ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆ ਨਾਲ ਫੀਲਡ ਜਥੇਬੰਦੀ ਦੀ ਹੋਈ ਮੀਟਿੰਗ

ਚੰਡੀਗੜ੍ਹ 28 ਫਰਵਰੀ ( ) ਪੀ ਡਬਲਿਯੂ ਡੀ ਫੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਦੀ ਮੀਟਿੰਗ ਜਲ ਸਪਲਾਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨਾਲ ਪੰਜਾਬ ਭਵਨ ਚੰਡੀਗੜ ਵਿੱਚ ਹੋਈ ਜਿਸ ਵਿੱਚ ਕਿ ਮਹਿਕਮੇ ਜਲ ਸਪਲਾਈ ਦੇ ਪ੍ਰਮੁੱਖ ਸਕੱਤਰ ਨੀਲ ਕੰਠ, ਐਚ ਓ ਡੀ ਅਮਿਤ ਤਲਵਾੜ, ਜਲ ਸਪਲਾਈ ਦੀ ਡਿਪਟੀ ਡਰੈਕਟਰ ਮੈਡਮ, ਚੀਫ ਇੰਜੀਨੀਅਰ ਰਾਜੇਸ ਖੋਸਲਾ,ਤੇ ਹੋਰ ਕਈ ਅਧਿਕਾਰੀ,ਹਾਜਿਰ ਸਨ, ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਮੱਖਣ ਸਿਘ ਵਹਿਦਪੁਰੀ ਦੀ ਅਗਵਾਈ ਵਿੱਚ ਫੁੰਮਣ ਸਿੰਘ ਕਾਠਗੜ ਜਨਰਲ ਸਕੱਤਰ,ਸੀਨੀਅਰ ਮੀਤ ਪ੍ਰਧਾਨ,,ਬਲਰਾਜ ਮੌੜ ਦਰਸਨ ਚੀਮਾ,ਸਤਨਾਮ ਸਿੰਘ ਤਰਨਤਾਰਨ,ਸਤਨਾਮ ਸਿੰਘ ਗੁਰਦਾਸਪੁਰ,ਹਰਪਾਲ ਸਿੰਘ,ਬਲਜਿੰਦਰ ਸਿੰਘ, ਰਾਮਲੁਭਾਇਆ, ਰਣਬੀਰ ਟੂਸੇ,ਸੁਖਮਿੰਦਰਜੀਤ ਗਿੱਲ,ਸੁਖਦੇਵ ਸਿੰਘ ਜਾਜਾ,ਸੀਨੀਅਰ ਆਗੂ,ਅਨਿਲ ਬਰਨਾਲਾ ਸਾਮਲ ਹੋਏ ਮੀਟਿੰਗ ਬਹੁਤ ਵਧੀਆ ਮਹੌਲ ਵਿੱਚ ਹੋਈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਜਥੇਬੰਦੀ ਆਗੂ ਕਿਸ਼ੋਰ ਚੰਦ ਗਾਜ਼ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਹਰੇਕ ਮੰਗ ਤੇ ਖੁੱਲ ਕਿ ਚਰਚਾ ਕੀਤੀ ਗਈ ਅਤੇ ਕੈਬਨਿਟ ਮੰਤਰੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਬਹੁਤੀਆਂ ਮੰਗਾਂ ਦਾ ਮੌਕੇ ਤੇ ਹੀ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿ੍ਤਕ ਕਰਮਚਾਰੀਆ ਦੇ ਵਾਰਸਾ ਨੂੰ ਨੌਕਰੀ ਦੇਣ ਲਈ ਕੁਲ 163 ਸਾਥੀਆ ਨੂੰ ਆਰਡਰ ਦਿਤੇ ਗਏ ਹਨ ਜੋ ਰਹਿ ਗਏ ਹਨ ਉਹਨਾ ਦੇ ਆਰਡਰ ਚਾਰ ਹਫਤਿਆ ਤੱਕ ਕਰ ਦਿਤੇ ਜਾਣਗੇ ਤੇ ਜਿਹੜਾ ਵੀ ਨਵਾਂ ਕੇਸ ਆਵੇਗਾ ਵਿਚਾਰਨ ਲਈ ਕਮੇਟੀ ਨੂੰ ਭੇਜਿਆ ਜਾਵੇਗਾ,ਇਨਲਿਸਟਮੈਟ ਕਾਮਿਆਂ ਨੂੰ ਜਲਦੀ ਹੀ ਯੋਗਤਾ ਅਨੁਸਾਰ ਮਹਿਕਮੇ ਵਿੱਚ ਮਰਜ ਕੀਤਾ ਜਾਵੇਗਾ ਪਰਪੋਜਲ ਬਣ ਚੁੱਕੀ ਹੈ ਤੇ ਇਹਨਾ ਕਾਮਿਆਂ ਦੀਆਂ ਉਜਰਤਾਂ ਲਈ ਮਹਿਕਮੇ ਦੇ ਪ੍ਰਮੁੱਖ ਸਕੱਤਰ ਵੱਲੋਂ ਮੋਕੇ ਤੇ ਪੱਤਰ ਜਾਰੀ ਕੀਤਾ ਭਰੋਸਾ ਦਿੱਤਾ, ਮਹਿਕਮੇ ਅੰਦਰ ਖਾਲੀ ਪੋਸਟਾ ਤੇ ਰੈਗੂਲਰ ਭਰਤੀ ਲਈ 6 ਮਹੀਨੇ ਤੱਕ ਅਮਲ ਵਿੱਚ ਲਿਆਦਾ ਜਾਵੇਗਾ, ਬਦਲੀਆ ਦੀਆਂ ਸਾਰੀਆਂ ਪਾਵਰਾਂ ਤੇ ਹਰ ਤਰਾਂ ਦੀ ਛੁੱਟੀ ਲਈ ਨਿਗਰਾਨ ਇੰਜੀਨੀਅਰ ਨੂੰ ਡੈਲੀਗੇਟ ਕਰਨ ਲਈ ਪੱਤਰ ਜਾਰੀ ਕੀਤਾ ਜਾਵੇਗਾ,ਦਰਜਾ 4 ਤੇ ਦਰਜਾ ਤਿੰਨ ਦੀ ਪਰਮੋਸਨ ਬਾਰੇ400 ਪ੍ਰਸਨ ਪੱਤਰਾ ਦੀ ਇੱਕ ਬੁੱਕ ਲੇਟ ਤਿਆਰ ਕੀਤੀ ਜਾ ਰਹੀ ਹੈ 31ਮਾਰਚ ਤੱਕ ਜਾਰੀ ਕੀਤੀ ਜਾਵੇਗੀ ਤੇ ਜਲਦੀ ਨਵਾ ਟੈਸਟ ਲਿਆ ਜਾਵੇਗਾ,,ਦਰਜਾ ਚਾਰ ਅਨਪੜ ਕਰਮਚਾਰੀ ਲਈ ਕਮੇਟੀ ਬਣਾਈ ਜਾ ਰਹੀ ਹੈ ਜੋ ਕਿ ਇਟਰਵਿਉ ਲੈ ਕਿ ਪ੍ਮੋਟ ਕਰਨ ਦਾ ਵਿਚਾਰ ਬਣਾਇਆ ਜਾ ਰਿਹਾ ਹੈ,ਦਰਜਾ ਤਿੰਨ ਦੇ 15% ਤੇ 6%ਦੀ ਪ੍ਰਮੋਸਨ ਕੁਲ 37 ਸਾਥੀਆ ਦੇ ਜੇ ਈ ਦੇ ਆਰਡਰ ਕੀਤੇ ਜਾਣਗੇ,6162 ਰਿੱਟ ਪਟੀਸਨ ਦੇ ਕਰਮਚਾਰੀਆ ਦੇ 43 ਮਹੀਨੇ ਦੇ ਬਕਾਏ ਜਿਨਾ ਡਵੀਜਨਾ ਦੀ ਡਿਮਾਡ ਹੈਠ ਆਫਿਸ ਆ ਗਈ ਹੈ ਉਹ ਜਾਰੀ ਕੀਤੇ ਜਾਣਗੇ,ਹੋਰ ਮੰਗ ਪੱਤਰ ਵਿੱਚ ਦਰਜ ਮੰਗਾ ਤੇ ਸਹਿਮਤੀ ਪ੍ਰਗਟਾਈ ਗਈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

Leave a Reply

Your email address will not be published. Required fields are marked *