ਲੜਕੀ ਦੇ ਕਤਲ ਮਾਮਲੇ ’ਚ ਪੰਜ ਦੋਸ਼ੀ ਗ੍ਰਿਫ਼ਤਾਰ, ਥਾਣੇਦਾਰ ਮੁਅੱਤਲ

ਮੌੜ ਮੰਡੀ, 12 ਮਾਰਚ (ਖ਼ਬਰ ਖਾਸ ਬਿਊਰੋ)

ਚੰਡੀਗੜ੍ਹ ਪੜ੍ਹਦੀ ਸਥਾਨਕ ਸ਼ਹਿਰ ਦੀ ਇੱਕ ਨੌਜਵਾਨ ਲੜਕੀ ਦੇ ਕਤਲ ਹੋਣ ਦਾ ਮਾਮਲਾ ਪੁਲੀਸ ਨੇ ਸੁਲਝਾਉਣ ਦਾ ਦਾਅਵਾ ਕਰਦਿਆਂ ਮਾਮਲਾ ਦਰਜ ਕਰਕੇ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਡਿਊਟੀ ਵਿੱਚ ਅਣਗਹਿਲੀ ਕਰਨ ਤੇ ਐੱਸਐੱਚਓ ਮੌੜ ਨੂੰ ਐੱਸਐੱਸਪੀ ਬਠਿੰਡਾ ਵੱਲੋਂ ਮੁਅੱਤਲ ਕੀਤਾ ਗਿਆ ਹੈ। ਰੋਸ ਦੇ ਚਲਦਿਆਂ ਅੱਜ ਦੂਜੇ ਦਿਨ ਵੀ ਸ਼ਹਿਰ ਦੇ ਸਾਰੇ ਬਜ਼ਾਰ ਬੰਦ ਰਹੇ ਤੇ ਪੁਲੀਸ ਅਧਿਕਾਰੀਆਂ ਦੀ ਢਿੱਲੀ ਕਾਰਵਾਈ ਤੋਂ ਭੜਕੇ ਮੰਡੀ ਵਾਸੀਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਨਾਅਰੇਬਾਜ਼ੀ ਕੀਤੀ।

ਹੋਰ ਪੜ੍ਹੋ 👉  10 ਨੂੰ ਪੰਜਾਬ ਯੂਨੀਵਰਸਿਟੀ ਦਾ ਘਿਰਾਓ ਕਰਨਗੀਆਂ ਵੱਖ ਵੱਖ ਜਥੇਬੰਦੀਆਂ , ਪੁਲਿਸ ਪੱਬਾਂ ਭਾਰ

ਪ੍ਰਾਪਤ ਜਾਣਕਾਰੀ ਅਨੁਸਾਰ 19 ਸਾਲਾ ਲੜਕੀ ਜੋ ਚੰਡੀਗੜ੍ਹ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ, ਬੀਤੇ ਦੋ ਦਿਨਾਂ ਤੋਂ ਗਾਇਬ ਸੀ। ਜਿਸ ਬਾਰੇ ਪਰਿਵਾਰ 10 ਮਾਰਚ ਦੀ ਸਵੇਰ ਸਮੇਂ ਉਸਦੇ ਪਰਿਵਾਰ ਨੂੰ ਲੱਗਿਆ ਅਤੇ ਉਨ੍ਹਾਂ ਪੁਲੀਸ ਕੋਲ ਲੜਕੀ ਦੇ ਕਤਲ ਹੋਣ ਦਾ ਸ਼ੱਕ ਜ਼ਾਹਿਰ ਕੀਤਾ। ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਰੋਸ ਵਜੋਂ ਮੰਡੀ ਵਾਸੀਆਂ ਨੇ ਅੱਜ ਦੂਜੇ ਦਿਨ ਵੀ ਬਜ਼ਾਰ ਬੰਦ ਕਰ ਕੇ ਬਠਿੰਡਾ-ਭਵਾਨੀਗੜ੍ਹ ਰਾਜਮਾਰਗ ਜਾਮ ਕਰ ਦਿੱਤਾ।

ਜਿਸ ਉਪਰੰਤ ਪੁਲੀਸ ਨੇ ਅੱਜ ਸਵੇਰ ਸਮੇਂ ਲੜਕੀ ਦੀ ਮ੍ਰਿਤਕ ਦੇਹ ਪਿੰਡ ਯਾਰਤੀ ਦੇ ਨੇੜੇ ਮਿਲਣ ਦਾ ਦਾਅਵਾ ਕੀਤਾ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ।

ਹੋਰ ਪੜ੍ਹੋ 👉  350ਵਾਂ ਸ਼ਹੀਦੀ ਦਿਹਾੜਾ: 20 ਕਰੋੜ ਰੁਪਏ ਦੀ ਲਾਗਤ ਨਾਲ ਬਦਲੀ ਸ੍ਰੀ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੀ ਨੁਹਾਰ

ਐੱਸਐੱਸਪੀ ਬਠਿੰਡਾ ਅਮਨੀਤ ਕੋਂਡਲ ਨੇ ਦੱਸਿਆ ਕਿ 19 ਸਾਲਾ ਲੜਕੀ ਦੇ ਕਤਲ ਮਾਮਲੇ ਵਿੱਚ ਪੁਲੀਸ ਵੱਲੋਂ ਕਰੀਬ ਇੱਕ ਦਰਜਨ ਤੋਂ ਉੱਪਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਸ ਵਿੱਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਧਰ ਮਾਮਲੇ ਵਿਚ ਅਣਗਹਿਲੀ ਕਰਨ ਵਾਲੇ ਥਾਣਾ ਮੁਖੀ ਮਨਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਉਪਰੰਤ ਮੰਡੀ ਨਿਵਾਸੀਆਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਧਰਨੇ ‘ਚ ਵੱਡੀ ਗਿਣਤੀ ਮੰਡੀ ਵਾਸੀਆਂ ਤੋਂ ਇਲਾਵਾ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ, ਭਾਜਪਾ ਆਗੂ ਦਿਆਲ ਦਾਸ ਸੋਢੀ, ਲੱਖਾ ਸਿਧਾਣਾ ਤੇ ਮਨਿੰਦਰ ਸੇਖੋਂ ਮੌਜੂਦ ਸਨ।

ਹੋਰ ਪੜ੍ਹੋ 👉  ਕੁਦਰਤੀ ਤੇ ਵਿਗਿਆਨਕ ਸੰਤੁਲਨ ਨਾਲ ਹੀ ਕਾਇਮ ਰਹੇਗੀ ਕਣਕ ਦੀ ਉਤਪਾਦਕਤਾ – ਮਾਹਿਰਾਂ ਦੀ ਸਲਾਹ

Leave a Reply

Your email address will not be published. Required fields are marked *