ਸੁਖਬੀਰ ਨੇ ਬੁੱਢੀ ਉਮਰੇ ਪਿਓ ਦੀ ਪੱਗ ਰੋਲ਼ੀ-ਗਰੇਵਾਲ

ਸਾਨੂੰ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਲਈ ਮਜ਼ਬੂਰ ਨਾ ਕੀਤਾ ਜਾਵੇ

ਚੰਡੀਗੜ  29 ਅਪ੍ਰੈਲ ( ਖ਼ਬਰ ਖਾਸ ਬਿਊਰੋ)

ਭਾਜਪਾ ਗਠਜੋੜ ਟੁੱਟਣ ਬਾਅਦ ਦੋਵਾਂ ਪਾਰਟੀਆਂ ਦੇ ਆਗੂਆਂ ਵਿਚ ਕੁੜਂਤਣ ਵੱਧ ਗਈ ਹੈ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖਿਲਾਫ਼ ਕਾਫ਼ੀ ਸਖ਼ਤ ਟਿਪਣੀਆਂ ਕੀਤੀਆ ਹਨ। ਗਰੇਵਾਲ ਨੇ ਭਾਜਪਾ ਦਫ਼ਤਰ ਵਿਚ ਪੱਤਰਕਾਰਾਂ ਨਾਲ ਗ੍ਲਬਾਤ ਕਰਦਿਆ ਕਿਹਾ ਕਿ ਸੁਖਬੀਰ ਬਾਦਲ, ਬਾਦਲ ਪਰਿਵਾਰ ਸਿੱਖਾ ਲਈ ਸਰਾਪ ਹੈ। ਸਿੱਖ ਕੌਮ ਦਾ ਸੱਭਤੋ ਵੱਡਾ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ। ਉਨਾਂ ਕਿਹਾ ਕਿ ਉਹ ਨਿੱਜੀ ਤੌਰ ਉਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਬਹੁਤ ਸਤਿਕਾਰ ਕਰਦੇ ਹਨ ਪਰ ਸੁਖਬੀਰ ਬਾਦਲ ਨੇ ਬੁੱਢੀ ਉਮਰੇ ਆਪਣੇ ਪਿਓ ਦੀ ਪੱਗ ਰੋਲ ਦਿੱਤੀ। ਗਰੇਵਾਲ ਨੇ ਕਿਹਾ ਕਿ ਪੁੱਤ ਆਪਣੇ ਬਾਪ ਦੀ ਇੱਜਤ ਬਣਾਉਦਾ ਹੁੰਦਾ ਪਰ ਸੁਖਬੀਰ ਬਾਦਲ ਨੇ ਆਖਰੀ ਸਮੇਂ ਪਿਓ ਨੂੰ ਚੋਣ ਲੜਾਕੇ ਹਰਾ ਦਿੱਤਾ। ਸਾਰੀ ਉਮਰ ਜਿੱਤਣ ਵਾਲੇ ਨੂੰ ਆਖ਼ਰੀ ਸਮੇਂ ਹਰਾ ਦਿੱਤਾ।

 

ਅਸੀ ਸ੍ਰੋਮਣੀ ਕ੍ਮੇਟੀ ਦੀਆਂ ਚੋਣਾਂ ਵੀ ਲੜ ਸਕਦੇ ਹਾਂ–

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਭਾਜਪਾ ਦੇ ਕਾਰਜਕਾਰੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ   ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ  ਉਤੇ ਵਰਸਦੇ ਹੋਏ ਕਿਹਾ ਕਿ ਸਾਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਲਈ ਮਜਬੂਰ ਨਾ ਕਰੋ, ਜੇਕਰ ਸਿੱਖ ਕੌਮ ਉਨਾਂ ਨਾਲ ਖੜੀ ਹੋ ਗਈ  ਤਾਂ ਉਹ ਅਜਿਹਾ ਵੀ ਕਰ ਸਕਦੇ ਹਨ। ਗਰੇਵਾਲ ਨੇ ਬਾਅਦ ਵਿਚ ਇਕ ਸਵਾਲ ਦੇ ਜਵਾਬ ਵਿਚ ਸਪਸ਼ਟ ਕੀਤਾ ਕਿ  ਭਾਜਪਾ ਸਿੱਖਾ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਨਹੀਂ ਦੇਵੇਗੀ ਪਰ ਜੇਕਰ ਮਜ਼ਬੂਰ ਕੀਤਾ ਗਿਆ ਤਾਂ ਉਹ ਬਤੌਰ ਸਿੱਖ ਅਜਿਹਾ ਕਰ ਸਕਦੇ ਹਨ। ਸਿੱਖ ਪੰਥ ਪੂਰੀ ਦੁਨੀਆਂ ਵਿਚ ਵਸਦਾ ਹੈ। ਗਰੇਵਾਲ ਨੇ ਅਜਿਹਾ ਹਮਲਾ ਇਸ ਲਈ ਕੀਤਾ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਧਾ ਦਰਜ਼ਨ ਦੇ ਕਰੀਬ ਮੈਂਬਰ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਤੇ ਭਾਈ ਹਰਜਿੰਦਰ ਸਿੰਘ ਧਾਮੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਕਿ ਮੈਂਬਰ ਪਹਿਲਾਂ ਅਸਤੀਫ਼ਾ ਦੇ ਦੇਣ।

ਬਾਦਲ, ਵਲਟੋਹਾ ਸਿੱਖੀ ਲਈ ਸਰਾਪ –

ਖਡੂਰ ਸਾਹਿਬ ਤੋ ਪਾਰਟੀ ਦੇ ਉਮੀਦਾਰ ਵਿਰਸਾ ਸਿੰਘ ਵਲਟੋਹਾ ਵਲੋ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੀਟਿੰਗ ਕਰਨ ਬਾਰੇ ਪੁ੍ੱਛੇ ਇਕ ਸਵਾਲ ਦੇ ਜਵਾਬ ਵਿਚ ਗਰੇਵਾਲ ਨੇ ਕਿਹਾ ਕਿ ਵਲਟੋਹਾ ਦਾ ਕੀ ਪਿਛੋਕੜ ਹੈੇ, ਸਾਰੇ ਜਾਣਦੇ ਹਨ। ਉਨਾਂ ਕਿਹਾ ਕਿ ਸੁਖਬੀਰ ਬਾਦਲ, ਵਿਰਸਾ ਸਿੰਘ ਵਲਟੋਹਾ ਤੇ ਭਾਈ ਧਾਮੀ ਵਰਗੇ ਲੋਕ ਸਿੱਖੀ ਲਈ ਸਰਾਪ ਹਨ। ਇਹਨਾਂ ਨੇ ਸਿੱਖੀ ਤੇ ਸਿੱਖਾਂ ਲਈ ਕੁੱਝ ਨਹੀਂ ਕੀਤਾ।  ਗੱਠਜੋੜ ਟੁੱਟਣ ਬਾਅਦ  ਸ੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਖਿਲਾਫ਼ ਧੂੰਆ  ਧਾਰ ਬਿਆਨਬਾਜ਼ੀ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਉਹ ਤਾੰ ਪਹਿਲਾਂ ਵੀ ਬੋਲਦੇ ਰਹੇ ਹਨ।  ਗਰੇਵਾਲ ਨੇ ਕਿਹਾ ਕਿ  ਸ੍ਰੋਮਣੀ ਕਮੇਟੀ ਨੇ ਸਕੂਲ, ਕਾਲਜ ਖੋਲਣ ਜਾਂ ਸਿੱਖੀ ਦਾ ਪ੍ਰਚਾਰ ਕਰਨ ਦੀ ਬਜਾਏ ਇਕ ਪਰਿਵਾਰ ਲਈ ਕੰਮ ਕੀਤਾ ਹੈ ਅਤੇ ਉਹ ਪਹਿਲਾਂ ਵੀ ਆਪਣੀ ਗੱਲ ਰੱਖਦੇ ਰਹੇ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਗਰੇਵਾਲ ਨੇ ਬਾਦਲ ਉਤੇ ਦੋਸ਼ ਲਾਇਆ ਕਿ  ਭਾਈ ਗੁਰਦੇਵ ਸਿੰਘ ਕਾਉਂਕੇ ਦੇ ਟੁਕੜੇ ਟੁਕੜੇ ਕਰਕੇ ਹੱਤਿਆ ਕੀਤੀ ਗਈ ਪਰ ਤਿੰਨ ਵਾਰ ਅਕਾਲੀ ਸਰਕਾਰ ਬਣਨ ਉਤੇ ਵੀ ਇਸ ਮਸਲੇ ਦਾ ਹੱਲ ਨਹੀਂ ਕੀਤਾ ਗਿਆ।

ਗਰੇਵਾਲ ਨੇ ਕਿਹਾ ਕਿ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਪਾਵਨ ਸਰੂਪ ਤੇ ਹੋਰ ਸਿੱਖ ਮਸਲਿਆ ਵੱਲ ਧਿਆਨ ਦੇਣਾ ਚਾਹੀਦਾ ਹੈ, ਪਰ ਉਹ ਭਾਜਪਾ ਵਿਚ ਸ਼ਾਮਲ ਹੋਏ ਦਿੱਲੀ ਕਮੇਟੀ ਦੇ ਸਿੱਖ ਆਗੂਆਂ ਨੂੰ ਅਸਤੀਫ਼ਾ ਦੇਣ ਦੀ ਗੱਲ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਪਰ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੇ ਸਿੱਖਾਂ ਨੂੰ ਇਨਸਾਫ਼ ਦੇਣ ਲਈ ਦੋਸ਼ੀਆ ਨੂੰ ਸਲਾਖਾ ਪਿੱਛੇ ਕੀਤਾ ਹੈ। ਸਿੱਖ ਗੁਰੂਆ ਦੇ ਜਨਮ ਦਿਹਾੜੇ ਨਾਲ ਦੇਸ਼ ਵਿਦੇਸ਼ ਵਿਚ ਧੂਮਧਾਮ ਨਾਲ ਮਨਾਏ ਹਨ। ਜਦਕਿ ਪਹਿਲਾਂ ਸਿੱਖ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੀ ਬਣੇ ਹਨ, ਉਨ੍ਹਾਂ ਸਿੱਖਾਂ ਲਈ ਕੁੱਝ ਨਹੀਂ ਕੀਤਾ। ਗਰੇਵਾਲ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਰਾਘਵ ਚੱਢਾ ਤੋਂ ਵੀ ਹਿਸਾਬ ਲਿਆ ਜਾਵੇਗਾ। ਰਾਘਵ ਚੱਢਾ ਇੰਗਲੈਡ ਵਿਚ ਕੀ ਕਰ ਰਿਹਾ ਹੈ, ਉਨ੍ਹਾਂ ਨੂੰ ਸਾਰੀ ਜਾਣਕਾਰੀ ਹੈ, ਸਮਾਂ ਆਉਣ ਉਤੇ ਹਿਸਾਬ ਲਿਆ ਜਾਵੇਗਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਭਾਜਪਾ ਆਗੂ ਵਿਨੀਤ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾ ਲਈ ਸੱਭਤੋ ਵੱਧ ਕੰਮ ਕੀਤਾ ਹੈ। ਕਾਲੀ ਸੂਚੀ ਵਿਚ ਸਿੱਖਾਂ ਦੇ ਨਾਮ ਕੱਢ ਦਿੱਤੇ ਗਏ ਹਨ।

 

 

Leave a Reply

Your email address will not be published. Required fields are marked *