ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲ ਰਹੇ ਜਨ ਸਮਰਥਨ ਤੋਂ ਭਗੌੜਾ ਦਲ ਘਬਰਾਇਆ, ਖੁਦ ਕਾਂਗਰਸੀ ਆਗੂ ਤੋ ਕਰਵਾਈ ਸ਼ਿਕਾਇਤ -ਰੱਖੜਾ

ਚੰਡੀਗੜ 10 ਅਪ੍ਰੈਲ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਹਿਤੈਸ਼ੀ ਆਗੂਆਂ ਸੁਰਜੀਤ ਸਿੰਘ ਰੱਖੜਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਥ ਦੇ ਭਗੌੜੇ ਆਗੂਆਂ ਨੇ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਬਦਨਾਮ ਕਰਨ ਦੀ ਨਵੀਂ ਸਾਜਿਸ਼ ਘੜੀ ਹੈ।

ਜਾਰੀ ਬਿਆਨ ਰੱਖੜਾ ਅਤੇ ਢੀਂਡਸਾ ਨੇ ਕਿਹਾ ਕਿ ਅੱਜ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲ ਰਹੇ ਜਨ ਸਮਰਥਨ ਤੋਂ ਭਗੌੜਾ ਦਲ ਘਬਰਾ ਗਿਆ ਹੈ, ਜਿਸ ਦਾ ਸਬੂਤ ਅੱਜ ਜੱਗ ਜਹਿਰ ਹੋਈ ਸਾਜਿਸ਼ ਹੈ, ਜਿਸ ਸਾਜਿਸ਼ ਨੂੰ ਸੁਖਬੀਰ ਬਾਦਲ ਦੀਆਂ ਦਿੱਲੀ ਦੇ ਇੱਕ ਸਾਬਕਾ ਕਾਂਗਰਸੀ ਆਗੂ ਨਾਲ ਨੇੜਤਾ ਜਰੀਏ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੋਹਾਂ ਆਗੂਆਂ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਭਗੌੜਾ ਧੜਾ ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਅਤੇ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲ ਰਹੇ ਵੱਡੇ ਹੁੰਗਾਰੇ ਤੋਂ ਪੂਰਨ ਤੌਰ ਤੇ ਘਬਰਾ ਗਿਆ ਹੈ।

ਭਗੌੜਾ ਗ੍ਰੋਹ ਨੂੰ ਡਰ ਸਤਾਉਣ ਲੱਗਾ ਹੈ ਕਿ ਸੰਗਤ ਵਲੋ ਚਾਰ ਵਾਰ ਨਕਾਰੇ ਆਗੂ ਨੂੰ ਦੁਬਾਰਾ ਥੋਪਣ ਲਈ ਸੰਸਥਾਵਾਂ ਦੀ ਸਰਵਉਚਤਾ ਨੂੰ ਵੀ ਦਾਅ ਤੇ ਲਗਾਇਆ, ਜੱਥੇਦਾਰ ਵੀ ਜਲੀਲ ਕਰਕੇ ਹਟਾਏ, ਭਰਤੀ ਕਮੇਟੀ ਦੇ ਕਾਰਜ ਵਿੱਚ ਵਿਘਨ ਪਾਉਣ ਦੀ ਵੀ ਹਰ ਸਾਜ਼ਿਸ਼ ਰਚੀ,ਪਰ ਭਰਤੀ ਕਮੇਟੀ ਨੂੰ ਪੰਥ ਹਿਤੈਸ਼ੀ ਲੋਕਾਂ ਨੇ ਭਰਪੂਰ ਸਾਥ ਦਿੱਤਾ। ਭਗੌੜਾ ਦਲ ਨੂੰ ਅਹਿਸਾਸ ਹੋ ਚੁੱਕਾ ਹੈ ਕਿ ਫਰਜੀ ਭਰਤੀ ਰਾਹੀ ਚੁਣਿਆ ਜਾਣ ਵਾਲਾ ਪ੍ਰਧਾਨ ( ਪ੍ਰਾਈਵੇਟ ਲਿਮਟਿਡ ਕੰਪਨੀ) ਦੇ ਸੀਈਓ ਨੂੰ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਗਾਉਣਾ, ਇਸ ਕਰਕੇ ਭਰਤੀ ਕਮੇਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੇਠ ਕਾਂਗਰਸੀ ਆਗੂ ਤੋ ਆਪਣੀ ਸਾਜਿਸ਼ ਪੂਰੀ ਕਰਵਾਈ। ਸਰਦਾਰ ਰੱਖੜਾ ਅਤੇ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਤੋਂ ਬਗੈਰ ਪੰਜਾਬ ਦਾ ਦਾ ਭਲਾ ਨਹੀਂ ਹੋ ਸਕਦਾ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਕਾਰਪੋਰੇਟ ਜਗਤ ਵਾਲੇ ਲੋਕਾਂ ਨੇ ਪਾਰਟੀ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਇਆ, ਪਰ ਹੁਣ ਸੰਗਤ ਆਪਣੀ ਮਾਂ ਪਾਰਟੀ ਦੀ ਪੁਨਰ ਸੁਰਜੀਤੀ ਦਾ ਤਹੱਈਆ ਕਰ ਚੁੱਕੀ ਹੈ ਜਿਹੜਾ ਭਗੌੜਾ ਦਲ ਨੂੰ ਮਾਫ਼ਕ ਨਹੀਂ ਆ ਰਿਹਾ। ਦੋਹਾਂ ਆਗੂਆਂ ਨੇ ਬੜੀ ਸਪੱਸ਼ਟਤਾ ਨਾਲ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀ ਕਾਂਗਰਸ, ਆਪ ਅਤੇ ਬੀਜੇਪੀ ਕਦੇ ਪੰਜਾਬ ਹਿਤੈਸ਼ੀ ਨਹੀਂ ਹੋ ਸਕਦੀਆਂ।

ਜਾਰੀ ਬਿਆਨ ਵਿੱਚ ਸਰਦਾਰ ਰੱਖੜਾ ਅਤੇ ਢੀਂਡਸਾ ਨੇ ਕਿਹਾ ਕਿ, ਸੁਖਬੀਰ ਸਿੰਘ ਬਾਦਲ ਦੀਆਂ ਕਾਂਗਰਸੀ ਆਗੂ ਖਾਸ ਕਰ ਗਾਂਧੀ ਪਰਿਵਾਰ ਦੇ ਨੇੜਲੇ ਆਗੂਆਂ ਨਾਲ ਨੇੜਤਾ ਨਜਦੀਕੀਆਂ ਜੱਗ ਜਾਹਿਰ ਨੇ, ਇਹਨਾਂ ਨਜਦੀਕੀਆਂ ਨੂੰ ਆਪਣੇ ਹਿੱਤ ਲਈ ਵਰਤਣ ਲਈ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਦੇ ਸਾਬਕਾ ਕਾਂਗਰਸੀ ਆਗੂ, ਜਿਹੜੇ ਕਿ 84 ਦੇ ਮੁੱਖ ਮੁਲਜ਼ਮਾਂ ਵਿੱਚ ਸਾਮਿਲ ਜਗਦੀਸ਼ ਟਾਈਟਲਰ ਵਰਗੇ ਬੰਦਿਆਂ ਨੂੰ ਸਨਮਾਨ ਕਰ ਚੁੱਕੇ ਨੇ, ਓਹਨਾ ਜਰੀਏ ਸੁਖਬੀਰ ਸਿੰਘ ਬਾਦਲ ਨੇ ਖੁਦ ਸਾਜਿਸ਼ ਤਹਿਤ ਸੁਖਜਿੰਦਰ ਰੰਧਾਵਾ ਤੋਂ ਚੋਣ ਕਮਿਸ਼ਨ ਨੂੰ ਚਿੱਠੀ ਲਿਖਵਾਈ ਤਾਂ ਜੋ ਬਦਨਾਮ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਕਮੇਟੀ ਨੂੰ ਕੀਤਾ ਜਾ ਸਕੇ। ਸੁਖਬੀਰ – ਰਾਹੁਲ ਗਾਂਧੀ ਦੀ ਇੱਕ ਫਲਾਈਟ ਵਿੱਚ ਇੱਕੋ ਸਮੇਂ ਯਾਤਰਾ ਤੋਂ ਬਾਅਦ ਉਕਤ ਆਗੂ ਦੀ ਗਿਣਤੀ ਸੁਖਬੀਰ ਸਿੰਘ ਬਾਦਲ ਚਹੇਤੇ ਲੋਕਾਂ ਵਿੱਚ ਹੋਣ ਲੱਗੀ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਸਰਦਾਰ ਰੱਖੜਾ ਅਤੇ ਢੀਂਡਸਾ ਨੇ ਕਿਹਾ ਕਿ ਭਗੌੜਾ ਦਲ ਦੀ ਘਬਰਾਹਟ ਸਾਹਮਣੇ ਆਉਣੀ ਨਿਸ਼ਚਿਤ ਸੀ, ਕਿਉ ਕਿ ਆਖਰੀ ਵਰਕਿੰਗ ਕਮੇਟੀ ਮੀਟਿੰਗ ਵਿੱਚ ਜਿਹੜਾ ਕੁਝ ਅੰਦਰ ਹੋਇਆ ਉਸ ਨੇ ਮੋਹਰ ਲਗਾ ਦਿੱਤੀ ਸੀ ਕਿ ਸੁਖਬੀਰ ਬਾਦਲ ਨੂੰ ਕੋਈ ਪਸੰਦ ਨਹੀਂ ਕਰ ਰਿਹਾ ਸੀ, ਇਸ ਕਰਕੇ ਡੇਲੀਗੇਟ ਬਣਾਉਣ ਦੇ ਅਧਿਕਾਰ ਵੀ ਆਪ ਲੈਣ ਦੇ ਬਾਵਜੂਦ ਜਦੋਂ ਸੰਤੁਸ਼ਟੀ ਨਹੀਂ ਹੋਈ, ਘਬਰਾਇਆ ਹੋਇਆ ਭਗੌੜਾ ਦਲ ਆਪਣੀਆਂ ਨਾਪਾਕ ਸਾਜਿਸ਼ਾਂ ਦੀ ਹੱਦ ਨੂੰ ਪਾਰ ਕਰ ਚੁੱਕਾ ਹੈ, ਇਹੀ ਵਜ੍ਹਾ ਹੈ ਕਿ ਅੱਜ ਹਾਲਾਤ ਇਹ ਨੇ ਕਿ ਸਿੱਖ ਕੌਮ ਦੀ ਸਭ ਤੋਂ ਦੁਸ਼ਮਣ ਜਮਾਤ ਕਾਂਗਰਸ ਦੇ ਆਗੂਆਂ ਨਾਲ ਨਜਦੀਕੀਆਂ ਨੂੰ ਪੰਥਕ ਜਮਾਤ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ।

ਸਰਦਾਰ ਰੱਖੜਾ ਅਤੇ ਸਰਦਾਰ ਢੀਂਡਸਾ ਨੇ ਵਾਰ ਵਾਰ ਭਗੌੜਾ ਦਲ ਵਲੋਂ ਭਰਤੀ ਕਮੇਟੀ ਮੈਂਬਰਾਂ ਉਪਰ ਬੀਜੇਪੀ ਨਾਲ ਨੇੜਤਾ ਦੇ ਲਗਾਏ ਜਾਂਦੇ ਇਲਜਾਮਾਂ ਤੇ ਤਿੱਖਾ ਜਵਾਬ ਦਿੱਤਾ। ਓਹਨਾ ਕਿਹਾ ਕਿ ਜਿਸ ਵਿਧਾਨਕਾਰ ਅਤੇ ਭਰਤੀ ਕਮੇਟੀ ਮੈਂਬਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅੱਜ ਸਭ ਨੂੰ ਪਤਾ ਹੈ ਕਿ ਅਕਾਲੀ ਬੀਜੇਪੀ ਦੇ ਗਠਜੋੜ ਟੁੱਟਣ ਤੋਂ ਬਾਅਦ ਰਾਸ਼ਟਰਪਤੀ ਦੀ ਚੋਣ ਵੇਲੇ ਕਿਹੜੇ ਵਿਧਾਨ ਸਭਾ ਮੈਂਬਰਾਂ ਅਤੇ ਲੋਕ ਸਭਾ ਮੈਬਰ ਨੇ ਵੋਟ ਬੀਜੇਪੀ ਪੱਖੀ ਉਮੀਦਵਾਰ ਨੂੰ ਪਾਈ ਅਤੇ ਕਿਸ ਨੇ ਵਿਰੋਧ ਕੀਤਾ। ਇਸ ਦੇ ਨਾਲ ਹੀ ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ ਅੱਜ ਇੱਕ ਵਾਰ ਫਿਰ ਭਗੌੜਾ ਦਲ ਨੇ ਵਾਰ ਵਾਰ ਦੁਨਿਆਵੀ ਕਾਨੂੰਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਤੋ ਉਪਰ ਕਰਾਰ ਦੇਕੇ ਮੋਹਰ ਲਗਾ ਦਿੱਤੀ ਕਿ ਭਗੌੜਾ ਦਲ ਲਈ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਸਰਦਾਰ ਰੱਖੜਾ ਅਤੇ ਸਰਦਾਰ ਢੀਂਡਸਾ ਨੇ ਕਾਂਗਰਸ ਅਤੇ ਕਾਂਗਰਸ ਦੇ ਆਗੂਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਸਿੱਖ ਪੰਥ ਦੇ ਮਸਲਿਆਂ ਦੇ ਵਿੱਚ ਕਿਸੇ ਕਿਸਮ ਦੀ ਦਖਲ ਅੰਦਾਜੀ ਤੋਂ ਬਾਜ ਆਵੇ।ਇਸ ਦੇ ਨਾਲ ਹੀ ਕਿਹਾ ਕਿ ਬੇਸ਼ਕ ਅੱਜ ਭਗੌੜੇ ਦਲ ਦਾ ਆਗੂ ਆਪਣੀਆਂ ਗਾਂਧੀ ਪਰਿਵਾਰ ਨਾਲ ਅਤੇ ਕਾਂਗਰਸ ਦੇ ਵੱਡੇ ਆਗੂਆਂ ਨਾਲ ਨਜਦੀਕੀਆਂ ਦੇ ਚਲਦੇ ਪੰਥਕ ਸੰਸਥਾਵਾਂ ਨੂੰ ਢਾਅ ਲਗਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ,ਪਰ ਸਿੱਖ ਕੌਮ ਅਜਿਹੇ ਲੋਕਾਂ ਦੇ ਚਿਹਰਿਆਂ ਨੂੰ ਚੰਗੀ ਤਰਾਂ ਪਛਾਣਦੀ ਹੈ। ਜਾਰੀ ਬਿਆਨ ਵਿੱਚ ਆਗੂਆਂ ਨੇ ਸੁਖਜਿੰਦਰ ਰੰਧਾਵਾ ਨੂੰ ਸਲਾਹ ਦਿੱਤੀ ਕਿ ਕਾਂਗਰਸ ਆਪਣਾ ਘਰ ਵੇਖ਼ੇ, ਕਾਂਗਰਸੀ ਆਗੂ ਆਪਣੇ ਘਰ ਦਾ ਕਲੇਸ਼ ਛੁਪਾਉਣ ਲਈ ਪੰਥਕ ਭਗੌੜਿਆਂ ਦਾ ਹੱਥ ਠੋਕਾ ਨਾ ਬਣਨ ਅਤੇ ਪੰਥਕ ਮਸਲਿਆਂ ਅਤੇ ਅਕਾਲੀ ਸਿਆਸਤ ਤੋਂ ਉਚਿੱਤ ਦੂਰੀ ਬਣਾ ਕੇ ਰੱਖਣ ਇਹੀ ਓਹਨਾ ਦੀ ਸਿਆਸਤ ਲਈ ਠੀਕ ਦਵਾ ਹੈ।

Leave a Reply

Your email address will not be published. Required fields are marked *