ਰਾਜੌਰੀ ’ਚ ਸਰਹੱਦ ਪਾਰ ਤੋਂ ਗੋਲੀਬਾਰੀ, ਇੱਕ ਜਵਾਨ ਜ਼ਖ਼ਮੀ

ਜੰਮੂ  12 ਮਾਰਚ (ਖ਼ਬਰ ਖਾਸ ਬਿਊਰੋ)

ਜੰਮੂ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ’ਚ ਇੱਕ ਫੌਜ ਦਾ ਜਵਾਨ ਜ਼ਖਮੀ ਹੋ ਗਿਆ। ਸਿਪਾਹੀ ਦੀ ਪਛਾਣ ਮਾਨ ਕੁਮਾਰ ਬੇਗਾ ਵਜੋਂ ਹੋਈ ਹੈ। ਉਹ ਗੋਰਖਾ ਰੈਜੀਮੈਂਟ ਨਾਲ ਸਬੰਧਤ ਹੈ।

ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਰਹੱਦ ਪਾਰ ਤੋਂ ਇੱਕ ਸਨਾਈਪਰ ਹਮਲਾ ਹੋਇਆ। ਕੰਟਰੋਲ ਰੇਖਾ ‘ਤੇ ਵੀ ਇੱਕ ਧਮਾਕਾ ਹੋਇਆ, ਜਿਸ ਤੋਂ ਬਾਅਦ ਤਿੰਨ ਦੌਰ ਦੀ ਗੋਲੀਬਾਰੀ ਹੋਈ। ਫਿਲਹਾਲ ਫੌਜ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਪਿਛਲੇ 20 ਦਿਨਾਂ ਵਿੱਚ ਐਲਓਸੀ ‘ਤੇ ਗੋਲੀਬਾਰੀ ਦੀ ਇਹ ਪਹਿਲੀ ਘਟਨਾ ਹੈ। ਦਰਅਸਲ, 21 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਕਾਰ ਇੱਕ ਫਲੈਗ ਮੀਟਿੰਗ ਹੋਈ। ਇਹ ਮੀਟਿੰਗ ਪੁਣਛ ਸੈਕਟਰ ਦੇ ਚੱਕਾ ਦਾ ਬਾਗ (ਐਲਓਸੀ ਟ੍ਰੇਡ ਸੈਂਟਰ) ਵਿਖੇ ਹੋਈ। ਜਿਸ ਵਿੱਚ ਦੋਵਾਂ ਫੌਜਾਂ ਦੇ ਬ੍ਰਿਗੇਡੀਅਰ ਰੈਂਕ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

Leave a Reply

Your email address will not be published. Required fields are marked *