ਬਠਿੰਡਾ, 17 ਮਾਰਚ (ਖਬ਼ਰ ਖਾਸ ਬਿਊਰੋ)
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਚੰਨੀ ਸੋਮਵਾਰ ਨੂੰ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਦਾ ਪਹਿਲਾ ਜਨਮਦਿਨ ਮਨਾਉਣ ਲਈ ਮੂਸਾ ਪਿੰਡ ਵਿਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ।
ਇਸ ਮੌਕੇ ਚਰਨਜੀਤ ਚੰਨੀ, ਮਾਤਾ ਚਰਨ ਕੌਰ, ਪਿਤਾ, ਬਲਕੌਰ ਸਿੰਘ ਨੇ ਮਿਲ ਕੇ ਸ਼ੁਭਦੀਪ ਤੋਂ ਕੇਕ ਕਟਵਾਇਆ। ਇਸ ਮੌਕੇ ਸ਼ੁਭਦੀਪ ਨੇ ਗੁਲਾਬੀ ਪੱਗ ਦੇ ਨਾਲ ਕਾਲਾ ਕੁੜਤਾ-ਪਜਾਮਾ ਪਹਿਨਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਲਗਭਗ 22 ਮਹੀਨੇ ਬਾਅਦ ਮਾਰਚ 2024 ਵਿੱਚ ਉਸਦੇ ਮਾਪਿਆਂ ਨੇ ਬੱਚੇ (ਸ਼ੁਭਦੀਪ) ਦਾ ਸਵਾਗਤ ਕੀਤਾ।
ਗ਼ੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਮਾਨਸਾ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਸੀ।