ਮੁੱਲਾਂਪੁਰ15 ਅਪ੍ਰੈਲ (ਖ਼ਬਰ ਖਾਸ ਬਿਊਰੋ)
ਪੰਜਾਬ ਕਿੰਗਜ਼ ਆਈਪੀਐਲ 2025 ਦੇ 31ਵੇਂ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਕਰਨ ਲਈ ਤਿਆਰ ਹੈ। ਇਹ ਮੈਚ ਅੱਜ ਯਾਨੀ 15 ਅਪ੍ਰੈਲ ਨੂੰ ਮੁੱਲਾਂਪੁਰ, ਚੰਡੀਗੜ੍ਹ ਵਿਚ ਖੇਡਿਆ ਜਾਵੇਗਾ।
ਜਾਣਕਾਰੀ ਅਨੁਸਾਰ ਅਪਣੇ ਪਿਛਲੇ ਮੈਚ ਵਿਚ, ਪੰਜਾਬ ਕਿੰਗਜ਼ ਨੂੰ ਸਨਰਾਈਜ਼ਰਜ਼ ਹੈਦਰਾਬਾਦ ਤੋਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਤਕ, ਪੰਜਾਬ ਦੀ ਟੀਮ ਨੇ 5 ਵਿਚੋਂ 3 ਮੈਚ ਜਿੱਤੇ ਹਨ, ਜਦੋਂ ਕਿ ਕੇਕੇਆਰ ਟੀਮ ਨੇ ਅਪਣੇ ਪਿਛਲੇ ਮੈਚ ਵਿਚ ਸੀਐਸਕੇ ਵਿਰੁਧ ਜਿੱਤ ਪ੍ਰਾਪਤ ਕੀਤੀ ਸੀ। ਹੁਣ ਦੋਵੇਂ ਟੀਮਾਂ ਅੱਜ ਮੁੱਲਾਂਪੁਰ ਵਿਚ ਮੁਕਾਬਲਾ ਕਰਨ ਜਾ ਰਹੀਆਂ ਹਨ, ਜਿਸ ਵਿਚ ਦੋਵੇਂ ਟੀਮਾਂ ਜਿੱਤਣਾ ਚਾਹੁਣਗੀਆਂ।
ਅਜਿਹੀ ਸਥਿਤੀ ਵਿਚ, ਆਉ ਜਾਣਦੇ ਹਾਂ ਮੁੱਲਾਂਪੁਰ ਦੀ ਪਿੱਚ ਬਾਰੇ। ਕਿ ਮੁੱਲਾਂਪੁਰ ਦੀ ਪਿੱਚ ਕਿਵੇਂ ਖੇਡੇਗੀ?
ਜੇ ਅਸੀਂ ਪਿੱਚ ਰਿਪੋਰਟ ਦੀ ਗੱਲ ਕਰੀਏ ਤਾਂ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਹੈ। ਇੱਥੇ ਬੱਲੇਬਾਜ਼ ਬਹੁਤ ਜ਼ਿਆਦਾ ਦੌੜਾਂ ਬਣਾਉਂਦੇ ਹਨ ਜਿਸ ਨਾਲ ਮੈਚ ’ਚ ਜਿਆਦ ਦੌੜਾਂ ਬਣਨ ਦੀ ਸੰਭਾਵਨਾ ਹੈ। ਹਾਲਾਂਕਿ, ਇਸ ਮੈਦਾਨ ‘ਤੇ ਤੇਜ਼ ਗੇਂਦਬਾਜ਼ਾਂ ਅਤੇ ਸਪਿਨਰਾਂ ਨੂੰ ਵੀ ਮਦਦ ਮਿਲ ਸਕਦੀ ਹੈ।
ਜ਼ਿਕਰਯੋਗ ਹੈ ਕਿ ਦੋਵੇਂ ਟੀਮਾਂ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿਚ ਪਹਿਲੀ ਵਾਰ ਇੱਕ ਦੂਜੇ ਦੇ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਆਈਪੀਐਲ 2024 ਵਿੱਚ, ਈਡਨ ਗਾਰਡਨ ਕ੍ਰਿਕਟ ਸਟੇਡੀਅਮ ਵਿੱਚ ਖੇਡਦੇ ਹੋਏ, ਪੰਜਾਬ ਕਿੰਗਜ਼ ਨੇ ਕੇਕੇਆਰ ਦੇ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ‘ਤੇ 261 ਦੌੜਾਂ ਦੇ ਜਵਾਬ ’ਚ ਦੋ ਵਿਕਟਾਂ ਦੇ ਨੁਕਸਾਨ ‘ਤੇ 262 ਦੌੜਾਂ ਬਣਾ ਕੇ ਮੈਚ ਅਪਣੇ ਨਾਮ ਕੀਤਾ ਸੀ। ਜਿਸ ਵਿੱਚ ਸ਼ਸ਼ਾਂਕ ਅਤੇ ਜੌਨੀ ਬਰੇਸਟੋ ਹੀਰੋ ਬਣੇ ਸਨ। ਇਹ ਆਈਪੀਐਲ ਇਤਿਹਾਸ ਦਾ ਸੱਭ ਤੋਂ ਦਿਲਚਸਪ ਮੈਚਾਂ ਵਿਚੋਂ ਇਕ ਸੀ।
PBKS ਬਨਾਮ KKR: ਅੰਕੜੇ ਕੀ ਕਹਿੰਦੇ ਹਨ? (ਮੁੱਲਾਂਪੁਰ ਆਈਪੀਐਲ ਅੰਕੜੇ)
ਕੁੱਲ ਖੇਡੇ ਗਏ ਮੈਚ- 7
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਿੱਤੇ – 4
ਬਾਅਦ ਵਿੱਚ ਬੱਲੇਬਾਜ਼ੀ ਕਰਦੇ ਹੋਏ ਜਿੱਤਿਆ-3
ਬੇਨਤੀਜਾ-0
ਪਹਿਲੀ ਪਾਰੀ ਦੀ ਔਸਤ – 180