ਰੋਜ਼ਾਨਾ ਬਦਾਮ ਖਾਣ ਨਾਲ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਿਲ ਸਕਦੀ ਹੈ ਮਦਦ

ਖਬਰ ਖਾਸ ਬਿਊਰੋ – ਰੋਜ਼ਾਨਾ ਬਦਾਮ ਖਾਣ ਨਾਲ ਏਸ਼ੀਆਈ ਭਾਰਤੀਆਂ ਵਰਗੀਆਂ ਕੁਝ ਆਬਾਦੀਆਂ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਹ ਜਾਣਕਾਰੀ ਇੱਕ ਅਧਿਐਨ ਵਿੱਚ ਦਿੱਤੀ ਗਈ ਹੈ। ਬਦਾਮ ਅਤੇ ਕਾਰਡੀਓਮੈਟਾਬੋਲਿਕ ਸਿਹਤ ’ਤੇ ਪਹਿਲਾਂ ਪ੍ਰਕਾਸ਼ਿਤ ਖੋਜ ਦਾ ਵਿਸ਼ਲੇਸ਼ਣ ਕਰਦੇ ਹੋਏ, ਖੋਜਕਰਤਾਵਾਂ ਅਤੇ ਡਾਕਟਰਾਂ ਦੀ ਇੱਕ ਅੰਤਰਰਾਸ਼ਟਰੀ ਟੀਮ ਨੇ ਕਿਹਾ ਕਿ ਬਦਾਮ ‘ਮਾੜੇ’ ਕੋਲੈਸਟਰੋਲ ਨੂੰ ਘਟਾ ਕੇ ਅਤੇ ਅੰਤੜੀਆਂ ਦੇ ਲਾਭਦਾਇਕ ਬੈਕਟੀਰੀਆ ਨੂੰ ਵਧਾ ਕੇ ਪਾਚਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ।

ਹੋਰ ਪੜ੍ਹੋ 👉  ਗੁਰੂ ਸਾਹਿਬ ਦੇ ਸਤਾਬਦੀ ਸਮਾਗਮਾਂ ’ਚ ਲੋਕ ਸ਼ਾਮਲ ਹੋਣ, ਧਾਮੀ ਸਾਹਿਬ ਵਿਸ਼ੇਸ਼ ਧਿਰ ਦਾ ਆਗੂ ਨਾ ਬਣਨ -ਸੰਧਵਾਂ

ਅਧਿਐਨ ਦੇ ਨਤੀਜੇ ‘ਕਰੰਟ ਡਿਵੈਲਪਮੈਂਟਸ ਇਨ ਨਿਊਟਰੀਸ਼ਨ’ ਜਰਨਲ ਵਿੱਚ ਇੱਕ ਸਹਿਮਤੀ ਲੇਖ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ ਅਤੇ ਇੱਕ ਸਿਹਤਮੰਦ ਦਿਲ ਅਤੇ ਅੰਤੜੀਆਂ ਦੇ ਅਨੁਕੂਲ ਭੋਜਨ ਵਜੋਂ ਬਦਾਮ ਦੀ ਭੂਮਿਕਾ ਨੂੰ ਸਾਬਤ ਕਰਦੇ ਹਨ। ਅਧਿਐਨ ਦੇ ਲੇਖਕ ਅਤੇ ਫੋਰਟਿਸ ਸੈਂਟਰ ਫਾਰ ਡਾਇਬਟੀਜ਼, ਓਬੇਸਿਟੀ ਐਂਡ ਕੋਲੈਸਟਰੋਲ ਦੇ ਚੇਅਰਮੈਨ ਡਾ. ਅਨੂਪ ਮਿਸ਼ਰਾ ਨੇ ਦੱਸਿਆ ਕਿ ਖੋਜਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਬਦਾਮ ਏਸ਼ੀਆਈ ਭਾਰਤੀਆਂ ਵਰਗੀਆਂ ਖਾਸ ਆਬਾਦੀਆਂ ਨੂੰ ਸੰਭਾਵੀ ਤੌਰ ’ਤੇ ਕਿਵੇਂ ਲਾਭ ਪਹੁੰਚਾ ਸਕਦੇ ਹਨ, ਜਿੱਥੇ ਕਾਰਡੀਓਮੈਟਾਬੋਲਿਕ ਬਿਮਾਰੀਆਂ ਦੀ ਵਧਦੀ ਦਰ ਚਿੰਤਾ ਦਾ ਵਿਸ਼ਾ ਹੈ। ਮਿਸ਼ਰਾ ਨੈਸ਼ਨਲ ਡਾਇਬੀਟੀਜ਼ ਓਬੇਸਿਟੀ ਐਂਡ ਕੋਲੈਸਟਰੋਲ ਫਾਊਂਡੇਸ਼ਨ ਦੇ ਮੁਖੀ ਵੀ ਹਨ।

ਹੋਰ ਪੜ੍ਹੋ 👉  ਗਰਮ ਹਵਾਵਾਂ, ਲੂਅ ਤੋਂ ਬਚਣ ਲਈ ਇਹਨਾਂ ਗੱਲਾਂ ਦਾ ਰੱਖੋ ਖਿਆਲ

ਬਦਾਮ ਖਾਣ ਨਾਲ ਐਲਡੀਐਲ ਜਾਂ ‘ਮਾੜੇ’ ਕੋਲੈਸਟਰੋਲ ਨੂੰ ਪੰਜ ਯੂਨਿਟ ਤੱਕ ਘਟਾਇਆ ਜਾਂਦਾ ਹੈ, ਅਤੇ ਡਾਇਸਟੋਲਿਕ ਬਲੱਡ ਪ੍ਰੈਸ਼ਰ ਨੂੰ 0.17-1.3 ਐਮਐਮਐਚਜੀ ਦੀ ਮਹੱਤਵਪੂਰਨ ਮਾਤਰਾ ਤੱਕ ਘਟਾਇਆ ਜਾਂਦਾ ਹੈ।  ਖੋਜਕਰਤਾਵਾਂ ਨੇ ਕਿਹਾ ਕਿ ਪ੍ਰੀ-ਡਾਇਬੀਟੀਜ਼ ਵਾਲੇ ਏਸ਼ੀਆਈ ਭਾਰਤੀਆਂ ਲਈ, ਰੋਜ਼ਾਨਾ ਬਦਾਮ ਖਾਣ ਨਾਲ ਫਾਸਟਿੰਗ ਬਲੱਡ ਸ਼ੂਗਰ ਅਤੇ ਐਚਬੀਏ1ਸੀ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਅਧਿਐਨ ਵਿੱਚ ਕਿਹਾ ਗਿਆ ਹੈ, ‘‘ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਬਦਾਮ ਦੇ ਸੇਵਨ ਨਾਲ ਭਾਰ ਨਹੀਂ ਵਧਦਾ, ਐਲਡੀਐਲ ਕੋਲੈਸਟਰੋਲ ਅਤੇ ਡਾਇਸਟੋਲਿਕ ਬਲੱਡ ਪ੍ਰੈਸ਼ਰ ਵਿੱਚ ਥੋੜ੍ਹੀ ਜਿਹੀ ਕਮੀ ਆਉਂਦੀ ਹੈ, ਨਾਲ ਹੀ ਕੁਝ ਆਬਾਦੀ (ਭਾਵ ਏਸ਼ੀਆਈ ਭਾਰਤੀ) ਵਿੱਚ ਗਲਾਈਸੈਮਿਕ ਪ੍ਰਤੀਕ੍ਰਿਆਵਾਂ ’ਚ ਸੁਧਾਰ ਹੁੰਦਾ ਹੈ।’’

ਹੋਰ ਪੜ੍ਹੋ 👉  ਘਟੀਆ ਦਰਜੇ ਦੀ ਨਾਰਮਲ ਸਲਾਈਨ ਸਪਲਾਈ ਕਰਨ ਦੇ ਦੋਸ਼ ਹੇਠ ਕੈਪਟੈਬ ਬਾਇਓਟੈਕ ਕੰਪਨੀ ‘ਤੇ 3 ਸਾਲਾਂ ਲਈ ਲਗਾਈ ਰੋਕ

ਮਿਸ਼ਰਾ ਨੇ ਕਿਹਾ, ‘‘ਇਹ ਫਾਇਦੇ ਊਰਜਾ ਦੇ ਪੱਧਰਾਂ ਨੂੰ ਸਥਿਰ ਕਰਨ ਅਤੇ ਭੁੱਖ ਦੇ ਉਤਰਾਅ-ਚੜ੍ਹਾਅ ਨੂੰ ਘਟਾਉਣ ਵਿੱਚ ਮਦਦ ਕਰ ਕੇ ਭਾਰ ਘਟਾਉਣ ਦੇ ਯਤਨਾਂ ਵਿਚ ਸਹਾਇਤਾ ਕਰਦੇ ਹਨ। ਸੰਤੁਲਿਤ ਪੋਸ਼ਣ ਅਤੇ ਸਰੀਰਕ ਗਤੀਵਿਧੀ ਦੇ ਨਾਲ, ਬਦਾਮ ਖਾਣ ਨਾਲ ਭਾਰ ਘਟਾਉਣ ਵਿਚ ਮਦਦ ਮਿਲ ਸਕਦੀ ਹੈ।’’

Leave a Reply

Your email address will not be published. Required fields are marked *