ਕਿਸ਼ਤਵਾੜ ਦੇ ਚਤਰੂ ਇਲਾਕੇ ’ਚ 1 ਅੱਤਿਵਾਦੀ ਢੇਰ

ਜੰਮੂ-ਕਸ਼ਮੀਰ 11 ਅਪ੍ਰੈਲ (ਖ਼ਬਰ ਖਾਸ ਬਿਊਰੋ)

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਇਕ ਅੱਤਿਵਾਦੀ ਮਾਰਿਆ ਗਿਆ ਹੈ। ਇਲਾਕੇ ਵਿਚ ਹੋਰ ਅੱਤਿਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ। ਸੁਰੱਖਿਆ ਬਲ ਮੁਸ਼ਕਲ ਇਲਾਕਿਆਂ ਤੇ ਖ਼ਰਾਬ ਮੌਸਮ ਦੇ ਵਿਚਕਾਰ ਆਪਣਾ ਆਪ੍ਰੇਸ਼ਨ ਜਾਰੀ ਰੱਖ ਰਹੇ ਹਨ। ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਇਕ ਅੱਤਿਵਾਦੀ ਮਾਰਿਆ ਗਿਆ ਹੈ। ਇਲਾਕੇ ਵਿਚ ਹੋਰ ਅੱਤਿਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ।

ਸੁਰੱਖਿਆ ਬਲਾਂ ਨੇ ਮੁਸ਼ਕਲ ਇਲਾਕਿਆਂ ਅਤੇ ਖਰਾਬ ਮੌਸਮ ਦੇ ਵਿਚਕਾਰ ਆਪਣਾ ਆਪ੍ਰੇਸ਼ਨ ਜਾਰੀ ਰੱਖਿਆ ਹੈ। ਫ਼ੌਜ ਦੀ 16ਵੀਂ ਕੋਰ ਨੇ ਕਿਹਾ ਕਿ ਇਲਾਕੇ ਵਿਚ ਅੱਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ’ਤੇ ਫ਼ੌਜ ਨੇ ਜੰਮੂ-ਕਸ਼ਮੀਰ ਪੁਲਿਸ ਨਾਲ ਮਿਲ ਕੇ 9 ਅਪ੍ਰੈਲ ਨੂੰ ਕਿਸ਼ਤਵਾੜ ਦੇ ਜੰਗਲੀ ਖੇਤਰ ਚਤਰੂ ਵਿਚ ਇਕ ਸਾਂਝਾ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਉਸੇ ਦਿਨ, ਤਲਾਸ਼ੀ ਅਭਿਆਨ ਦੌਰਾਨ, ਸ਼ਾਮ ਨੂੰ ਅੱਤਿਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋਇਆ। ਇਸ ਮੁਕਾਬਲੇ ਵਿੱਚ ਇੱਕ ਅੱਤਿਵਾਦੀ ਮਾਰਿਆ ਗਿਆ।

Leave a Reply

Your email address will not be published. Required fields are marked *