਸਤੇ ਬੰਦ ਹੋ ਗਏ।

ਜਿਸ ਨੂੰ ਲੈ ਕੇ ਰਾਹਗੀਰਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਸਵੀਰਾਂ ਤੁਹਾਨੂੰ ਸੰਗਰੂਰ ਦੀਆਂ ਦਿਖਾਉਣ ਲੱਗੇ ਹਾਂ ਜਿੱਥੇ ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਦਰਖ਼ਤ ਸੜਕ ਦੇ ਵਿਚਾਲੇ ਟੁੱਟ ਕੇ ਡਿੱਗੇ ਹੋਏ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

1

ਇੱਕ ਮੋਟਰਸਾਈਕਲ ਰੇਹੜੀ ਵਾਲਾ ਵਿਅਕਤੀ ਕਿਸ ਤਰੀਕੇ ਨਾਲ ਇਸ ਰਸਤੇ ’ਚ ਫਸ ਗਿਆ ਹੈ ਅਤੇ ਲੋਕਾਂ ਦੀ ਮਦਦ ਨਾਲ ਉਸ ਨੇ ਆਪਣੀ ਮੋਟਰਸਾਈਕਲ ਰੇਹੜੀ ਬੜੀ ਮੁਸ਼ਕਿਲ ਨਾਲ ਇਸ ਤੋਂ ਬਾਹਰ ਕੱਢੀ ਹੈ।

ਇਸ ਮੌਕੇ ਜਦੋਂ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਬੀਤੇ ਕੱਲ ਜਿਹੜੀ ਹਨੇਰੀ, ਝੱਖੜ ਆਇਆ ਉਸ ਕਰਕੇ ਇਹ ਦਰੱਖ਼ਤ ਟੁੱਟ ਕੇ ਡਿੱਗੇ ਹਨ।  ਲੇਕਿਨ ਲੋਕਾਂ ਦਾ ਕਹਿਣਾ ਸੀ ਕਿ ਹਨੇਰੀ ਅਤੇ ਝੱਖੜ ਕਰ ਕੇ ਨੁਕਸਾਨ ਬਹੁਤ ਵੱਡਾ ਹੋ ਗਿਆ ਹੈ। ਬਿਜਲੀ ਦੇ ਖੰਭੇ ਤੱਕ ਡਿੱਗ ਗਏ ਹਨ। ਜਿਸ ਕਾਰਨ ਪਿੰਡ ਵਿਚ ਬਿਜਲੀ ਵੀ ਪ੍ਰਭਾਵਿਤ ਹੋਈ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

1ਭਵਾਨੀਗੜ੍ਹ ਦੀ ਗੱਲ ਕਰੀਏ ਤਾਂ ਇੱਕ ਘਰ ਦੇ ਉੱਪਰ ਟਾਵਰ ਡਿੱਗਣ ਕਰ ਕੇ ਘਰ ਦੇ ਲੈਂਟਰ ਵੀ ਨੁਕਸਾਨੇ ਗਏ ਹਨ। ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਸੜਕਾਂ ਨੂੰ ਕਦੋਂ ਸਾਫ ਕੀਤਾ ਜਾਂਦਾ ਹੈ ਕਿ ਅਤੇ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆ ਰਹੀ ਹੈ ਕਦੋਂ ਦੂਰ ਹੋਵੇਗੀ।

Leave a Reply

Your email address will not be published. Required fields are marked *