ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੇਸ਼ਵਾਸੀਆਂ ਦੀ ਨਜ਼ਰ ਦਿੱਲੀ ‘ਤੇ ਟਿਕੀ ਹੋਈ ਹੈ। ਫੋਲਾਦੀ ਸੱਟਾ ਬਜ਼ਾਰ ਨੇ ਦਿੱਲੀ ਚੋਣਾਂ ਨੂੰ ਲੈ ਕੇ ਹੈਰਾਨੀਜਨਕ ਅਨੁਮਾਨ ਦਿੱਤੇ ਹਨ।
5 ਫਰਵਰੀ ਨੂੰ ਦਿੱਲੀ ਵਿਖੇ ਵੋਟਾਂ ਪੈਣੀਆਂ ਹਨ ਅਤੇ ਚੋਣ ਨਤੀਜ਼ੇ ਅੱਠ ਫਰਵਰੀ ਨੂੰ ਹੋਣਗੇ ਪਰ ਲੋਕ ਬਹੁਤ ਉਤਸੁਕਤਾ ਨਾਲ ਦਿੱਲੀ ਚੋਣਾਂ ਨੂੰ ਲੈ ਰਹੇ ਹਨ। ਦਿੱਲੀ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਕਾਰ ਕਾਂਟੇ ਦੀ ਟੱਕਰ ਹੈ। ਜਦੋਂਕਿ ਕਾਂਗਰਸ ਵੀ ਆਪਣੀ ਜ਼ਮੀਨ ਤਲਾਸ਼ਣ ਲੱਗੀ ਹੋਈ ਹੈ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਿੱਲੀ ਵਿਖੇ ਚੌਥੀ ਵਾਰੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ। ਦੂਜੇ ਪਾਸੇ ਭਾਜਪਾ ਨੇ ਵੀ ਚੋਣ ਜਿੱਤਣ ਲਈ ਪੂਰੀ ਵਾਹ ਲਾਈ ਹੋਈ ਹੈ। ਵੋਟਾਂ ਤੋਂ ਠੀਕ ਪਹਿਲਾਂ ਰਾਜਸਥਾਨ ਦੇ ਫਲੋਦੀ ਸੱਟਾ ਬਾਜ਼ਾਰ ਨੇ ਇੱਕ ਵਾਰੀ ਫਿਰ ਆਪਣਾ ਅਗੇਤਾ ਅਨੁਮਾਨ ਜਾਰੀ ਕੀਤਾ ਹੈ। ਇਸ ਨਾਲ ਹੀ ਸੱਟਾ ਬਾਜ਼ਾਰ ਵਿੱਚ ਦਿੱਲੀ ਚੋਣਾਂ ਵਿਚ ਉਮੀਦਵਾਰਾਂ ਦਾ ਭਾਅ ਤੇਜ਼ੀ ਨਾਲ ਹੇਠਾਂ-ਉਪਰ ਹੋ ਰਿਹਾ ਹੈ।
ਫਲੋਦੀ ਸੱਟਾ ਬਾਜ਼ਾਰ ਨੇ ਬਦਲੇ ਅੰਕੜੇ
ਵੋਟਾਂ ਤੋਂ ਪਹਿਲਾਂ ਨਤੀਜਿਆਂ ਨੂੰ ਲੈ ਕੇ ਆਪਣੇ ਪੂਰਵ ਅਨੁਮਾਨ ਜਾਰੀ ਕਰਨ ਵਾਲੇ ਫਲੋਦੀ ਸੱਟਾ ਬਾਜ਼ਾਰ ਵਿੱਚ ਦਿੱਲੀ ਚੋਣਾਂ 2025 ਨੂੰ ਲੈ ਕੇ ਦਾਅ ਖੇਡੇ ਜਾ ਰਹੇ ਹਨ। ਹਾਲਾਂਕਿ ਦਿੱਲੀ ਚੋਣਾਂ ਨੂੰ ਲੈ ਕੇ ਇਸ ਵਾਰੀ ਫਲੋਦੀ ਸੱਟਾ ਬਾਜ਼ਾਰ ਦੇ ਭਾਅ ਲਗਾਤਾਰ ਬਦਲਦੇ ਰਹੇ ਹਨ। ਫਲੋਦੀ ਸੱਟਾ ਬਾਜ਼ਾਰ ਨੇ ਬੀਤੇ 2 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣ ਨਤੀਜੇ ਨੂੰ ਲੈ ਕੇ ਨਵੇਂ ਅਗੇਤੇ ਅਨੁਮਾਨ ਜਾਰੀ ਕੀਤੇ । ਇਸ ਵਿੱਚ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਤਕੜਾ ਦਾਅਵੇਦਾਰ ਮੰਨਿਆ ਗਿਆ ਹੈ, ਪਰ ਭਾਜਪਾ ਨੂੰ ਵੀ ਮਜ਼ਬੂਤ ਟੱਕਰ ਦੇਣ ਵਾਲੀ ਪਾਰਟੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਜਦੋਂਕਿ ਕਾਂਗਰਸ ਨੂੰ ਇੱਕ ਵਾਰੀ ਫਿਰ ਦਿੱਲੀ ਵਿਚ ਨਿਰਾਸ਼ਾ ਮਿਲਦੀ ਨਜ਼ਰ ਆ ਰਹੀ ਹੈ। ਹਾਲਾਂਕਿ ਫਲੋਦੀ ਸੱਟਾ ਬਾਜ਼ਾਰ ਦੇ ਦਾਅਵੇ ਕਿੰਨੇ ਝੂਠੇ ਅਤੇ ਕਿੰਨੇ ਸੱਚੇ ਹਨ, ਇਹ ਤਾਂ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਤਸਵੀਰ ਸਾਫ਼ ਹੋਵੇਗੀ।
ਫਲੋਦੀ ਸੱਟਾ ਬਾਜ਼ਾਰ ਦੇ ਪੂਰਵ ਅਨੁਮਾਨ ਵਿੱਚ ਭਾਜਪਾ ਨੂੰ ਵੱਡਾ ਫਾਇਦਾ
ਰਾਜਸਥਾਨ ਦੇ ਫਲੋਦੀ ਸੱਟਾ ਬਾਜ਼ਾਰ ਦੇ ਲੇਟੈਸਟ ਪੂਰਵ ਅਨੁਮਾਨ ਦੇ ਮੁਤਾਬਕ ਦਿੱਲੀ ਵਿਧਾਨ ਸਭਾ ਚੋਣਾਂ 2025 ਵਿੱਚ ਭਾਜਪਾ ਨੂੰ ਸਭ ਤੋਂ ਵੱਡਾ ਫਾਇਦਾ ਹੁੰਦਾ ਦਿਖਾਈ ਦੇ ਰਿਹਾ ਹੈ। ਹੁਣ ਤੱਕ ਬਾਜ਼ਾਰ ਭਾਅ ਅਨੁਸਾਰ ਆਮ ਆਦਮੀ ਪਾਰਟੀ ਦੀ ਸਪਸ਼ਟ ਸਰਕਾਰ ਬਣਦੀ ਦਿਖਾਈ ਦੇ ਰਹੀ ਸੀ। ਇੱਕ ਦਿਨ ਪਹਿਲਾਂ ਹੀ ਫਲੋਦੀ ਸੱਟਾ ਬਾਜ਼ਾਰ ਆਮ ਆਦਮੀ ਪਾਰਟੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 37 ਤੋਂ 39 ਸੀਟਾਂ ਦੇ ਰਿਹਾ ਸੀ। ਹੁਣ ਫਲੋਦੀ ਸੱਟਾ ਬਾਜ਼ਾਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ 35 ਤੋਂ 37 ਸੀਟਾਂ ਦੇ ਰਿਹਾ ਹੈ। ਇਹ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਣ ਦਾ ਸੰਕੇਤ ਹੈ, ਪਰ ਬਾਜ਼ਾਰ ਦੇ ਭਾਅ ਵਿੱਚ ਭਾਜਪਾ ਹੁਣ 33 ਤੋਂ 35 ਸੀਟਾਂ ਮਿਲ ਰਹੀਆਂ ਹਨ। ਜੋ ਪਹਿਲਾਂ 31 ਤੋਂ 33 ਸੀ। ਯਾਨੀ ਫਲੋਦੀ ਸੱਟਾ ਬਾਜ਼ਾਰ ਵਿੱਚ ਭਾਜਪਾ ਤੇਜ਼ੀ ਨਾਲ ਅੱਗੇ ਵੱਧਦੀ ਦਿਖਾਈ ਦੇ ਰਹੀ ਹੈ।
ਦਿੱਲੀ ਦੀ ਹੌਟ ਸੀਟਾਂ ‘ਤੇ ਭਾਜਪਾ ਉਮੀਦਵਾਰਾਂ ਦਾ ਰੇਟ ਵਧਿਆ
ਫਲੋਦੀ ਸੱਟਾ ਬਾਜ਼ਾਰ ਨੇ ਆਪਣੇ ਲੇਟੈਸਟ ਪੂਰਵ ਅਨੁਮਾਨ ਵਿੱਚ ਸਿਰਫ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਅੰਕੜੇ ਜਾਰੀ ਕੀਤੇ ਹਨ। ਇਸ ਵਿੱਚ ਦਿੱਲੀ ਦੀ ਸਭ ਤੋਂ ਹੌਟ ਨਵੀਂ ਦਿੱਲੀ ਵਿਧਾਨ ਸਭਾ ਸੀਟ ‘ਤੇ ਅਰਵਿੰਦ ਕੇਜਰੀਵਾਲ ਅਤੇ ਪ੍ਰਵੇਸ਼ ਸਾਹਿਬ ਸਿੰਘ ਵਰਮਾ ਦੇ ਵਿਚਕਾਰ ਕਾਂਟੇ ਦੀ ਟੱਕਰ ਮੰਨੀ ਜਾ ਰਹੀ ਹੈ। ਫਲੋਦੀ ਸੱਟਾ ਬਾਜ਼ਾਰ ਵਿੱਚ ਅਰਵਿੰਦ ਕੇਜਰੀਵਾਲ ‘ਤੇ 65 ਪੈਸੇ ਦਾ ਭਾਅ ਤੈਅ ਕੀਤਾ ਗਿਆ ਹੈ। ਜਦਕਿ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਦਾ 85 ਪੈਸੇ ਦਾ ਭਾਅ ਤੈਅ ਹੈ। ਯਾਨੀ ਜੇਕਰ ਤੁਸੀਂ ਕੇਜਰੀਵਾਲ ‘ਤੇ 10 ਹਜ਼ਾਰ ਰੁਪਏ ਲਗਾਉਂਦੇ ਹੋ ਤਾਂ ਚੋਣ ਜਿੱਤਣ ਤੋਂ ਬਾਅਦ ਤੁਹਾਨੂੰ 6 ਹਜ਼ਾਰ 500 ਰੁਪਏ ਦਾ ਫਾਇਦਾ ਹੋਵੇਗਾ। ਭਾਜਪਾ ਦੇ ਪ੍ਰਵੇਸ਼ ਵਰਮਾ ‘ਤੇ 10 ਹਜ਼ਾਰ ਲਗਾਉਣ ‘ਤੇ 8 ਹਜ਼ਾਰ 500 ਰੁਪਏ ਦਾ ਫਾਇਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਕਿਸੇ ਵੀ ਉਮੀਦਵਾਰ ‘ਤੇ ਦਾਅ ਲਗਾਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ।
ਸੀਐਮ ਆਤਿਸ਼ੀ ਅਤੇ ਰਮੇਸ਼ ਬਿਧੂੜੀ ਦਾ ਵੀ ਰੇਟ ਵਧਿਆ
ਦਿੱਲੀ ਦੀ ਦੂਜੀ ਹੌਟ ਸੀਟ ਕਾਲਕਾਜੀ ਵਿੱਚ ਆਮ ਆਦਮੀ ਪਾਰਟੀ ਤੋਂ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਉਮੀਦਵਾਰ ਹਨ। ਆਤਿਸ਼ੀ ਦੀ ਸਿੱਧੀ ਟੱਕਰ ਭਾਜਪਾ ਦੇ ਰਮੇਸ਼ ਬਿਧੂੜੀ ਨਾਲ ਮੰਨੀ ਜਾ ਰਹੀ ਹੈ। ਹਾਲਾਂਕਿ ਇੱਥੇ ਕਾਂਗਰਸ ਦੀ ਤੇਜ਼ ਤਰਾਰ ਮਹਿਲਾ ਨੇਤਾ ਅਲਕਾ ਲਾਂਬਾ ਵੀ ਚੋਣ ਮੈਦਾਨ ਵਿਚ ਹਨ, ਪਰ ਕੋਈ ਵੀ ਅਲਕਾ ਲਾਂਬਾ ‘ਤੇ ਦਾਅ ਨਹੀਂ ਲਗਾਉਣਾ ਚਾਹੁੰਦਾ। ਫਲੋਦੀ ਸੱਟਾ ਬਾਜ਼ਾਰ ਵਿੱਚ ਸੀਐਮ ਆਤਿਸ਼ੀ ‘ਤੇ 25 ਪੈਸੇ ਦਾ ਭਾਅ ਹੈ। ਜਦਕਿ ਰਮੇਸ਼ ਬਿਧੂੜੀ ‘ਤੇ 33 ਪੈਸੇ ਦਾ ਰੇਟ ਚੱਲ ਰਿਹਾ ਹੈ। ਜੰਗਪੁਰਾ ਵਿਧਾਨ ਸਭਾ ਸੀਟ ‘ਤੇ ਆਪ ਦੇ ਮੁਨੀਸ਼ ਸਿਸੋਦੀਆ ਅਤੇ ਭਾਜਪਾ ਦੇ ਤਰਵਿੰਦਰ ਸਿੰਘ ਦੇ ਵਿਚਕਾਰ ਸਖ਼ਤ ਮੁਕਾਬਲਾ ਮੰਨਿਆ ਜਾ ਰਿਹਾ ਹੈ। ਮੁਨੀਸ਼ ਸਿਸੋਦੀਆ ‘ਤੇ 50 ਪੈਸੇ ਤਾਂ ਤਰਵਿੰਦਰ ਸਿੰਘ ਮਾਰਵਾਹ ‘ਤੇ 70 ਪੈਸੇ ਦਾ ਰੇਟ ਲਾਇਆ ਗਿਆ ਹੈ।
ਆਮ ਆਦਮੀ ਪਾਰਟੀ ਨੂੰ ਸਖ਼ਤ ਟੱਕਰ ਦੇ ਰਹੀ ਭਾਜਪਾ
ਦਿੱਲੀ ਵਿਧਾਨ ਸਭਾ ਚੋਣਾਂ ਵਿਚ ਫਲੋਦੀ ਸੱਟਾ ਬਾਜ਼ਾਰ ਨੇ ਕਈ ਵਾਰੀ ਆਪਣੇ ਅੰਕੜੇ ਬਦਲੇ ਹਨ। ਸਭ ਤੋਂ ਪਹਿਲਾਂ ਜਾਰੀ ਪੂਰਵ ਅਨੁਮਾਨ ਵਿੱਚ ਆਮ ਆਦਮੀ ਪਾਰਟੀ ਨੂੰ 37 ਤੋਂ 39 ਸੀਟਾਂ ਦਿੱਤੀਆਂ ਗਈਆਂ। ਜਦਕਿ ਦੂਜੇ ਵਾਰੀ ਜਾਰੀ ਅੰਕੜਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਥੋੜ੍ਹੀ ਬੜ੍ਹਤ ਨਾਲ 39 ਤੋਂ 41 ਸੀਟਾਂ ਦਿੱਤੀਆਂ ਗਈਆਂ। ਹੁਣ ਇੱਕ ਵਾਰੀ ਫਿਰ ਜਾਰੀ ਪੂਰਵ ਅਨੁਮਾਨ ਵਿੱਚ ਪਹਿਲੇ ਵਾਲੇ ਅੰਕੜੇ ਦੁਹਰਾਏ ਗਏ ਹਨ। ਜਦਕਿ ਭਾਜਪਾ ਨੂੰ ਪਹਿਲਾਂ 25 ਤੋਂ 35 ਸੀਟਾਂ ਦਿੱਤੀਆਂ ਗਈਆਂ ਸੀ। ਹੁਣ ਇੱਕ ਵਾਰੀ ਫਿਰ ਫਲੋਦੀ ਸੱਟਾ ਬਾਜ਼ਾਰ ਨੇ 32 ਤੋਂ 34 ਸੀਟਾਂ ਮਿਲਣ ਦਾ ਪੂਰਵ ਅਨੁਮਾਨ ਜਾਰੀ ਕੀਤਾ ਹੈ। ਇਸ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਿਚਕਾਰ ਜਬਰਦਸਤ ਕਾਂਟੇ ਦੀ ਟੱਕਰ ਹੁੰਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਫਲੌਦੀ ਸੱਟਾ ਬਜ਼ਾਰ ਦੇ ਇਹ ਅੰਕੜੇ ਕਿੰਨੇ ਸੱਚੇ ਹਨ, ਇਹ ਚੋਣ ਨਤੀਜ਼ਾ ਆਉਣ ਬਾਅਦ ਹੀ ਪਤਾ ਲੱਗੇਗਾ।
ਡਿਸਕਲੇਮਰ: ਖ਼ਬਰ ਖਾਸ .ਕਾਮ ਦਾ ਉਦੇਸ਼ ਸੱਟੇ ਨੂੰ ਕਿਸੇ ਵੀ ਤਰ੍ਹਾਂ ਉਤਸ਼ਾਹਿਤ ਕਰਨਾ ਨਹੀਂ ਹੈ। ਖ਼ਬਰ ਖਾਸ.ਕਾਮ ਉਕਤ ਦਾਅਵਿਆਂ ਨੂੰ ਵੀ ਸੱਚ ਨਹੀਂ ਮੰਨ ਰਹੀ। ਇਹ ਸਿਰਫ਼ ਚੋਣਾਂ ਨੂੰ ਲੈ ਕੇ ਜਾਰੀ ਅਨੁਮਾਨ ਹਨ।