ਚੰਡੀਗੜ੍ਹ, 12 ਅਪਰੈਲ (ਖ਼ਬਰ ਖਾਸ ਬਿਊਰੋ)
ਮਿਤੀ 26 ਚੇਤ ਨਾਨਕਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਜਿਸ ਵਿਚ 13 ਅਪ੍ਰੈਲ 2025 ਨੂੰ ਖ਼ਾਲਸਾ ਸਾਜਣਾ ਦਿਹਾੜਾ ਮਨਾਉਣ ਦਾ ਮਤਾ ਪਾਸ ਕੀਤਾ ਗਿਆ।
ਜਾਣਕਾਰੀ ਅਨੁਸਾਰ ਬੀਤੇ ਦਿਨ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਜਿਸ ਵਿਚ ‘ਮਤਾ ਨੰਬਰ 8’ ਪਾਸ ਕੀਤਾ ਗਿਆ। ਇਸ ਫ਼ੈਸਲੇ ਅਨੁਸਾਰ 1 ਵੈਸਾਖ ਨਾਨਕਸ਼ਾਹੀ ਸੰਮਤ 557 ਮੁਤਾਬਕ 13 ਅਪ੍ਰੈਲ 2025 ਨੂੰ ਖ਼ਾਲਸਾ ਸਾਜਣਾ ਦਿਹਾੜਾ ਮਨਾਇਆ ਜਾ ਰਿਹਾ।
ਇਸ ਦੇ ਅਨੁਸਾਰ ਸੰਸਾਰ ਵਿਚ ਜਿੱਥੇ ਵੀ ਸਿੱਖਾਂ ਦਾ ਵਸੇਬਾ ਹੈ ਓਥੇ ਹੀ ਇਸ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਅੰਮ੍ਰਿਤ-ਸੰਚਾਰ ਸਮਾਗਮ ਕਰਵਾਏ ਜਾਣ। ਇਸੇ ਸਬੰਧ ਵਿਚ ਪੰਜ ਤਖ਼ਤ ਸਾਹਿਬਾਨ ’ਤੇ ਵੀ ਅੰਮ੍ਰਿਤ-ਸੰਚਾਰ ਸਮਾਗਮ ਕਰਵਾਏ ਜਾ ਰਹੇ ਹਨ। ਸਮੁੱਚੀ ਸੰਗਤ ਇਨ੍ਹਾਂ ਸਮਾਗਮਾਂ ਲਾ ਲਾਹਾ ਲੈ ਕੇ ਗੁਰੂ ਵਾਲੇ ਬਣ ਬਾਣੀ-ਬਾਣੇ ਦੇ ਧਾਰਣੀ ਹੋਣ।