ਪਟਿਆਲਾ, 17 ਅਪ੍ਰੈਲ (ਖਬਰ ਖਾਸ ਬਿਊਰੋ)
ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਸੰਸਥਾਪਕ ਡਾ. ਪ੍ਰਵੀਨ ਭਾਈ ਤੋਗੜੀਆ ਪੰਜਾਬ ਦੇ ਦੋ ਦਿਨਾਂ ਦੌਰੇ ’ਤੇ ਹਨ। ਇਸੇ ਤਹਿਤ ਅੱਜ ਉਹ ਹਿੰਦੂਆਂ ਨੂੰ ਇਕਜੁੱਟ ਕਰਨ ਲਈ ਪਟਿਆਲਾ ਪੁੱਜੇ। ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਹਿੰਦੂ, ਕਾਨੂੰਨ ਤੇ ਡੰਡੇ ਦੋਵਾਂ ਨਾਲ ਆਪਣੇ ਮਸਲੇ ਹੱਲ ਕਰਵਾਏਗਾ।
ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅੱਜ ਦੇਸ਼ ’ਚ ਹਿੰਦੂਆਂ ਦੀ ਗਿਣਤੀ 100 ਕਰੋੜ ਹੈ ਪਰ 70 ਸਾਲ ਬਾਅਦ ਸਿਰਫ਼ 50 ਕਰੋੜ ਰਹਿ ਜਾਣਗੇ। ਇਸ ਦੇ ਹੱਲ ਲਈ ਸਾਨੂੰ ਤਿੰਨ ਗੱਲਾਂ, ਜਿਵੇਂ ਕਿ ਜਨਸੰਖਿਆ ਰੋਕੂ ਕਾਨੂੰਨ, ਬੰਗਲਾਦੇਸ਼ੀ ਘੁਸਪੈਠੀਆਂ ਦੀ ਵਾਪਸੀ ਅਤੇ ਹਰ ਪਿੰਡ, ਹਰ ਮੁਹੱਲੇ ’ਚ ਹਨੂੰਮਾਨ ਚਾਲੀਸਾ ਦਾ ਪਾਠ ਹੋਣਾ ਜ਼ਰੂਰੀ, ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ।’’
ਹੋਰ ਪੜ੍ਹੋ 👉 ਗੁਰੂ ਸਾਹਿਬ ਦੇ ਸਤਾਬਦੀ ਸਮਾਗਮਾਂ ’ਚ ਲੋਕ ਸ਼ਾਮਲ ਹੋਣ, ਧਾਮੀ ਸਾਹਿਬ ਵਿਸ਼ੇਸ਼ ਧਿਰ ਦਾ ਆਗੂ ਨਾ ਬਣਨ -ਸੰਧਵਾਂ
ਸੂਬੇ ਦੇ ਕਾਰਜਕਾਰੀ ਪ੍ਰਧਾਨ ਵਿਜੈ ਕਪੂਰ ਨੇ ਇਸ ਪ੍ਰੋਗਰਾਮ ਦੇ ਸਾਰੇ ਇੰਤਜ਼ਾਮ ਕੀਤੇ। ਇਸ ਮੌਕੇ ਰਾਸ਼ਟਰੀ ਬਜਰੰਗ ਦਲ ਦੇ ਪ੍ਰਧਾਨ ਮਨੋਜ ਸਿੰਘ, ਰਜਨੀ ਠੁਕਰਾਲ ਹਾਜ਼ਰ ਸਨ।