ਚੰਡੀਗੜ, 6 ਮਾਰਚ (ਖ਼ਬਰ ਖਾਸ ਬਿਊਰੋ)
ਨਵਨੀਤ ਵਧਵਾ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਡਾਇਰੈਕਟਰ ਕਮਿਊਨੀਕੇਸ਼ਨ ਰਹਿ ਚੁੱਕੇ ਹਨ, ਅੱਜ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਪੰਜਾਬ ਦੇ ਇੰਚਾਰਜ ਵਿਜੇ ਰੂਪਾਣੀ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ।
ਨਵਨੀਤ ਵਧਵਾ ਇੱਕ ਪ੍ਰਮੁੱਖ ਪੱਤਰਕਾਰ, ਜਿਨ੍ਹਾਂ ਦੀ ਆਖਰੀ ਨੌਕਰੀ ਲਿਵਿੰਗ ਇੰਡੀਆ ਨਿਊਜ਼ ਚੈਨਲ ਦੇ ਐਡਿਟਰ ਵਜੋਂ ਸੀ।
ਭਾਜਪਾ ਵਿੱਚ ਉਨ੍ਹਾਂ ਦਾ ਸਵਾਗਤ ਕਰਦੇ ਹੋਏ, ਬੀਜੇਪੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਨੀਲ ਸਰਿਨ ਅਤੇ ਸੂਬਾ ਮੀਡੀਆ ਇੰਚਰਾਜ਼ ਵਿਨੀਤ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਮੀਡੀਆ ਕਮਿਊਨੀਕੇਸ਼ਨ ਵਿੱਚ ਵੱਡਾ ਤਜ਼ਰਬਾ ਭਾਜਪਾ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਵਧਵਾ ਇੱਕ ਲਾਈਨਰ ਅਤੇ ਸਪੱਸ਼ਟ ਰਾਜਨੀਤਿਕ ਟਿੱਪਣੀਆਂ ਲਈ ਜਾਣੇ ਜਾਂਦੇ ਹਨ।